iPhone 7 ਅਤੇ iPhone 7 Plus ਰੈੱਡ ਸਪੈਸ਼ਲ ਐਡੀਸ਼ਨ ''ਤੇ ਮਿਲ ਰਹੀ ਹੈ ਛੂਟ

04/14/2017 2:54:52 PM

ਜਲੰਧਰ- ਪਿਛਲੇ ਮਹੀਨੇ ਲਾਂਚ ਕੀਤੇ ਗਏ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਸਪੈਸ਼ਲ ਐਡੀਸ਼ਨ ਵੇਰੀਅੰਟ ਭਾਰਤ ''ਚ ਸਸਤੇ ਮਿਲ ਰਹੇ ਹਨ। ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਦੋਵੇਂ ਹੀ ਹੈਂਡਸੈੱਟ ਦੀ ਕੀਮਤ ''ਤੇ 4,000 ਰੁਪਏ ਦੀ ਛੂਟ ਮਿਲ ਰਹੀ ਹੈ, ਜਦਕਿ ਇਹ ਆਫਰ ਸਿਰਫ 128 ਜੀ. ਬੀ. ਵੇਰੀਅੰਟ ਨਾਲ ਹੈ। ਇਸ ਤੋਂ ਇਲਾਵਾ ਕੰਪਨੀ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਨ ''ਤੇ ਜ਼ਿਆਦਾ 12,200 ਰੁਪਏ ਤੱਕ ਦੀ ਛੂਟ ਦੇਵੇਗੀ। ਗੌਰ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਦੋਵੇਂ ਸਪੈਸ਼ਲ ਐਡੀਸ਼ਨ ਵੇਰੀਅੰਟ ਦੀ ਪ੍ਰੀ-ਆਰਡਰ ਬੂਕਿੰਗ ਭਾਰਤ ''ਚ ਇਸ ਇਸ ਹਫਤੇ ਹੀ ਸ਼ੁਰੂ ਹੋਈ ਸੀ। ਨਵੇਂ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਕਲਰ ਵੇਰੀਅੰਟ ਨੂੰ ਵਾਈਬ੍ਰੇਂਟ ਰੈੱਡ ਐਲੂਮੀਨੀਅਮ ਫਿਨੀਸ਼ ਨਾਲ ਬਣਾਇਆ ਗਿਆ ਹੈ ਅਤੇ ਇਹ ਫੋਨ 128 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ਵੇਰੀਅੰਟ ''ਚ ਆਉਂਦੇ ਹਨ।
ਐਮਾਜ਼ਾਨ ਇੰਡੀਆ ਦੀ ਵੈੱਬਸਾਈਟ ''ਤੇ 128 ਜੀ. ਬੀ. ਆਈਫੋਨ 7 ਰੈੱਡ 66,000 ਰੁਪਏ (ਪੁਰਾਣੀ ਕੀਮਤ 70,000 ਰੁਪਏ) ਹੈ, ਜਦਕਿ 256 ਜੀ. ਬੀ. ਸਟੋਰੇਜ ਵੇਰੀਅੰਟ 80,000 ਰੁਪਏ ''ਚ ਉਪਲੱਬਧ ਹੈ। ਇਸ ਤਰ੍ਹਾਂ ਆਈਫੋਨ 7 ਪਲੱਸ ਰੈੱਡ ਦਾ 128 ਜੀ. ਬੀ. 78,000 (ਪੁਰਾਣੀ ਕੀਮਤ 82,000 ਰੁਪਏ) ''ਚ ਵਿਕ ਰਿਹਾ ਹੈ। ਹੈਰਾਨ ਵਾਲੀ ਗੱਲ ਹੈ ਕਿਆਈਫੋਨ 7 ਪਲੱਸ ਦਾ 256 ਜੀ. ਬੀ. ਵੇਰੀਅੰਟ ਵੈੱਬਸਾਈਟ ''ਤੇ ਨਹੀਂ ਉਪਲੱਬਧ ਹੈ। ਨਵੇਂ ਲਿਮਟਿਡ ਐਡੀਸ਼ਨ ਫੋਨ ਦੇ ਬਾਕੀ ਸਪੈਸੀਫਿਕੇਸ਼ਨ ਆਈਫੋਨ 7 ਅਤੇ ਆਈਫੋਨ 7 ਪਲੱਸ ਵਾਲੇ ਹੀ ਹਨ। ਦੱਸ ਦਈਏ ਕਿ ਆਈਫੋਨ 7 ਅਤੇ ਆਈਫੋਨ 7 ਪਲੱਸ ਡਸਟ ਅਤੇ ਵਾਟਰ ਰੇਸਿਸਟੇਂਸ ਨਾਲ ਲੈਸ ਐਪਲ ਦੇ ਪਹਿਲੇ ਫੋਨ ਹਨ।