5G ਸਮਾਰਟ ਫੋਨ 'iQOO 3' ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

02/25/2020 2:02:14 PM

ਗੈਜੇਟ ਡੈਸਕ– ਵੀਵੋ ਦੇ ਸਬ-ਬ੍ਰਾਂਡ iQOO ਨੇ ਭਾਰਤੀ ਬਾਜ਼ਾਰ ’ਚ ਆਪਣਾ ਸਭ ਤੋਂ ਸ਼ਾਨਦਾਰ 5G ਸਮਾਰਟ ਫੋਨ iQOO 3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਭਾਰਤੀ ਬਾਜ਼ਾਰ ’ਚ ਇਸ ਸਮਾਰਟ ਫੋਨ ਨੂੰ 4ਜੀ ਅਤੇ 5ਜੀ ਦੋ ਵੱਖ-ਵੱਖ ਵੇਰੀਐਂਟ ’ਚ ਲਾਂਚ ਕੀਤਾ ਹੈ। ਇਸ ਵਿਚ ਖਾਸ ਫੀਚਰਜ਼ ਦੇ ਤੌਰ ’ਤੇ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਅਤੇ 55 ਵਾਟ ਫਾਸਟ ਚਾਰਜਿੰਗ ਸੁਪੋਰਟ ਦਿੱਤੇ ਗਏ ਹਨ। ਉਥੇ ਹੀ ਫੋਨ ’ਚ ਫੋਟੋਗ੍ਰਾਫੀ ਲਈ 48 ਮੈਗਾਪਿਕਸਲ ਦਾ ਏ.ਆਈ. ਪ੍ਰਾਈਮਰੀ ਸੈਂਸਰ ਮੌਜੂਦ ਹੈ। ਇਹ ਫੋਨ ਭਾਰਤੀ ਬਾਜ਼ਾਰ ’ਚ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਦ ਹੋਵੇਗਾ। 

ਕੀਮਤ


iQOO 3 ਭਾਰਤ ’ਚ 4ਜੀ ਅਤੇ 5ਜੀ ਦੋ ਮਾਡਲਾਂ ’ਚ ਉਪਲੱਬਧ ਹੋਵੇਗਾ। 4ਜੀ ਮਾਡਲ ਦੀ ਕੀਮਤ ’ਤੇ ਨਜ਼ਰ ਮਾਰੀਏ ਤਾਂ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 36,990 ਰੁਪਏ ਹੈ। ਜਦਕਿ 8 ਜੀ.ਬੀ. ਰੈਮ+256 ਜੀ.ਬੀ. ਮਾਡਲ ਨੂੰ 39,990 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਫੋਨ ਦੇ 5-ਜੀ ਮਾਡਲ ਦੀ ਕੀਮਤ 44,990 ਰੁਪਏ ਹੈ ਅਤੇ ਇਸ ਵਿਚ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਵਿਕਰੀ ਫਲਿਪਕਾਰਟ ’ਤੇ 4 ਮਾਰਚ ਤੋਂ ਸ਼ੁਰੂ ਹੋਵੇਗੀ। ਇਹ ਫੋਨ ਬਲੈਕ, ਸਿਲਵਰ ਅਤੇ ਓਰੇਂਜ 3 ਰੰਗਾਂ ’ਚ ਉਪਲੱਬਧ ਹੋਵੇਗਾ।

ਫੀਚਰਜ਼
iQOO 3 ’ਚ 1080x2400 ਪਿਕਸਲ ਸਕਰੀਨ ਰੈਜ਼ੋਲਿਊਸ਼ਨ ਦੇ ਨਾਲ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈਸ ਹੈ ਅਤੇ ਗੇਮਿੰਗ ਦੇ ਦੀਵਾਨਿਆਂ ਲਈ ਇਸ ਵਿਚ ਮਲਟੀ ਟਰਬੋ ਅਤੇ ਅਲਟਰਾ ਗੇਮ ਮੋਡ ਫੀਚਰ ਦਿੱਤੇ ਗਏ ਹਨ ਜੋ ਗੇਮਿੰਗ ਦੌਰਾਨ ਸ਼ਾਨਦਾਰ ਪਰਫਾਰਮੈਂਸ ਦਿੰਦੇ ਹਨ। ਪਾਵਰ ਬੈਕਅਪ ਲਈ ਇਸ ਵਿਚ 4,440mAh ਦੀ ਬੈਟਰੀ ਦਿੱਤੀ ਗਈ ਹੈ ਜੋ 55 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ।