iOS 13 'ਚ iphone ਯੂਜ਼ਰਸ ਨੂੰ ਮਿਲਣਗੇ ਇਹ ਖਾਸ ਫੀਚਰਸ, ਜਲਦ ਕਰੋ ਅਪਡੇਟ

09/21/2019 1:23:14 AM

ਗੈਜੇਟ ਡੈਸਕ—ਐਪਲ ਨੇ ਆਪਣੇ ਆਈਫੋਨ ਯੂਜ਼ਰਸ ਲਈ iOS 13 Update ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਡਿਵਾਈਸ 'ਚ ਬਦਲਾਅ ਨਜ਼ਰ ਆਉਣਗੇ ਅਤੇ ਕਈ ਨਵੇਂ ਫੀਚਰਸ ਦੀ ਸੁਵਿਧਾ ਵੀ ਉਪਲੱਬਧ ਹੋਵੇਗੀ। ਖਾਸ ਤੌਰ 'ਤੇ ਪੁਰਾਣੇ ਆਈਫੋਨ ਯੂਜ਼ਰਸ ਜੇਕਰ ਆਈਫੋਨ 11 ਸੀਰੀਜ਼ ਦਾ ਫੀਲ ਲੈਣਾ ਚਾਹੁੰਦੇ ਹਨ ਤਾਂ ਉਹ ਆਪਣੇ ਡਿਵਾਈਸ 'ਚ ਆਈ.ਓ.ਐੱਸ. 13 ਨੂੰ ਅਪਡੇਟ ਕਰ ਲੈਣ, ਕਿਉਂਕਿ ਆਈਫੋਨ 11 'ਚ ਪਹਿਲਾਂ ਤੋਂ ਹੀ ਆਈ.ਓ.ਐੱਸ. 13 'ਤੇ ਉਪਲੱਬਧ ਹੈ ਅਤੇ ਇਸ ਦੇ ਫੀਚਸ ਦੀ ਵਰਤੋਂ ਦਾ ਆਈਫੋਨ ਦੀ ਪਿਛਲੀ ਸੀਰੀਜ਼ 'ਤੇ ਵੀ ਕਰ ਸਕਦੇ ਹੋ।

1. Silence unknown callers 


iOS 13 ਅਪਡੇਟ ਤੋਂ ਬਾਅਦ ਤੁਹਾਨੂੰ ਡਿਵਾਈਸ 'ਚ Silence unknown callers  ਫੀਚਰ ਮਿਲੇਗਾ। ਜਿਸ ਦੀ ਮਦਦ ਨਾਲ ਤੁਸੀਂ ਸਪੈਮ ਕਾਲਸ ਨੂੰ ਬਲਾਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫੋਨ ਦੀ ਸੈਟਿੰਗ 'ਚ ਮੌਜੂਦ enabling Silence Unknown Callers  ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

2. Download large apps


iOS 13 'ਚ ਤੁਹਾਨੂੰ ਮੋਬਾਇਲ ਡਾਟਾ 'ਤੇ ਹੀ ਲਾਰਜ ਐਪ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ। ਇਸ 'ਚ ਤੁਸੀਂ ਵੱਡੀ ਫਾਈਲ ਨੂੰ ਵੀ ਆਸਾਨੀ ਨਾਲ ਡਾਊਨਲੋਡ ਕਰ ਸਕੋਗੇ। ਇਸ ਦੇ ਲਈ Settings > iTunes ਤੇ App Store  'ਤੇ ਜਾ ਕੇ ਮੋਬਾਇਲ ਡਾਟਾ ਸੈਕਸ਼ਨ 'ਚ ਦਿੱਤੇ ਗਏ ਐਪ ਡਾਊਨਲੋਡ 'ਤੇ ਟੈਪ ਕਰਨਾ ਹੈ। ਜਿਸ ਤੋਂ ਬਾਅਦ ਤੁਸੀਂ ਆਪਣੇ ਮੋਬਾਇਲ ਡਾਟਾ 'ਤੇ 200 ਐੱਮ.ਬੀ. ਤੋਂ ਵੱਡੀਆਂ ਫਾਈਲਸ ਨੂੰ ਵੀ ਡਾਊਨਲੋਡ ਕਰ ਸਕੋਗੇ।

3. FaceTime ਤੇ  iMessage ਡਿਊਲ ਸਿਮ ਨੂੰ ਕਰਨਗੇ ਸਪੋਰਟ


ਸਭ ਤੋਂ ਖਾਸ ਗੱਲ ਇਹ ਹੈ ਕਿ iOS 13 ਅਪਡੇਟ ਤੋਂ ਬਾਅਦ FaceTime ਤੇ iMessage 'ਤੇ ਡਿਊਲ ਸਿਮ ਸਪੋਰਟ ਉਪਲੱਬਧ ਹੋ ਜਾਵੇਗਾ।

4.App Store ਤੋਂ ਕਰ ਸਕੋਗੇ ਐਪਸ ਡਿਲੀਟ
ਇਸ ਫੀਚਰ ਦੀ ਮਦਦ ਨਾਲ ਤੁਸੀਂ ਡਾਇਰੈਕਟ App Store 'ਤੇ ਜਾ ਕੇ ਕਿਸੇ ਵੀ ਐਪ ਨੂੰ ਡਿਲੀਟ ਕਰ ਸਕਦੇ ਹੋ। ਤੁਹਾਨੂੰ ਹੋਮ ਸਕਰੀਨ 'ਤੇ ਜਾ ਕੇ ਐਪ ਸਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਫੀਚਰ ਦੀ ਵਰਤੋਂ ਲਈ ਤੁਹਾਨੂੰ ਅਪਡੇਟ ਸੈਕਸ਼ਨ 'ਚ ਜਾ ਕੇ ਉਸ ਐਪ 'ਤੇ ਕਲਿੱਕ ਕਰਨਾ ਹੈ ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਅਤੇ ਫਿਰ ਉਸ ਨੂੰ ਡਿਲੀਟ ਕਰਨ ਲਈ ਲੈਫਟ ਸਵਾਈਪ ਕਰਨਾ ਹੋਵੇਗਾ।

5. ਬਿਹਤਰ ਹੋਵੇਗਾ ਸਾਈਲੈਂਟ ਮੋਡ ਡਿਸਪਲੇਅ


iOS 13 'ਚ ਦਿੱਤਾ ਗਿਆ ਸਾਈਲੈਂਟ ਮੋਡ ਡਿਸਪਲੇਅ ਆਈ.ਓ.ਐੱਸ. 12 ਦੀ ਤੁਲਨਾ 'ਚ ਬਿਹਤਰ ਹੋਵੇਗਾ। ਤੁਸੀਂ ਆਸਾਨੀ ਨਾਲ ਫੋਨ ਨੂੰ ਸਾਈਲੈਂਟਮੋਡ 'ਤੇ ਲੱਗਾ ਸਕਦੇ ਹੋ।

6. Automatically close Safari tabs


ਜੇਕਰ ਤੁਸੀਂ ਸਫਾਰੀ ਟੈਬਸ ਨੂੰ ਬੰਦ ਕਰਨਾ ਭੁੱਲ ਗਏ ਹੋ ਤਾਂ Settings > Safari > Close Tabs  ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਤੁਸੀਂ ਇਕ ਦਿਨ, ਇਕ ਹਫਤੇ ਜਾਂ ਇਕ ਮਹੀਨੇ 'ਚ ਓਪਨ ਕੀਤੀ ਗਈ ਕਿਸੇ ਵੀ ਟੈਬ ਨੂੰ ਬੰਦ ਕਰ ਸਕਦੇ ਹੋ।

7. Screenshot full web page
iOS 13 ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਫੁਲ ਵੈੱਬ ਦਾ ਸਕਰੀਨਸ਼ਾਟ ਲੈਣ ਦੀ ਸੁਵਿਧਾ ਮਿਲੇਗੀ। ਜੇਕਰ ਤੁਹਾਡੇ ਆਈਫੋਨ ਤੇ ਆਈਪੈਡ ਫੇਸ ਆਈ.ਡੀ. ਹੋ ਤਾਂ ਤੁਸੀਂ  tap power + volume up  'ਤੇ ਕਲਿੱਕ ਕਰਕੇ ਸਕਰੀਨ ਸ਼ਾਟ ਲੈ ਸਕਦੇ ਹੋ। ਜੇਕਰ ਨਹੀਂ ਤਾਂ ਤੁਹਾਨੂੰ tap power + home 'ਤੇ ਕਲਿੱਕ ਕਰਨਾ ਹੋਵੇਗਾ।

8. ਮੈਸੇਜ ਸਰਚ ਕਰਨਾ ਹੋਵੇਗਾ ਬਿਹਤਰ
iOS 13  'ਚ ਤੁਹਾਨੂੰ ਮੈਸੇਜ ਸਰਚ ਕਰਨਾ ਪਹਿਲੇ ਤੋਂ ਬਿਹਤਰ ਅਤੇ ਆਸਾਨ ਹੋਵੇਗਾ।  iOS 13 ਅਪਡੇਟ ਕਰਦੇ ਹੀ ਤੁਹਾਡਾ ਮੈਸੇਜ ਸਰਚ ਬਾਕਸ ਬਿਲਕੁਲ ਬਦਲ ਜਾਵੇਗਾ। ਇਸ 'ਚ ਤੁਹਾਨੂੰ ਲਿੰਕ ਤੇ ਕਾਨਟੈਕਟ ਸਕਰੀਨ 'ਤੇ ਸ਼ੋਅ ਹੋਣਗੇ।

9. Optimised battery charging


ਇਸ ਫੀਚਰ ਦੀ ਵਰਤੋਂ ਕਰਨ ਲਈ Settings > Battery > Battery Health 'ਤੇ ਜਾਣਾ ਹੋਵੇਗਾ। ਜਿਸ ਤੋਂ ਬਾਅਦ ਤੁਹਾਨੂੰ ਫੋਨ 'ਚ Optimised battery charging ਇਨੈਬਲ ਹੋ ਜਾਵੇਗਾ।

10. Low data mode


iOS 13 'ਚ ਯੂਜ਼ਰਸ ਨੂੰ  Low data mode  ਫੀਚਰ ਮਿਲੇਗਾ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ Settings > Mobile data > Mobile data options 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਹਾਡਾ ਡਾਟਾ ਘੱਟ ਹੋਣ 'ਤੇ ਨੋਟੀਫਿਕੇਸ਼ਨ ਮਿਲੇਗਾ।

Karan Kumar

This news is Content Editor Karan Kumar