iPhone X ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ

04/11/2018 11:58:33 AM

ਜਲੰਧਰ- ਤੁਸੀਂ ਵੀ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੀ ਲਈ ਖੁਸ਼ਖਬਰੀ ਹੈ। ਈ-ਕਾਮਰਸ ਵੈੱਬਸਾਈਟ ਅਮੇਜ਼ਨ 'ਤੇ 'ਆਈਫੋਨ ਫੈਸਟ' ਚੱਲ ਰਿਹਾ ਹੈ । ਆਈਫੋਨ ਫੈਸਟ ਦੀ ਸ਼ੁਰੂਆਤ 10 ਅਪ੍ਰੈਲ ਤੋਂ ਹੋਈ ਹੈ ਅਤੇ ਇਹ 16 ਅਪ੍ਰੈਲ ਤਕ ਚੱਲੇਗੀ। ਇਸ ਸੇਲ 'ਚ ਆਈਫੋਨ ਐਕਸ, ਆਈਫੋਨ 8, ਆਈਫੋਨ 6 ਪਲੱਸ, ਆਈਫੋਨ 7, ਆਈਫੋਨ 6ਐੱਸ, ਆਈਫੋਨ 6, ਆਈਫੋਨ ਐੱਸ.ਈ. ਅਤੇ ਐਪਲ ਵਾਚ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐੱਚ.ਡੀ.ਐੱਫ.ਸੀ. ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਯੂਜ਼ਰਸ ਨੂੰ 5 ਹਜ਼ਾਰ ਰੁਪਏ ਤਕ ਦਾ ਵਾਧੂ ਡਿਸਕਾਊਂਟ ਮਿਲ ਰਿਹਾ ਹੈ। 
ਸਭ ਤੋਂ ਪਹਿਲਾਂ ਆਈਫੋਨ ਐਕਸ ਦੀ ਗੱਲ ਕਰੀਏ ਤਾਂ ਇਸ ਦੇ 64ਜੀ.ਬੀ. ਵੇਰੀਐਂਟ 'ਤੇ 9 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ ਫੋਨ 79,999 ਰੁਪਏ 'ਚ ਮਿਲ ਜਾਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ 15,900 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਉਥੇ ਹੀ ਜੋ ਗਾਹਕ ਇਸ ਫੋਨ ਨੂੰ ਈ.ਐੱਮ.ਆਈ. 'ਤੇ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ 3,803 ਰੁਪਏ ਹਰ ਮਹੀਨੇ ਖਰਚ ਕਰਨੇ ਹੋਣਗੇ। 

ਉਥੇ ਹੀ ਦੂਜੇ ਪਾਸੇ ਆਈਫੋਨ 8 ਅਤੇ 8 ਪਲੱਸ 'ਤੇ ਵੀ ਤਿੰਨ ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਸਮੇਂ ਆਈਫੋਨ 8 ਦੀ ਕੀਮਤ 54,999 ਰੁਪਏ ਹੈ ਜਿਸ ਨੂੰ ਡਿਸਕਾਊਂਟ ਤੋਂ ਬਾਅਦ 51,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਡਿਸਕਾਊਂਟ ਤੋਂ ਬਾਅਦ ਆਈਫੋਨ 8 ਪਲੱਸ 62,999 ਰੁਪਏ 'ਚ ਮਿਲ ਰਿਹਾ ਹੈ। ਆਈਫੋਨ 7 'ਤੇ 2 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹ 41,999 ਰੁਪਏ 'ਚ ਮਿਲ ਜਾਵੇਗਾ। ਉਥੇ ਹੀ ਆਈਫੋਨ 7 ਪਲੱਸ 'ਤੇ ਕੋਈ ਆਫਰ ਨਹੀਂ ਹੈ। ਆਈਫੋਨ 6 ਐੱਸ ਪਲਸ 'ਤੇ ਗਾਹਕਾਂ ਨੂੰ 2 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹ 35,999 ਰੁਪਏ 'ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ 6 ਤੁਹਾਨੂੰ 32,499 ਰੁਪਏ 'ਚ ਮਿਲ ਜਾਵੇਗਾ। 
ਇਸ ਤੋਂ ਇਲਾਵਾ ਆਈਫੋਨ ਐੱਸ. ਈ. 'ਤੇ ਕੰਪਨੀ 1000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਬਾਅਦ ਇਹ ਫੋਨ ਤੁਹਾਨੂੰ 16,999 ਰੁਪਏ 'ਚ ਮਿਲ ਜਾਵੇਗਾ। ਐਪਲ ਵਾਚ ਦੀ ਗੱਲ ਕਰੀਏ ਤਾਂ ਐਪਲ ਫੈਸਟ 'ਚ ਇਹ 31,900 ਰੁਪਏ 'ਚ ਮਿਲ ਜਾਵੇਗੀ।