ਭਾਰਤ ''ਚ ਸ਼ੁਰੂ ਹੋਈ iPhone 8, iPhone 8 Plus ਦੀ ਪ੍ਰੀ-ਬੁਕਿੰਗ, ਜਾਣੋ ਸਾਰੇ ਆਫਰ

09/22/2017 12:53:33 PM

ਜਲੰਧਰ- ਪਿਛਲੇ ਹਫਤੇ ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਪੇਸ਼ ਕੀਤਾ ਗਿਆ ਸੀ। ਜਿਨ੍ਹਾਂ ਨੂੰ ਅੱਜ ਪ੍ਰੀ-ਆਰਡਰ ਲਈ ਅਮੇਜ਼ਨ ਇੰਡੀਆ, ਫਲਿਪਕਾਰਟ ਅਤੇ Infibeam 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਵਿਚ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਐਪਲ ਪ੍ਰਸ਼ੰਸਕਾਂ ਨੂੰ ਲੁਭਾਉਣ ਲਈ ਨਵੇਂ ਆਫਰ ਪੇਸ਼ ਕਰ ਦਿੱਤੇ ਹਨ। ਕੰਪਨੀ ਰਿਲਾਇੰਸ ਡਿਟੀਟਲ ਆਊਟਲੇਟ, ਜਿਓ ਸਟੋਰ ਅਤੇ ਜਿਓ ਡਾਟ ਕਾਮ 'ਤੇ ਨਵੇਂ ਆਈਫੋਨ 8 ਮਾਡਲ ਲਈ ਪ੍ਰੀ-ਆਰਡਰ ਲਵੇਗੀ। ਪ੍ਰੀ-ਬੁਕਿੰਗ 22 ਤੋਂ 29 ਸਤੰਬਰ ਤੱਕ ਕਰਵਾਈ ਜਾ ਸਕੇਗੀ। ਇਸ ਤੋਂ ਇਲਾਵਾ ਗਾਹਕ ਕਈ ਰਿਟੇਲ ਸਟੋਰਾਂ 'ਤੇ ਜਾ ਕੇ ਆਈਫੋਨ 8 ਨੂੰ ਪ੍ਰੀ-ਬੁੱਕ ਕਰ ਸਕਦੇ ਹਨ। ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ 29 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। 
ਭਾਰਤ 'ਚ ਆਈਫੋਨ 8 ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 64,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 77,000 ਰੁਪਏ ਹੈ। ਉਥੇ ਹੀ ਆਈਫੋਨ 8 ਪਲੱਸ ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ। ਜੇਕਰ ਤੁਸੀਂ ਆਫਲਾਈਨ ਇਸ ਡਿਵਾਇਸ ਨੂੰ ਬੁੱਕ ਕਰਦੇ ਹੋ ਤਾਂ ਤੁਹਾਨੂੰ ਕਾਲ ਅਤੇ ਐੱਸ.ਐੱਮ.ਐੱਸ. ਦੁਆਰਾ ਆਈਫੋਨ ਆਉਣ 'ਤੇ ਜਾਣਕਾਰੀ ਦਿੱਤੀ ਜਾਵੇਗੀ। 

iPhone 8 ਲਈ ਅਮੇਜ਼ਨ ਇੰਡੀਆ 'ਤੇ ਆਫਰ
ਜੇਕਰ ਫੀਚਰ ਦੀ ਗੱਲ ਕਰੀਏ ਤਾਂ ਅਮੇਜ਼ਨ ਇੰਡੀਆ 'ਤੇ ਦੋ ਆਫਰ ਦਿੱਤੇ ਜਾ ਰਹੇ ਹਨ। ਪਹਿਲੇ ਆਫਰ 'ਚ ਰਿਲਾਇੰਸ ਜਿਓ ਗਾਰੰਟੀ 70 ਫੀਸਦੀ ਬਾਏਬੈਕ ਦੇਵੇਗੀ ਜਦੋਂ ਤੁਸੀਂ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਇਕ ਸਾਲ ਦੇ ਅੰਦਰ ਐਕਚੇਂਜ 'ਚ ਦਿੰਦੇ ਹੋ। ਆਈਫੋਨ ਦੀ ਪੇਮੈਂਟ ਸਿਟੀ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਕਰਦੇ ਹੋ ਤਾਂ 10,000 ਕੈਸ਼ਬੈਕ ਦਾ ਫਾਇਦਾ ਚੁੱਕ ਸਕਦੇ ਹੋ। ਇਸ ਤੋਂ ਬਾਅਦ ਆਈਫੋਨ 8 64ਜੀ.ਬੀ. ਮਾਡਲ ਦੀ ਕੀਮਤ 54,000 ਅਤੇ 256ਜੀ.ਬੀ. ਮਾਡਲ ਦੀ ਕੀਮਤ 67,000 ਰੁਪਏ ਹੋ ਜਾਂਦੀ ਹੈ। ਇਸ ਦੇ ਨਾਲ ਹੀ ਆਈਫੋਨ 8 ਪਲੱਸ 64ਜੀ.ਬੀ. ਅਤੇ 256ਜੀ.ਬੀ. ਦੀ ਕੀਮਤ 63,000 ਰੁਪਏ ਅਤੇ 76,000 ਰੁਪਏ ਹੈ। 
ਅਮੇਜ਼ਨ ਐਡੀਸ਼ਨਲ 10,000 ਰੁਪਏ ਦਾ ਐਕਸਚੇਂਜ ਆਫਰ ਦੇ ਰਹੀ ਹੈ। ਇਸ ਦੇ ਨਾਲ ਹੀ ਜੋ ਗਾਹਕ ਨੋ ਕਾਸਟ ਈ.ਐੱਮ.ਆਈ. 'ਤੇ ਆਈਫੋਨ 8 ਨੂੰ ਖਰੀਦਣਾ ਚਾਹੁੰਦੇ ਹਨ ਤਾਂ 5,334 ਪ੍ਰਤੀ ਮਹੀਨਾ 'ਤੇ ਖਰੀਦ ਸਕਦੇ ਹਨ। ਨੋ ਕਾਸਟ ਈ.ਐੱਮ.ਆਈ. ਆਪਸ਼ਨ ਨੂੰ ਤੁਸੀਂ ਤਾਂ ਹੀ ਚੁਣ ਸਕਦੇ ਹੋ ਜਦੋਂ ਤੁਸੀਂ ਕ੍ਰੈਡਿਟ ਕਾਰਡ ਤੋਂ ਇਸ ਦੀ ਪੇਮੈਂਟ ਕਰਦੇ ਹੋ।

iPhone 8 ਲਈ ਫਲਿਪਕਾਰਟ 'ਤੇ ਆਫਰ
ਦੂਜੇ ਪਾਸੇ ਫਲਿਪਕਾਰਟ ਵੀ ਨੋ ਕਾਸਟ ਈ.ਐੱਮ.ਆਈ. ਅਤੇ ਐਕਸਚੇਂਜ ਆਫਰ 'ਤੇ ਨਵੇਂ ਆਈਫੋਨ ਨੂੰ ਖਰੀਦ ਸਕਦੇ ਹੋ। ਐਪਲ ਆਈਫੋਨ 8 64ਜੀ.ਬੀ. ਨੂੰ ਅੱਜ 5,334 ਰੁਪਏ ਦੀ ਨੋ ਕਾਸਟ ਈ.ਐੱਮ.ਆਈ. 'ਤੇ ਖਰੀਦਿਆ ਜਾ ਸਕਦਾ ਹੈ। ਉਥੇ ਹੀ ਆਈਫੋਨ 8 ਪਲੱਸ ਨੂੰ 6,084 ਰੁਪਏ ਦੀ ਨੋਟ ਕਾਸਟ ਈ.ਐੱਮ.ਆਈ. 'ਤੇ ਖਰੀਦ ਸਕਦੇ ਹੋ। ਫਲਿਪਕਾਰਟ 23,000 ਰੁਪਏ ਦਾ ਐਕਸਚੇਂਜ ਆਫਰ ਵੀ ਦੇ ਰਹੀ ਹੈ। 

iPhone 8 ਲਈ Jio ਆਫਰ
22 ਸਤੰਬਰ ਤੋਂ 29 ਸਤੰਬਰ ਦੇ ਵਿਚ ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਖਰੀਦਾਰੀ 'ਤੇ 10,000 ਰੁਪਏ ਦਾ ਕੈਸ਼ਬੈਕ ਮਿਲੇਗਾ। ਕੈਸ਼ਬੈਕ ਪਾਉਣ ਲਈ ਗਾਹਕਾਂ ਨੂੰ ਸਿਟੀਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨੀ ਹੋਵੇਗੀ। ਇਸ ਤੋਂ ਬਾਅਦ ਆਈਫੋਨ 8 ਦੇ 64ਜੀ.ਬੀ. ਮਾਡਲ ਦੀ ਕੀਮਤ 54,000 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 67,000 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਆਈਫੋਨ 8 ਪਲੱਸ ਦੇ 64ਜੀ.ਬੀ. ਮਾਡਲ ਅਤੇ 256ਜੀ.ਬੀ. ਮਾਡਲਾਂ ਦੀ ਕੀਮਤ 63,000 ਰੁਪਏ ਅਤੇ 76,000 ਰੁਪਏ ਹੋ ਜਾਵੇਗੀ। 
ਕੈਸ਼ਬੈਕ ਤੋਂ ਇਲਾਵਾ ਰਿਲਾਇੰਸ ਡਿਜੀਟਲ, ਜਿਓ ਡਾਟ ਕਾਮ, ਜਿਓ ਸਟੋਰ ਅਤੇ ਮਾਈ ਜਿਓ ਐਪ ਤੋਂ ਨਵੇਂ ਆਈਫੋਨ 8 ਮਾਡਲ ਖਰੀਦਣ ਵਾਲੇ ਗਾਹਕ ਜੇਕਰ ਇਕ ਸਾਲ ਬਾਅਦ ਫੋਨ ਵਾਪਸ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 70 ਫੀਸਦੀ ਕੈਸ਼ਬੈਕ ਮਿਲੇਗਾ। ਜੇਕਰ ਕਿਸੇ ਵਿਅਕਤੀ ਨੇ ਆਈਫੋਨ 8 ਪਲੱਸ ਦਾ 256ਜੀ.ਬੀ. ਮਾਡਲ 86,000 ਰੁਪਏ 'ਚ ਖਰੀਦਿਆ ਹੈ ਤਾਂ ਇਕ ਸਾਲ ਬਾਅਦ ਫੋਨ ਵਾਪਸ ਕਰਨ 'ਤੇ ਉਸ ਨੂੰ 60,200 ਰੁਪਏ ਦਾ ਕੈਸ਼ਬੈਕ ਮਿਲੇਗਾ। 

ਜਿਓ ਜਲਦੀ ਹੀ ਐਪਲ ਦੇ ਦੋਵਾਂ ਹੀ ਆਈਫੋਨਸ ਲਈ ਐਕਸਕਲੂਜ਼ਿਵ ਟੈਰਿਫ ਪਲਾਨ ਪੇਸ਼ ਕਰੇਗੀ। ਆਈਫੋਨ 8 ਅਤੇ ਆਈਫੋਨ 8 ਪਲੱਸ ਦੇ ਗਾਹਕ ਚਾਹੁਣ ਤਾਂ 799 ਰੁਪਏ ਵਾਲਾ ਪਲਾਨ ਚੁਣ ਸਕਦੇ ਹਨ ਜਿਸ ਵਿਚ ਮੁਫਤ ਕਾਲ ਦੇ ਨਾਲ 90ਜੀ.ਬੀ. ਡਾਟਾ ਮਿਲਦਾ ਹੈ। ਪ੍ਰੀਪੇਡ ਗਾਹਕਾਂ ਲਈ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ ਅਤੇ ਪੋਸਟਪੇਡ ਗਾਹਕਾਂ ਲਈ ਇਕ ਬਿੱਲ ਸਾਈਕਲ।