ਇਕ ਵਾਰ ਫਿਰ ਸਲੋ ਹੋਇਆ ਆਈਫੋਨ, ਸਾਹਮਣੇ ਆਈ ਇਹ ਵਜ੍ਹਾ

01/13/2018 4:52:13 PM

ਜਲੰਧਰ- ਹਾਲ ਹੀ 'ਚ ਐਪਲ ਦੀ ਆਈਫੋਨ ਨੂੰ ਸਲੋ ਕਰ ਦੇਣ ਦੇ ਚਲਦੇ ਬਹੁਤ ਆਲੋਚਨਾ ਹੋਈ ਅਤੇ ਉਸ ਦੇ ਖਿਲਾਫ ਕੇਸ ਵੀ ਦਰਜ ਕਰਾਏ ਗਏ। ਇਸ ਤੋਂ ਬਾਅਦ ਕੰਪਨੀ ਨੇ ਇਸ ਦੇ ਪਿੱਛੇ ਕਾਰਨ ਦੱਸਿਆ ਸੀ ਕਿ ਉਹ ਬੈਟਰੀ ਦੀ ਲਾਈਫ ਵਧਾਉਣ ਲਈ ਅਜਿਹਾ ਕਰ ਰਹੀ ਹੈ। ਹੁਣ ਇਕ ਵਾਰ ਫਿਰ ਤੋਂ ਕੁਝ ਯੂਜ਼ਰਸ ਦੇ ਆਈਫੋਨ ਸਲੋ ਹੋ ਗਏ ਹਨ। ਬੀਟਾ ਨਿਊਜ਼ ਦੀ ਰਿਪੋਰਟ ਮੁਤਾਬਕ ਐਪਲ ਦੇ Spectre ਪੈਚ ਦੇ ਕਾਰਨ ਆਈਫੋਨ ਸਲੋ ਹੋ ਰਹੇ ਹਨ, ਜਦਕਿ ਇਸ ਮਾਮਲੇ 'ਚ ਐਪਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। 

ਇਹ ਪੈਚ ਆਈਫੋਨ ਨੂੰ ਮੇਲਟਡਾਊਨ ਅਤੇ Spectre ਬੱਗ ਦੇ ਕਾਰਨ ਆ ਰਹੀਆਂ ਦਿੱਕਤਾਂ ਤੋਂ ਬਚਾਉਣ ਲਈ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਇਸ ਪੈਚ ਦੇ ਪਹਿਲੇ ਅਤੇ ਬਾਅਦ 'ਚ ਜਦੋਂ ਫੋਨ ਦੀ ਸਪੀਡ ਮਾਪੀ ਗਈ ਤਾਂ ਪਾਇਆ ਗਿਆ ਹੈ ਕਿ ਇਸ ਦੀ ਪਰਫਾਰਮੈਂਸ 50 ਪਰਮੈਂਟ ਸਲੋ ਹੋ ਗਈ ਹੈ.

ਗੱਲ ਦੱਈਏ ਕਿ ਇਸ ਤੋਂ ਪਹਿਲਾਂ ਐਪਲ ਨੇ ਆਈਫੋਨ ਨੂੰ ਸਲੋ ਕਰ ਦੇਣ ਦੇ ਵਿਵਾਦ ਤੋਂ ਬਾਅਦ ਬੈਟਰੀ ਰਿਪਲੇਸਮੈਂਟ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਵਾਰੰਟੀ ਤੋਂ ਬਾਹਰ ਜਾ ਚੁੱਕੇ ਫੋਨ ਯੂਜ਼ਰਸ ਲਈ ਵੀ ਬੈਟਰੀ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਇਸ ਮਾਮਲੇ 'ਚ ਕੀ ਪ੍ਰਤੀਕਿਰਿਆ ਦਿੰਦੀ ਹੈ।