iPhone 14 ਸੀਰੀਜ਼ ਦੇ ਦੋ ਫੋਨਾਂ ਦੀ ਲਾਂਚਿੰਗ ’ਚ ਹੋ ਸਕਦੀ ਹੈ ਦੇਰੀ, ਜਾਣੋ ਵਜ੍ਹਾ

06/12/2022 4:30:30 PM

ਗੈਜੇਟ ਡੈਸਕ– ਦੁਨੀਆ ਭਰ ’ਚ ਲੋਕਪ੍ਰਸਿੱਧ ਮੋਬਾਇਲ ਕੰਪਨੀ ਐਪਲ ਦੀ ਨਵੀਂ ਆਈਫੋਨ ਸੀਰੀਜ਼ 14 ਦੀ ਲਾਂਚਿੰਗ ਅਧਿਕਾਰਤ ਤੌਰ ’ਤੇ ਸਤੰਬਰ ਦੇ ਦੂਜੇ ਹਫਤੇ ਹੋਣੀ ਹੈ ਪਰ ਆਈਫੋਨ ਦੇ ਚਾਹੁਣ ਵਾਲਿਆਂ ਨੂੰ ਇਸ ਗੱਲ ਤੋਂ ਝਟਕਾ ਲੱਗ ਸਕਦਾ ਹੈ ਕਿ ਇਸ ਸੀਰੀਜ਼ ਦੇ ਦੋ ਫੋਨਾਂ ਦੀ ਲਾਂਚਿੰਗ ’ਚ ਦੇਰੀ ਹੋ ਸਕਦੀ ਹੈ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਸ਼ਿਪਮੈਂਟ ’ਚ ਦੇਰੀ ਕਾਰਨ ਆਈਫੋਨ ਦੀ ਨਵੀਂ ਸੀਰੀਜ਼ ਦੇ ਫੋਨ iPhone 14 Max ਅਤੇ iPhone 14 Pro Max ਦੇਰੀ ਨਾਲ ਲਾਂਚ ਹੋ ਸਕਦੇ ਹਨ। ਹਾਲਾਂਕਿ, ਇਨ੍ਹਾਂ ਆਈਫੋਨਾਂ ਦੀ ਦੇਰੀ ਕਾਰਨ ਹੋਰ ਫੋਨਾਂ ਦੀ ਰਿਲੀਜ਼ ਦੀ ਤਾਰੀਖ਼ ਪ੍ਰਭਾਵਿਤ ਹੋਣ ਦੀ ਉਮੀਦ ਨਹੀਂ ਹੈ।

ਸਪਲਾਈ ਚੇਨ ਇਨਸਾਈਡਰ ਦੇ ਹਾਲੀਆ ਟਵੀਟ ਤੋਂ ਪਤਾ ਲੱਗਾ ਹੈ ਕਿ ਆਈਫੋਨ 14 ਮੈਕਸ ਅਤੇ ਆਈਫੋਨ ਪ੍ਰੋ ਮੈਕਸ ਦੇ ਪੈਨਲ ਸ਼ਿਪਮੈਂਟ ’ਚ ਦੇਰੀ ਹੋਈ ਹੈ। ਉਹ ਆਈਫੋਨ 14 ਅਤੇ ਆਈਫੋਨ 14 ਪ੍ਰੋ ਤੋਂ ਇਕ ਮਹੀਨੇ ਪਿੱਛੇ ਹਨ ਪਰ ਹੋ ਸਕਦਾ ਹੈ ਕਿ ਕੰਪਨੀ ਇਨ੍ਹਆੰ ਫੋਨਾਂ ਦੇ ਬਿਨਾਂ ਹੀ ਆਈਫੋਨ 14 ਦੇ ਹੋਰ ਫੋਨਾਂ ਨੂੰ ਲਾਂਚ ਕਰ ਦੇਵੇ। 

ਕੋਰੋਨਾ ਕਾਰਨ ਸ਼ਿਪਮੈਂਟ ਪ੍ਰਭਾਵਿਤ
ਪੈਨਲ ਸ਼ਿਪਮੈਂਟ ’ਚ ਇਸ ਦੇਰੀ ਦੇ ਕਾਰਨ ਬਾਰੇ ਕੋਈ ਸਪਸ਼ਟੀਕਰਨ ਨਹੀਂਹੈ ਪਰ ਇਹ ਚੀਨ ’ਚ ਹਾਲ ਹੀ ’ਚ ਕੋਰੋਨਾ ਤਾਲਾਬੰਦੀ ਕਾਰਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਜੀ.ਐੱਸ.ਐਅਮ. ਏਰੀਨਾ ਨੇ ਇਹ ਦੱਸਿਆ ਸੀ ਕਿ ਐਪਲ ਨੇ ਕਥਿਤ ਤੌਰ ’ਤੇ ਆਈਫੋਨ 14 ਸਕਰੀਨ ਦੇ ਨਿਰਮਾਂ ਲਈ ਚੀਨੀ ਸਮਾਰਟਫੋਨ ਡਿਸਪਲੇਅ ਨਿਰਮਾਤਾ ਬੀ.ਓ.ਈ. ਕੰਪਨੀ ਦੇ ਨਾਲ ਇਕ ਸੌਦਾ ਕੀਤਾ ਹੈ। ਹਾਲਾਂਕਿ, ਨਵੀਂ ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਅਜੇ ਤਕ ਅਧਿਕਾਰੀ ਪੁਸ਼ਟੀ ਨਹੀਂ ਹੈ, ਇਹ ਅਫਵਾਹਾਂ ਦੇ ਆਧਾਰ ’ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। 


Rakesh

Content Editor

Related News