ਫਾਸਟ ਚਾਰਚਿੰਗ ਦੇ ਮਾਮਲੇ ''ਚ ਐਂਡਰਾਇਡ ਸਮਾਰਟਫੋਨ ਨੇ ਮਾਰੀ ਬਾਜ਼ੀ, ਆਈਫੋਨ ਐਕਸ ਵੀ ਰਹਿ ਗਿਆ ਪਿੱਛੇ

12/04/2017 12:13:23 PM

ਜਲੰਧਰ- ਆਈਫੋਨ 8 ਅਤੇ ਆਈਫੋਨ ਐਕਸ ਐਪਲ ਕੰਪਨੀ ਵਲੋਂ ਪੇਸ਼ ਕੀਤੇ ਗਏ ਅਜਿਹੇ ਪਹਿਲੇ ਡਿਵਾਈਸ ਹਨ ਜੋ USB-C ਦੇ ਨਾਲ ਅਧਿਕਾਰਤ ਤੌਰ 'ਤੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਹਾਲਾਂਕਿ Tom’s Guide ਦੀ ਇਕ ਨਵੀਂ ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਦੋਵਾਂ ਹੀ ਆਈਫੋਨ ਦੀ ਫਾਸਟ ਚਾਰਜਿੰਗ ਫਲੈਗਸ਼ਿਪ ਐਂਡਰਾਇਡ ਫੋਨਸ ਨਾਲੋਂ ਕਾਫੀ ਸਲੋਅ ਹੈ। 
ਇਸ ਨਤੀਜੇ ਨੂੰ ਕਾਫੀ ਟੈਸਟ ਕਰਨ ਤੋਂ ਬਾਅਦ ਸਾਡੇ ਸਾਹਮਣੇ ਰੱਖਿਆ ਗਿਆ ਹੈ, ਤੁਹਾਨੂੰ ਦੱਸ ਦਈਏ ਕਿ ਇਸ ਟੈਸਟ 'ਚ ਫਾਸਟ ਚਾਰਜਿੰਗ ਦੀ ਐਕਸੈਸਰੀਜ਼ ਦੇ ਨਾਲ OnePlus 5T, LG V30, Google Pixel 2 ਅਤੇ Samsung Galaxy Note 8 'ਤੇ ਕੀਤਾ ਗਿਆ ਹੈ। Tom’s Guide ਨੇ ਐਪਲ ਦੇ 29-Watt ਵਾਲ ਐਡਾਪਟਰ ਅਤੇ USB-C ਦਾ ਇਸਤੇਮਾਲ ਕੀਤਾ ਸੀ। 

ਸਭ ਤੋਂ ਪਹਿਲਾਂ, ਉਪਕਰਣਾਂ ਨੂੰ ਚਾਰਜ ਸਮੇਂ 30 ਮਿੰਟ ਰੱਖਿਆ ਗਿਆ ਅਤੇ ਪ੍ਰੀਖਣ ਸ਼ੁਰੂ ਕੀਤਾ ਗਿਆ। OnePlus 5T ਨੇ ਜਿਸ ਤਰ੍ਹਾਂ ਲੀਡ ਕੀਤਾ, ਉਹ ਅੱਧੇ ਘੰਟੇ 'ਚ 59 ਫੀਸਦੀ ਤੱਕ ਪਹੁੰਚ ਗਿਆ। ਇਸ ਤ੍ਹਾਂ ਜੇਕਰ LG V30 ਨੂੰ ਦੇਖੀਏ ਤਾਂ ਇਹ ਇਸੇ ਸਮੇਂ ਦੌਰਾਨ 53 ਫੀਸਦੀ ਰਿਹਾ। ਇਸ ਤੋਂ ਬਾਅਦ ਆਈਫੋਨ ਐਕਸ ਅਤੇ ਆਈਫੋਨ 8 'ਤੇ ਕੀਤਾ ਗਿਆ ਤਾਂ ਇਨ੍ਹਾਂ ਨੂੰ ਸਿਰਫ 50 ਅਤੇ 49 ਫੀਸਦੀ ਹੀ ਦੇਖਿਆ ਗਿਆ। 
ਇਸ ਤੋਂ ਬਾਅਦ ਇਸ ਸਮੇਂ ਕਾਲ ਨੂੰ 30 ਮਿੰਟ ਤੋਂ ਵਧਾ ਕੇ 1 ਘੰਟਾ ਕਰ ਦਿੱਤਾ ਗਿਆ, ਹੁਣ ਸਕੋਰ ਕੁਝ ਹੋਰ ਹੀ ਸੀ। ਜੇਕਰ OnePlus 5T ਦੀ ਚਰਚਾ ਕਰੀਏ ਤਾਂ ਇਹ 86 ਫੀਸਦੀ ਦੇ ਕਰੀਬ ਪਹੁੰਚਿਆ, ਆਈਫੋਨ ਐਕਸ ਦੀ ਗੱਲ ਕਰੀਏ ਤਾਂ ਇਹ ਸਿਰਫ 81 ਫੀਸਦੀ ਤੱਕ ਹੀ ਪਹੁੰਚ ਸਕਿਆ ਅਤੇ ਇਥੇ ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਚਰਚਾ ਕਰੀਏ ਤਾਂ ਇਨ੍ਹਾਂ ਨੂੰ 80 ਫੀਸਦੀ ਤੇ 79 ਫੀਸਦੀ ਸਕੋਰ ਪ੍ਰਾਪਤ ਹੋਇਆ। ਮਤਲਬ ਕਿ ਇਸ ਮਾਮਲੇ 'ਚ ਇਕ ਘੰਟੇ ਦੇ ਸਮੇਂ ਕਾਲ 'ਚ ਵੀ ਇਹ ਪਿੱਛੇ ਹੀ ਰਹੇ ਅਤੇ ਐਂਡਰਾਇਡ ਫਲੈਗਸ਼ਿਪ ਸਮਾਰਟਫੋਨਸ ਨੇ ਬਾਜ਼ੀ ਮਾਰ ਲਈ। 
ਹਾਲਾਂਕਿ ਇਸ ਟੈਸਟ ਨੂੰ ਇਥੇ ਹੀ ਬੰਦ ਨਹੀਂ ਕੀਤਾ ਗਿਆ, ਇਸ ਨੂੰ ਅੱਗੇ ਵਧਾਇਆ ਗਿਆ ਅਤੇ ਚਾਰਜਿੰਗ ਲਈ ਇਸਤੇਮਾਲ 'ਚ ਲਿਆਈ ਜਾਣ ਵਾਲੀ ਐਕਸੈਸਰੀਜ਼ ਨੂੰ ਬਦਲਿਆ ਗਿਆ। ਹੁਣ ਚਾਰਜਿੰਗ ਨੂੰ USB ਐਕਸੈਸਰੀਜ਼ ਦੇ ਨਾਲ ਕੀਤਾ ਗਿਆ, ਇਹ ਵੀ ਆਈਫੋਨਸ ਦੇ ਬਾਕਸ ਦੇ ਨਾਲ ਆਉਣ ਵਾਲੀ ਐਕਸੈਸਰੀਜ਼ ਹੀ ਸੀ। ਇਥੇ ਜੇਕਰ ਅਸੀਂ ਦੋਵਾਂ ਸਮੇਂ ਮਤਲਬ 30 ਮਿੰਟ ਅਤੇ ਇਕ ਘੰਟੇ ਦੀ ਚਰਚਾ ਕਰੀਏ ਤਾਂ ਆਈਫੋਨ 8 30 ਫੀਸਦੀ ਅਤੇ 58 ਫੀਸਦੀ 'ਤੇ ਹੀ ਰੁੱਕ ਗਿਆ। ਇਸ ਤੋਂ ਇਲਾਵਾ ਆਈਫੋਨ 8 ਪਲੱਸ ਦੀ ਚਰਚਾ ਕਰੀਏ ਤਾਂ ਇਹ ਕਰੀਬ 26 ਅਤੇ 55 ਫੀਸਦੀ 'ਤੇ ਦਰਜ ਕੀਤਾ ਗਿਆ। ਜੇਕਰ ਆਈਫੋਨ ਐਕਸ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਹੀ ਘੱਟ ਸਪੀਡ ਨਾਲ ਚਾਰਜ ਹੋਇਆ, ਇਹ ਸਿਰਫ 17 ਅਤੇ 37 ਫੀਸਦੀ ਤੱਕ ਹੀ ਜਾ ਸਕਿਆ। 
ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਵੇਂ ਆਈਫੋਨ ਸਾਰੇ ਪ੍ਰਮੁੱਖ ਕੰਪਿਊਟਿੰਗ ਫਲੈਗਸ਼ਿਪ ਐਂਡਰਾਇਡ ਫੋਨ ਨਾਲੋਂ ਕਾਫੀ ਸਲੋ ਸਪੀਡ ਨਾਲ ਪ੍ਰਦਰਸ਼ਨ ਕਰਦੇ ਹਨ।