ਆਈਫੋਨ 8 ਦੇ ਡਮੀ ਮਾਡਲ ਦੀਆਂ ਤਸਵੀਰਾਂ ਲੀਕ, ਇਹ ਹੋ ਸਕਦੇ ਹਨ ਫੀਚਰਜ਼

04/27/2017 1:21:39 PM

ਜਲੰਧਰ- ਐਪਲ ਦੇ ਆਈਫੋਨ 8 ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਇੰਟਰਨੈੱਟ ''ਤੇ ਅਫਵਾਹਾਂ ਅਤੇ ਖਬਰਾਂ ਦਾ ਦੌਰ ਚੱਲ ਰਿਹਾ ਹੈ। ਹੁਣ ਤਾਂ ਆਏ ਦਿਨ ਇਸ ਫਲੈਗਸ਼ਿਪ ਡਿਵਾਇਸ ਨੂੰ ਲੈ ਕੇ ਰੋਜ਼ਾਨਾ ਹੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਦੌਰਾਨ ਆਈਫੋਨ 8 ਨਾਲ ਸੰਬੰਧਿਤ ਕੁਝ ਹੋਰ ਜਾਣਕਾਰੀ ਸਾਹਮਣੇ ਆਈ ਹੈ। ਟਵਿਟਰ ''ਤੇ ਬੈਂਜਾਮਿਨ ਗੇਸਕਿਨ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੁਤਾਬਕ ਆਈਫੋਨ 8 ਗਲਾਸ ਅਤੇ ਸਟੇਨਲੈੱਸ ਸਟੀਲ ਦਾ ਬਣਿਆ ਹੈ। ਨਾਲ ਹੀ ਇਸ ਵਿਚ ਬੇਜ਼ਲ ਲੈੱਸ ਐੱਜ-ਟੂ-ਐੱਜ ਡਿਸਪਲੇ ਵੀ ਦਿੱਤੀ ਗਈ ਹੈ। ਉਥੇ ਹੀ ਇਸ ਵਿਚ ਟੱਚ ਆਈ.ਡੀ. ਨਹੀਂ ਦਿਖਾਈ ਗਈ ਹੈ। 
ਖਬਰਾਂ ਦੀ ਮੰਨੀਏ ਤਾਂ ਇਹ ਇਕ CNC ਡਮੀ ਮਾਡਲ ਹੈ। ਇਸ ਤਸਵੀਰ ''ਚ ਇਸ ਫੋਨ ਨੂੰ ਆਈਫੋਨ 8 ਦੱਸਿਆ ਗਿਆ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਇਹ ਆਈਫੋਨ 8 ਹੈ ਵੀ ਜਾਂ ਨਹੀਂ। ਉਥੇ ਹੀ ਲੀਕ ਹੋਈਆਂ ਤਸਵੀਰਾਂ ''ਚ ਫੋਨ ਦੇ ਹੇਠਲੇ ਹਿੱਸੇ ''ਚ ਇਕ ਲਾਈਟਨਿੰਗ ਪੋਰਟ ਦਿੱਤਾ ਗਿਆ ਹੈ। ਨਾਲ ਹੀ ਵਾਲਿਊਮ ਬਟਨ ਸੱਜੇ ਪਾਸੇ ਅਤੇ ਪਾਵਰ ਬਟਨ ਖੱਬੇ ਸਾਰੇ ਦਿੱਤਾ ਗਿਆ ਹੈ। KGI ਸਕਿਓਰਿਟੀਜ਼ ਐਪਲ ਵਿਸ਼ਲੇਸ਼ਕ Ming-Chi Kuo ਨੇ ਕਿਹਾ ਕਿ ਆਈਫੋਨ 8 ਇਕ ਰੈਵੋਲਿਊਸ਼ਨਰੀ ਫਰੰਟ-ਫੇਸ ਕੈਮਰੇ ਦੇ ਨਾਲ 3ਡੀ ਸੈਂਸਰ ਨਾਲ ਲੈਸ ਹੋਵੇਗਾ। ਇਸ ਵਿਚ ਫੇਸ ਲਾਕ ਵੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਚਿਹਰੇ ਰਾਹੀਂ ਫੋਨ ਨੂੰ ਅਨਲਾਕ ਕੀਤਾ ਜਾ ਸਕੇਗਾ। ਆਈਫੋਨ 8 ਦੇ ਬੈਕ ਡਿਊਲ ਕੈਮਰੇ ਮਾਡਿਊਲ ਵਰਟਿਕਲ ਹੈ। 
ਇਸ ਤੋਂ ਪਹਿਲਾਂ ਸਾਹਮਣੇ ਆਏ ਲੀਕ ਦੇ ਆਧਾਰ ''ਤੇ ਪਤਾ ਲੱਗਾ ਸੀ ਕਿ ਆਈਫੋਨ 8 ਦੇ ਤਿੰਨ ਮਾਡਲਾਂ ''ਤੇ ਕੰਮ ਕਰੇਗਾ। ਸਭ ਤੋਂ ਵੱਡੀ ਸਕਰੀਨ ਵਾਲਾ ਹੈਂਡਸੈੱਟ 5.8-ਇੰਚ ਦੀ ਸਕਰੀਨ ਦੇ ਨਾਲ ਆਏਗਾ। ਬਾਕੀ ਦੋ ਮਾਡਲਾਂ ''ਚ 4.7 ਅਤੇ 5.5-ਇੰਚ ਦੀ ਸਕਰੀਨ ਹੋਵੇਗੀ। ਰਿਪੋਰਟ ਮੁਤਾਬਕ ਇਸ ਵਾਰ ਆਈਫੋਨ ''ਚ ਐਲੂਮੀਨੀਅਮ ਬੈਕ ਕਵਰ ਨਾ ਹੋ ਕੇ ''glass sandwich'' ਡਿਜ਼ਾਈਨ ਲਿਆ ਜਾਵੇਗਾ। ਇਸ ਦੇ ਨਾਲ ਹੀ ਆਈਫੋਨ 8 ''ਚ ਓ.ਐੱਲ.ਈ.ਡੀ. ਡਿਸਪਲੇ ਹੋਵੇਗੀ। ਆਈਫੋਨ ਦੇ ਸਭ ਤੋਂ ਵੱਡੇ ਵਰਜ਼ਨ ''ਚ ''wraparound'' ਡਿਜ਼ਾਈਨ ਹੋਵੇਗਾ। ਇਸ ਵਿਚ ਗਲਾਸ ਦੇ ਹੇਠਾਂ ਟੱਚ ਆਈ.ਡੀ. ਮੌਜੂਦ ਹੋਵੇਗਾ।