iPhone 8 ਦੀ OLED ਡਿਸਪਲੇਅ ਦੀਆਂ ਲਾਈਵ ਤਸਵੀਰਾਂ ਇੰਟਰਨੈੱਟ ''ਤੇ ਲੀਕ

08/21/2017 12:10:28 PM

ਜਲੰਧਰ- ਹੁਣ ਲਗਭਗ ਸਾਰੇ ਇਸ ਗੱਲ ਨੂੰ ਜਾਣ ਚੁੱਕੇ ਹਨ ਕਿ ਆਈਫੋਨ 8 'ਚ ਇਕ ਬੇਜ਼ਲ-ਲੈੱਸ ਡਿਜ਼ਾਇਨ ਹੋ ਸਕਦਾ ਹੈ। ਇਸ ਡਿਸਪਲੇਅ ਬਾਰੇ ਹੁਣ ਤੱਕ ਬਹੁਤ ਕੁਝ ਸਾਹਮਣੇ ਆ ਚੁੱਕਾ ਹੈ ਪਰ ਅਜੇ ਤੱਕ ਇਸ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਸਨ ਪਰ ਹੁਣ ਇਹ ਵੀ ਹੋ ਗਿਆ ਹੈ। ਇੰਟਰਨੈੱਟ 'ਤੇ ਇਕ ਵੇਈਬੋ ਯੂਜ਼ਰ ਦੁਆਰਾ ਫੋਨ ਦੀ ਡਿਸਪਲੇਅ ਦੀਆਂ ਕੁਝ ਤਸਵੀਰਾਂ ਲੀਕ ਕੀਤੀਆਂ ਗਈਆਂ ਹਨ ਅਤੇ ਇਸ ਦੀ ਅਸੈਂਬਲੀ ਨੂੰ ਤੁਸੀਂ ਇਥੇ ਦੇਖ ਸਕਦੇ ਹੋ। 
ਸਭ ਤੋਂ ਦਿਸਚਸਪ ਗੱਲ ਇਹ ਹੈ ਕਿ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਇਕ ਤਸਵੀਰ ਤਾਂ ਤੁਸੀਂ ਕੁਝ ਕੁਨੈਕਟਿੰਗ ਕੇਬਲਸ ਦੇ ਨਾਲ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਫੋਨ ਦੇ ਟਾਪ 'ਤੇ ਦੇਖ ਸਕਦੇ ਹੋ ਕਿ ਇਸ ਵਿਚ ਚਾਰ ਵੱਖ-ਵੱਖ ਸਰਕੁਲਰ ਕੱਟ-ਆਊਟਸ ਹਨ ਅਤੇ ਏਅਰਪੀਸ ਲਈ ਇਕ ਸਲਿਟ ਵੀ ਦੇਖਿਆ ਜਾ ਸਕਦਾ ਹੈ। 

 

 

 

ਹੁਣ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸੱਜੇ ਪਾਸੇ ਮੌਜੂਦ ਦੋ ਫਰੰਟ ਕੈਮਰੇ ਅਤੇ ਆਈਰਿਸ ਸਕੈਨਰ ਲਈ ਹੋ ਸਕਦਾ ਹੈ। ਇਸ ਤੋਂ ਇਲਾਵਾ ਇਕ ਜੋ ਛੋਟਾ ਕੱਟ-ਆਊਟ ਦਿਖਾਈ ਦੇ ਰਿਹਾ ਹੈ ਉਹ ਇਕ ਸੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਕ ਹੋਰ ਐੱਲ.ਈ.ਡੀ. ਫਲੈਸ਼ ਹੋਣ ਵਾਲੀ ਹੈ। ਕੀ ਅਸਲ 'ਚ ਸਾਨੂੰ ਅਜਿਹਾ ਦੇਖਣ ਨੂੰ ਮਿਲ ਸਕਦਾ ਹੈ? ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਅਜਿਹਾ ਹੋਣਾ ਅਸੰਭਵ ਹੈ। 
ਹਾਲਾਂਕਿ ਅਜਿਹਾ ਪਹਿਲਾਂ ਵੀ ਸਾਹਮਣੇ ਆਇਆ ਹੈ ਪਰ ਇਸ ਚੌਥੇ ਕੱਟ-ਆਊਟ ਨੂੰ ਇਕ ਹੋਰ ਆਈਰਿਸ ਸਕੈਨਰ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿਉਂਕਿ ਐਪਲ ਦੇ ਫੋਨ 'ਚ ਅਸੀਂ ਐੱਲ.ਈ.ਡੀ. ਫਲੈਸ਼ ਦੇਖੀਏ, ਉਹ ਵੀ ਫੋਨ ਦੇ ਫਰੰਟ 'ਚ ਤਾਂ ਇਹ ਕਿਸੇ ਵੀ ਤਰ੍ਹਾਂ ਸਹੀ ਨਹੀਂ ਲੱਗਦਾ।