ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲੈਸ ਹੋਵੇਗਾ ਆਈਫੋਨ 8

06/20/2017 3:04:42 PM

ਜਲੰਧਰ- ਐਪਲ ਇਸ ਸਾਲ ਸਤੰਬਰ 'ਚ ਆਪਣੇ ਆਈਫੋਨ 8 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੇ ਫੀਚਰਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ ਪਰ ਹੁਣ ਇਸ ਦੇ 7 ਫੀਚਰਸ ਦੀ ਪੁਸ਼ਟੀ ਹੋ ਗਈ ਹੈ। 
1. ਵਾਟਰ ਰੇਜਿਸਟੇਂਟ - ਆਈਫੋਨ 8 ਦਾ ਡਿਜ਼ਾਈਨ ਵਾਟਰ ਰੇਜਿਸਟੇਂਟ ਵੀ ਹੋਵੇਗਾ। ਨਾਲ ਹੀ ਇਸ 'ਚ ਗਲਾਸ ਜਾਂ ਪਲਾਸਟਿਕ ਬੈਕ ਪੈਨਲ ਵੀ ਹੋ ਸਕਦਾ ਹੈ। 
2. ਡਿਊਲ ਰਿਅਰ ਕੈਮਰਾ - ਐਪਲ ਨੇ ਹੁਣ ਤੱਕ ਆਈਫੋਨ 8 ਦੇ ਕੈਮਰੇ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ 'ਤੇ ਉਮੀਦ ਲਾਈ ਜਾ ਰਹੀ ਹੈ ਕਿ ਐਪਲ ਦੇ ਇਸ ਮਾਡਲ 'ਚ ਡਿਊਲ ਰਿਅਰ ਕੈਮਰਾ ਹੋਵੇਗਾ। ਕੰਪਨੀ ਆਈਫੋਨ 7 'ਚ ਵੀ ਇਸ ਕੈਮਰੇ ਦਾ ਇਸਤੇਮਾਲ ਕਰ ਚੁੱਕੀ ਹੈ।
3.  ਵਾਇਰਲੇੱਸ - ਆਈਫੋਨ ਦੀ ਇਕ ਹੋਰ ਖਾਸੀਅਤ ਇਸ ਦਾ ਵਾਇਰਲੈੱਸ ਚਾਰਜਿੰਗ ਸਿਸਟਮ ਹੋਵੇਗਾ। ਤਾਈਵਾਨ ਦੇ ਆਈਫੋਨ 8 ਦੇ ਅਸੈਂਬਲਰ ਨੇ ਇਸ ਬਾਲ ਦਾ ਖੁਲਾਸਾ ਕੀਤਾ ਹੈ।
4. NFC ਸਪਾਰਟ- ਆਈਫੋਨ 8 'ਚ NFC ਸਪਾਰਟ ਵੀ ਮੌਜੂਦ ਹੋਵੇਗਾ। ਇਸ ਨਾਲ ਯੂਜ਼ਰਸ ਐਪਲ ਵਾਚ ਨੂੰ ਵੀ ਆਪਣੇ ਫੋਨ ਨਾਲ ਜੋੜ ਸਕੋਗੇ ਨਾਲ ਹੀ ਇਸ ਤੋਂ ਉਹ ਆਨਲਾਈਨ ਪੇਮੈਂਟ ਵੀ ਕਰ ਪਾਉਗੇ।
5. ਆਗਮੇਂਟੇਡ ਰਿਐਲਿਟੀ- ਇਸ ਵਾਰ ਆਈਫੋਨ 8 ਦਾ ਸਭ ਤੋਂ ਆਕਰਸ਼ਕ ਫੀਚਰ ਇਸ 'ਚ ਮੌਜੂਦ ਆਗਮੇਂਟੇਡ ਰਿਐਲਿਟੀ ਹੋਵੇਗੀ। ਇਸ ਦਾ ਐਲਾਨ ਕੰਪਨੀ ਨੇ WWDC ਕਾਨਫਰੈਂਸ 'ਚ ਹੀ ਕਰ ਦਿੱਤੀ ਸੀ।
6. ਬਿਹਤਰ ਹੋਵੇਗਾ ਸਿਰੀ- ਐਪਲ ਨੇ ਸਿਰੀ ਨਾਲ ਜੁੜੀ ਕੋਈ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਸੀ 'ਤੇ ਮੰਨਿਆ ਜਾ ਰਿਹਾ ਹੈ ਕਿ ਆਈਫੋਨ 8 'ਚ ਇਹ ਫੀਚਰ ਹੋਰ ਬਿਹਤਰ ਤਰੀਕੇ ਨਾਲ ਕੰਮ ਕਰੇਗਾ। ਸਿਰੀ ਦੂਜੀ ਭਾਸ਼ਾਵਾਂ ਨੂੰ ਟ੍ਰਾਂਸਲੇਟ ਕਰਨ ਨਾਲ ਹੋਰ ਕਮਾਂਡ ਵੀ ਮੰਨੇਗਾ।
7. ਹੋਮਪਾਡ ਇੰਡੇਗ੍ਰੇਸ਼ਨ- ਐਮਾਜ਼ਾਨ ਹੋਮ ਅਤੇ ਗੂਗਲ ਏਕੋ ਨਾਲ ਟੱਕਰ ਲੈਣ ਲਈ ਐਪਲ ਨੇ ਹਾਲ ਹੀ ਹੋਮਪਾਡ ਲਾਂਚ ਕੀਤਾ ਸੀ। ਇਹ ਸਪੀਕਰ ਆਈਫੋਨ 8 ਨੂੰ ਵੀ ਸਪਾਰਟ ਕਰੇਗਾ।