ਇਸ ਸਾਲ ਲਾਂਚ ਨਹੀਂ ਹੋਵੇਗਾ ਆਈਫੋਨ 8, ਜਾਣੋ ਵਜ੍ਹਾ

05/04/2017 5:20:16 PM

ਜਲੰਧਰ- ਕੀ ਤੁਸੀਂ ਵੀ ਉਨ੍ਹਾਂ ''ਚੋਂ ਇਕ ਹੋ, ਜਿੰਨ੍ਹਾਂ ਨੂੰ ਆਈਫੋਨ 8 ਦਾ ਬੇਸਬਰੀ ਤੋਂ ਇੰਤਜ਼ਾਰ ਹੋ? ਆਈਪੋਨ 8 ਦੀ ਲਾਂਚਿੰਗ ''ਚ ਦੇਰੀ ਹੋ ਸਕਦੀ ਹੈ। Deutsche ਬੈਂਕ ਦੇ ਵਿਸ਼ਲੇਸ਼ਕ ਨੇ ValueWalk ਦੀ ਰਿਪੋਰਟ ਦੇ ਆਧਾਰ ''ਤੇ ਦੱਸਿਆ ਹੈ ਕਿ ਆਈਫੋਨ 8 ਨੂੰ 2017 ''ਚ ਲਾਂਚ ਨਹੀਂ ਕੀਤਾ ਜਾਵੇਗਾ? ਰਿਪੋਰਟ ਦੇ ਮੁਤਾਬਕ ਕੰਪੋਨੇਨਟਸ ਦੀ ਕਮੀ ਅਤੇ ਤਕਨੀਕੀ ਦਿੱਤਕਾਂ ਦੇ ਚੱਲਦੇ ਇਸ ਫੋਨ ਦੀ ਲਾਂਚਿੰਗ ''ਚ ਦੇਰੀ ਹੋ ਰਹੀ ਹੈ, ਜਦਕਿ ਇਸ ਰਿਪੇਰਟ ''ਚ ਵੀ ਵੀ ਫੋਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਪੈਕੇਜਿੰਗ ਮੈਟੀਰੀਅਲ ਦੇ ਆਰਡਰ ''ਚ ਕਮੀ -
ValueWalk ''ਚ ਪਿਛਲੇ ਹਫਤੇ ਛਪੀ ਇਕ ਖਬਰ ਦੇ ਮੁਤਾਬਕ ਪੈਕੇਜਿੰਗ ਦੇ ਆਰਡਰ ''ਚ ਕਮੀ ਦੇ ਚੱਲਦੇ ਆਈਫੋਨ8 ਨੂੰ ਇਸ ਸਾਲ ਲਾਂਚ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਾਰਚੂਨ ਨੇ ਤਕਨੀਕੀ ਵਿਸ਼ਲੇਸ਼ਕ ਮਿੰਗ ਚੀਨ ਕੁਓ ਦੇ ਹਵਾਲੇ ਤੋਂ ਲਿਖਿਆ ਸੀ। ਇਸ ਫੋਨ ''ਚ ਐਪਲ ਜੋ ਸੰਸ਼ੋਧਿਤ ਏ11 ਪ੍ਰੋਸੈਸਰ ਚਿੱਪ ਦੇ ਰਹੀ ਹੈ, ਉਸ ਨੂੰ 10 ਨੈਨੋਮੀਟਰ ਦੇ ਨਵੇਂ ਮਾਪ ਦੇ ਅਨੁਰੂਪ ਦੱਸਿਆ ਜਾ ਰਿਹਾ ਹੈ, ਜਿਸ ਨਾਲ ਇਸ ਫੋਨ ਦੇ ਨਿਰਮਾਣ ਦੀ ਤਕਨੀਕੀ ਜਟਿਲਤਾ ਵੱਧ ਗਈ ਹੈ।
ਅਕਤੂਬਰ-ਨਵੰਬਰ ਤੱਕ ਲਾਂਚ ਕਰਨ ਦੀ ਕਹੀ ਹੈ ਗੱਲ -
ਇਸ ਤੋਂ ਪਹਿਲਾਂ ਵੀ ਫੋਨ ਦੀ ਲਾਂਚਿੰਗ ''ਚ ਦੇਰੀ ਨੂੰ ਲੈ ਕੇ ਰਿਪੋਰਟਸ ਆਈ ਸੀ। ਨਵੇਂ ਆਈਫੋਨ ਦੇ ਡਿਸਪਲੇ ''ਚ ਕਵਰਡ OLED ਪੈਨਲ ਦੀ ਲੇਮੀਨੇਸ਼ਨ ਪ੍ਰਕਿਰਿਆ ''ਚ ਤਕਨੀਕੀ ਦਿੱਕਤ ਅਤੇ 3D ਸੇਂਸਿੰਗ ਸਿਸਟਮ ਆਉਣ ਦੇ ਚੱਲਦੇ ਫੋਨ ਨਵੰਬਰ ''ਚ ਲਾਂਚ ਕੀਤਾ ਜਾ ਸਕਦਾ ਹੈ। ਫਾਰਚੂਨ ਮੈਗਜ਼ੀਨ ਨੇ ਇਕ ਰਿਪੋਰਟ ''ਚ ਕਿਹਾ ਹੈ ਕਿ ਐਪਲ ਆਪਣੇ ਇਸ ਨਵੇਂ ਆਈਫੋਨ ਨੂੰ ਸਤੰਬਰ ''ਚ ਪੇਸ਼ ਕਰਨ ਵਾਲੀ ਸੀ ਪਰ ਹੁਣ ਖਬਰ ਹੈ ਕਿ ਇਸ ਨਵੇਂ ਫੋਨ ਨੂੰ ਨਵੰਬਰ ਤੱਕ ਬਾਜ਼ਾਰ ''ਚ ਉਤਾਰਿਆ ਜਾ ਸਕਦਾ ਹੈ। ਇਹ ਦੇਰੀ ਆਈਫੋਨ 8 ''ਚ ਦਿੱਤੇ ਜਾ ਰਹੇ ਨਵੇਂ OLED ਸਕਰੀਨ ਦੀ ਤਕਨੀਕੀ ਜਟਿਲਤਾ ਦੇ ਕਾਰਨ ਹੋ ਰਹੀ ਹੈ, ਕਿਉਂਕਿ ਇਸ ਦੀ ਵਜ੍ਹਾ ਤੋਂ ਕੰਪਨੀ ਨੂੰ ਫੋਨ ਦੇ ਸੈਂਸਰ ਅਤੇ ਕੈਮਰੇ ''ਚ ਵੀ ਬਦਲਾਅ ਕਰਨਾ ਪੈ ਰਿਹਾ ਹੈ।