ਆਈਫੋਨ ਖਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਮਾਡਲਾਂ ''ਤੇ ਮਿਲ ਰਹੀ ਹੈ ਭਾਰੀ ਛੋਟ

01/23/2019 1:28:27 AM

ਗੈਜੇਟ ਡੈਸਕ—ਆਈਫੋਨ ਖਰੀਦਣ ਦੀ ਤਿਆਰੀ 'ਚ ਹੈ ਤਾਂ ਤੁਹਾਡੇ ਕੋਲ ਇਹ ਵਧੀਆ ਮੌਕਾ ਹੈ। ਪੇਅ.ਟੀ.ਐੱਮ. ਦੀ ਈ-ਕਾਮਰਸ ਵੈੱਬਸਾਈਟ ਪੇਅ.ਟੀ.ਐੱਮ. ਮਾਲ 'ਤੇ ਆਈਫੋਨ ਸੁਪਰ ਸੇਲ ਦੀ ਸ਼ੁਰੂਆਤ ਹੋਈ ਹੈ। ਇਹ ਸੇਲ 26 ਜਨਵਰੀ ਤੱਕ ਚੱਲੇਗੀ। ਇਸ ਦੌਰਾਨ ਆਈਫੋਨ ਐੱਸ.ਈ. ਤੋਂ ਲੈ ਕੇ ਆਈਫੋਨ ਐਕਸ.ਆਰ., ਆਈਫੋਨ ਐਕਸ.ਮੈਕਸ 'ਤੇ ਡਿਸਕਾਊਂਟ ਅਤੇ ਕੈਸ਼ਬੈਕ ਮਿਲ ਰਿਹਾ ਹੈ। ਇਨ੍ਹਾਂ ਦਿਨੀਂ ਈ-ਕਾਮਰਸ ਵੈੱਬਸਾਈਟਸ 'ਤੇ ਰਿਪਲਬਿਲਕ ਸੇਲ ਚੱਲ ਰਹੀ ਹੈ ਅਤੇ ਪੇਅ.ਟੀ.ਐੱਮ. ਦੀ ਇਹ ਸੇਲ ਵੀ ਇਸ ਦਾ ਹੀ ਹਿੱਸਾ ਹੈ।
ਇਸ ਸੇਲ 'ਚ ਅਮਰੀਕਨ ਐਕਸਪ੍ਰੈੱਸ ਕਾਰਡ ਨਾਲ ਸ਼ਾਪਿੰਗ ਕਰਨ 'ਤੇ 10 ਫੀਸਦੀ ਐਡੀਸ਼ਨਲ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਹ ਮਿਨਿਮਮ 10,000 ਰੁਪਏ ਦੀ ਖਰੀਦ 'ਤੇ ਲਾਗੂ ਹੁੰਦਾ ਹੈ। ਇਸ ਕਾਰਡ ਨਾਲ ਖਰੀਦਦਾਰੀ ਕਰਨ 'ਤੇ ਮੈਕਸੀਮਮ ਕੈਸ਼ਬੈਕ 2,000 ਰੁਪਏ ਹੈ। ਭਾਵ ਕੋਈ ਵੀ ਆਈਫੋਨ ਖਰੀਦੋਗੇ ਤਾਂ ਘਟੋ-ਘੱਟ ਤੁਹਾਨੂੰ ਐਡੀਸ਼ਨਲ ਡਿਸਕਾਊਂਟ ਦੇ ਤੌਰ 'ਤੇ 1,000 ਰੁਪਏ ਦਾ ਕੈਸ਼ਬੈਕ ਮਿਲੇਗਾ। 

 

iPhone X 64GB


ਇਸ ਸਮਾਰਟਫੋਨ ਦੀ ਅਸਲ ਕੀਮਤ 91,900 ਰੁਪਏ ਹੈ ਪਰ ਇਹ 83,349 ਰੁਪਏ 'ਚ ਮਿਲਦਾ ਹੈ। ਹੁਣ ਪੇਅ.ਟੀ.ਐੱਮ. 'ਤੇ ਤੁਹਾਨੂੰ ਇਹ ਸਮਾਰਟਫੋਨ 75,014 ਰੁਪਏ 'ਚ ਮਿਲੇਗਾ। ਇਸ ਤੋਂ ਇਲਾਵਾ ਐਕਸਪ੍ਰੈੱਸ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਐਕਸਟਰਾ ਕੈਸ਼ਬੈਕ ਵੀ ਮਿਲੇਗਾ। ਇਸ 'ਚ ਕੁਝ ਅਮਾਊਂਟ ਤੁਹਾਡੇ ਪੇਅ.ਟੀ.ਐੱਮ. ਵਾਲਟ 'ਚ ਜੁੜੇਗੀ।

iPhone 8 64GB


ਇਸ ਸਮਾਰਟਫੋਨ ਦੀ ਅਸਲ ਕੀਮਤ 64,000 ਰੁਪਏ ਹੈ ਪਰ ਇਹ 59,990 ਰੁਪਏ 'ਚ ਮਿਲਦਾ ਹੈ। ਕੈਸ਼ਬੈਕ ਦੌਰਾਨ ਇਹ ਫੋਨ ਤੁਹਾਨੂੰ 54,591 ਰੁਪਏ 'ਚ ਮਿਲੇਗਾ। ਜੇਕਰ ਤੁਸੀਂ ਚਾਹੋ ਤਾਂ ਐਕਸਚੇਂਜ ਆਫਰ ਵੀ ਯੂਜ਼ ਕਰ ਸਕਦੇ ਹੋ।

iPhone SE 32GB


ਐਪਲ ਦੇ ਸਭ ਤੋਂ ਸਸਤੇ ਸਮਾਰਟਫੋਨ ਨੂੰ ਤੁਸੀਂ ਕੈਸ਼ਬੈਕ ਅਤੇ ਆਫਰਸ ਤੋਂ ਬਾਅਦ 18,429 ਰੁਪਏ 'ਚ ਖਰੀਦ ਸਕਦੇ ਹੋ। 4 ਇੰਚ ਸਕਰੀਨ ਵਾਲੇ ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਇਸ ਨੂੰ ਕੰਪਨੀ ਅਮਰੀਕਾ 'ਚ ਇਕ ਵਾਰ ਫਿਰ ਤੋਂ ਵਿਕਰੀ ਲਈ ਲਿਆ ਰਹੀ ਹੈ।

iPhone 7 32GB


ਪੇਅ.ਟੀ.ਐੱਮ. ਮਾਲ 'ਤੇ 24 ਫੀਸਦੀ ਐਡੀਸ਼ਨਲ ਡਿਸਕਾਊਂਟ ਤੋਂ ਬਾਅਦ ਇਸ ਨੂੰ ਤੁਸੀਂ 36,117 ਰੁਪਏ 'ਚ ਖਰੀਦ ਸਕਦੇ ਹੋ। ਇਸ ਦੀ ਅਸਲ ਕੀਮਤ ਲਗਭਗ 40,000 ਰੁਪਏ ਹੈ ਪਰ ਇਹ ਆਫਰ 'ਚ ਕੁਝ ਸਸਤਾ ਮਿਲਦਾ ਹੈ।

iPhone XR 256GB


ਇਹ ਲੇਟੈਸਟ ਆਈਫੋਨ ਹੈ ਅਤੇ ਇਸ ਅਸਲ ਕੀਮਤ 91,900 ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਇਹ 90,900 ਰੁਪਏ 'ਚ ਮਿਲਦਾ ਹੈ। ਆਫਰ ਤਹਿਕ ਕੈਸ਼ਬੈਕ ਤੋਂ ਬਾਅਦ ਤੁਸੀਂ ਇਸ ਨੂੰ 86,355 ਰੁਪਏ 'ਚ ਖਰੀਦ ਸਕਦੇ ਹੋ।

iPhone 6 32 GB Space Grey


ਇਸ ਸਮਾਰਟਫੋਨ ਦੀ ਅਸਲ ਕੀਮਤ 31,900 ਰੁਪਏ ਹੈ ਪਰ ਆਫਰ ਤਹਿਤ ਤੁਸੀਂ ਇਸ ਨੂੰ 22,021 ਰੁਪਏ 'ਚ ਖਰੀਦ ਸਕਦੇ ਹੋ। ਇਸ ਛੋਟ 'ਚ ਕੈਸ਼ਬੈਕ ਵੀ ਸ਼ਾਮਲ ਹੈ ਜੋ ਤੁਹਾਡੇ ਪੇਅ.ਟੀ.ਐੱਮ. ਵਾਲਟ 'ਚ ਦਿੱਤਾ ਜਾਵੇਗਾ।