iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ

03/07/2023 5:20:17 PM

ਗੈਜੇਟ ਡੈਸਕ- ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬਿਹਤਰ ਸਾਬਿਤ ਹੋ ਸਕਦਾ ਹੈ। ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਹੋਲੀ ਸੇਲ ਚੱਲ ਰਹੀ ਹੈ ਅਤੇ ਇਸ ਦੌਰਾਨ ਤੁਸੀਂ ਘੱਟ ਕੀਮਤ 'ਚ ਆਈਫੋਨ 14 ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

ਫਲਿਪਕਾਰਟ ਹੋਲੀ ਸੇਲ 'ਚ ਆਈਫੋਨ 14 ਨੂੰ ਤੁਸੀਂ ਡਿਸਕਾਊਂਟ ਦੇ ਨਾਲ 44,999 ਰੁਪਏ 'ਚ ਖ਼ਰੀਦ ਸਕਦੇ ਹੋ। ਕੁੱਲ ਡਿਸਕਾਊਂਟ ਦੀ ਗੱਲ ਕਰੀਏ ਤਾਂ ਇੱਥੇ ਲਗਭਗ ਓਰਿਜਨਲ ਕੀਮਤ ਨਾਲੋਂ 34,901 ਰੁਪਏ ਘੱਟ 'ਤੇ ਆਈਫੋਨ 14 ਮਿਲ ਰਿਹਾ ਹੈ। ਆਈਫੋਨ 14 ਦੀ ਅਸਲ ਕੀਮਤ 79,900 ਰਪਏ ਹੈ ਪਰ ਫਲਿਪਕਾਰਟ 'ਤੇ ਇਹ 71,999 ਰੁਪਏ 'ਚ ਲਿਸਟਿਡ ਹੈ। ਇਹ 7901 ਰੁਪਏ ਦੇ ਡਿਸਕਾਊਂਟ ਤੋਂ ਡਿਸਕਾਊਂਟ ਤੋਂ ਬਾਅਦ ਹੈ। ਇਸ ਤੋਂ ਇਲਾਵਾ HDFC ਕਾਰਡ ਰਾਹੀਂ ਪੇਮੈਂਟ ਤੋਂ ਬਾਅਦ 4,000 ਰੁਪਏ ਦਾ ਐਡੀਸ਼ਨਲ ਡਿਸਕਾਊਂਟ ਮਿਲੇਗਾ। 

ਇਹ ਵੀ ਪੜ੍ਹੋ– ਹੋਲੀ ਖੇਡਦੇ ਸਮੇਂ ਰੰਗ ਤੇ ਪਾਣੀ ਤੋਂ ਇੰਝ ਬਚਾਓ ਆਪਣਾ ਫੋਨ, ਅੱਜ ਹੀ ਕਰ ਲਓ ਇਹ ਇੰਤਜ਼ਾਮ

ਫਲਿਪਕਾਰਟ 'ਤੇ ਇਸ ਫੋਨ ਦੇ ਨਾਲ ਐਕਸਚੇਂਜ ਆਫਰ ਵੀ ਹੈ। ਐਕਸਚੇਂਜ ਆਫਰ ਦੀ ਮੈਕਸੀਮਮ ਵੈਲਿਊ 23000 ਰੁਪਏ ਹੈ। ਹਾਲਾਂਕਿ ਮੈਕਸੀਮਮ ਉਦੋਂ ਮਿਲੇਗੀ ਜਦੋਂ ਤੁਹਾਡੇ ਕੋਲ ਪੁਰਾਣਾ ਪਰ ਮਹਿੰਗਾ ਆਈਫੋਨ ਹੈ। ਜੇਕਰ 2,300 ਰੁਪਏ ਦਾ ਐਕਸਚੇਂਜ ਵੈਲਿਊ ਮਿਲ ਜਾਂਦਾ ਹੈ ਤਾਂ ਤੁਸੀਂ ਆਈਫੋਨ 14 ਨੂੰ ਲਗਭਗ 45 ਹਜ਼ਾਰ ਰੁਪਏ 'ਚ ਖ਼ਰੀਦ ਸਕਦੇ ਹੋ। ਜੇਕਰ ਤੁਹਾਡੇ ਕੋਲ ਪੁਰਾਣਾ ਫੋਨ ਐਕਸਚੇਂਜ ਕਰਨ ਲਈ ਨਹੀਂ ਹੈ ਤਾਂ ਵੀ ਤੁਹਾਨੂੰ ਕਾਰਡ ਡਿਸਕਾਊਂਟ ਮਿਲ ਜਾਵੇਗਾ। ਹਾਲਾਂਕਿ ਕਾਰਡ ਡਿਸਕਾਊਂਟ ਤੋਂ ਬਾਅਦ ਇਹ ਫੋਨ ਓਨਾ ਸਸਤਾ ਨਹੀਂ ਹੋ ਪਾਉਂਦਾ।

ਇਹ ਵੀ ਪੜ੍ਹੋ– ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

Rakesh

This news is Content Editor Rakesh