ਥ੍ਰੀਡੀ ਸੈਂਸਰ ''ਚ ਗੜਬੜੀ ਦੇ ਕਾਰਨ iPhone 8 ''ਚ ਦੇਰੀ

04/12/2017 3:09:54 PM

ਜਲੰਧਰ- ਐਪਲ ਆਈਫੋਨ 8 ਦੇ ਲਾਂਚ ਹੋਣ ''ਚ ਹੁਣ ਕਾਫੀ ਸਮੇਂ ਬਾਕੀ ਹੈ। ਇਸ ਵਿਚਕਾਰ ਇਕ ਰਿਪੋਰਟ ਆਈ ਹੈ ਕਿ ਇਸ ਫੋਨ ਦੇ ਥ੍ਰੀਡੀ ਸੈਂਸਰ ਟੈਕਨਾਲੋਜੀ ''ਚ ਗੜਬੜੀ ਹੋਣ ਦੇ ਕਾਰਨ ਇਸ ਦੀ ਲਾਂਚਿੰਗ ''ਚ ਅਤੇ ਜ਼ਿਆਦਾ ਦੇਰੀ ਹੋ ਸਕਦੀ ਹੈ। ਟੈਕਨਾਲੋਜੀ ਇਨਵੈਸਟਮੈਂਟ ਫਰਮ ਡ੍ਰੇਕਸੇਲ ਹੈਮੀਲਟਨ ਦੇ ਮੁੱਖ ਵਿਸ਼ਲੇਸ਼ਕ ਬਿਆਨ ਵਾਈਟ ਨੇ ਇਹ ਦਾਅਵਾ ਕੀਤਾ ਹੈ।
ਜਾਣਕਾਰੀ ਦੇ ਮੁਤਾਬਕ 5.8 ਇੰਚ ਸਕਰੀਨ ਵਾਲਾ ਆਈਫੋਨ 8 ਪਹਿਲਾਂ ਸਮਾਰਟਫੋਨ ਹੋਵੇਗਾ, ਜੋ ਓ. ਐੱਲ. ਈ. ਡੀ. ਡਿਸਪਲੇ ਨਾਲ ਲੈਸ ਹੋਵੇਗਾ। ਨਾਲ ਹੀ ਇਸ ਫੋਨ ''ਚ ਥ੍ਰੀਡੀ ਕੈਮਰਾ ਹੋਵੇਗਾ, ਜਿਸ ਨਾਲ ਥ੍ਰੀਡੀ ਸੈਲਫੀ ਲਈ ਜਾ ਸਕੇਗੀ। ਆਈਫੋਨ 8 ''ਤੇ ਥ੍ਰੀਡੀ ਵੀਡੀਓ ਗੇਮ ਖੇਡੇ ਜਾ ਸਕਣਗੇ। ਇਹ ਫੋਨ ਫੇਸ਼ੀਅਲ ਰਿਕਾਗਿਨਸ਼ਨ ਤਕਨੀਕ ਅਤੇ ਆਗਮੇਂਟੇਡ ਰਿਐਲਿਟੀ ਨਾਲ ਵੀ ਲੈਸ ਹੋਵੇਗਾ, ਜਿਸ ਦੇ ਕਾਰਨ ਇਸ ਦੀ ਲਾਂਚਿੰਗ ''ਚ ਦੇਰੀ ਹੋ ਸਕਦੀ ਹੈ ਪਰ ਇਹ 2017 ਦੇ ਅੰਤ ਤੱਕ ਬਾਜ਼ਾਰ ''ਚ ਉਪਲੱਬਧ ਹੋਵੇਗਾ।