iPhone 8 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ

10/05/2017 12:41:09 PM

ਜਲੰਧਰ- ਜੇਕਰ ਤੁਸੀਂ ਵੀ ਆਈਫੋਨ 8 ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ। ਦਰਅਸਲ ਆਨਲਾਈਨ ਵੈੱਬਸਾਈਟ ਫਲਿਪਕਾਰਟ 'ਤੇ ਫੈਸਟਿਵ ਧਮਾਕਾ ਡੇਜ਼ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ ਆਈਫੋਨ 8 ਭਾਰੀ ਡਿਸਕਾਊਂਟ ਅਤੇ ਐਕਸਚੇਂਜ ਆਫਰ ਨਾਲ ਵਿਕਰੀ ਲਈ ਉਪਲੱਬਧ ਹੈ। ਇਹ ਸੇਲ 5 ਅਕਤੂਬਰ ਤੋਂ 8 ਅਕਤੂਬਰ ਤੱਕ ਚੱਲੇਗੀ।

ਐਪਲ ਆਈਫੋਨ 8 (64 ਜੀ.ਬੀ.) 
ਇਸ ਸੇਲ 'ਚ ਆਈਫੋਨ 8 (64 ਜੀ.ਬੀ.) ਵੇਰੀਐਂਟ ਨੂੰ 4,000 ਰੁਪਏ ਦੇ ਫਲੈਟ ਡਿਸਕਾਊਂਟ ਨਾਲ 59,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਫੋਨ ਦੀ ਅਸਲ ਕੀਮਤ 64,000 ਰੁਪਏ ਹੈ। ਇਸ ਤੋਂ ਇਲਾਵਾ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ 'ਤੇ 20,000 ਰੁਪਏ ਤੱਕ ਦੀ ਵਾਧੂ ਛੋਟ ਪਾ ਸਕਦੇ ਹੋ। ਫਲਿਪਕਾਰਟ 99 ਰੁਪਏ 'ਚ ਬਾਈਬੈਕ ਗਾਰੰਟੀ ਵੀ ਆਫਰ ਕਰ ਰਹੀ ਹੈ। ਮਤਲਬ ਕਿ ਆਈਫੋਨ ਵਾਪਸ ਕਰਨ 'ਤੇ ਫਲਿਪਕਾਰਟ ਬਾਈਬੈਕ ਆਫਰ ਦੇ ਤਹਿਤ 33,000 ਰੁਪਏ ਤੱਕ (6 ਤੋਂ 8 ਮਹੀਨਿਆਂ ਦੇ ਅੰਦਰ ਵਾਪਸ ਕਰਨ 'ਤੇ) ਅਤੇ 28,000 ਰੁਪਏ (9 ਤੋਂ 12 ਮਹੀਨਿਆਂ ਦੇ ਅੰਦਰ) ਅਤੇ 20,000 ਰੁਪਏ (13 ਤੋਂ 15 ਦਿਨਾਂ ਦੇ ਅੰਦਰ) ਮਿਲਣਗੇ। 

ਐਪਲ ਆਈਪੈਡ 9.7-ਇੰਚ (32 ਜੀ.ਬੀ.)
ਆਈਪੈਡ 9.7-ਇੰਚ 32 ਜੀ.ਬੀ. ਇਕ ਵਾਰ ਫਿਰ 22,900 ਰੁਪਏ (ਐੱਮ.ਆਰ.ਪੀ. 28,000 ਰੁਪਏ) 'ਚ ਵਿਕਰੀ ਲਈ ਉਪਲੱਬਧ ਹੈ। ਆਈਪੈਡ 'ਚ ਐਪਲ ਦਾ ਏ9 ਚਿਪ ਅਤੇ 2 ਜੀ.ਬੀ. ਰੈਮ ਹੈ। ਆਈਪੈਡ, ਆਈ.ਓ.ਐੱਸ. 10 'ਤੇ ਚੱਲਦਾ ਹੈ। ਇਸ ਵਿਚ ਇਕ 8 ਮੈਗਾਪਿਕਸਲ ਰਿਅਰ ਕੈਮਰਾ ਅਤੇ ਹੋਮ ਬਟਨ 'ਚ ਹੀ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਙੈ। ਇਸ ਵਿਚ ਐੱਫ/1.2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।