ਆਈਫੋਨ 13 ਜਲਦ ਹੀ ਬਾਜ਼ਾਰ ''ਚ ਹੋਵੇਗਾ ਉਪਲੱਬਧ, ਪ੍ਰੋਡਕਸ਼ਨ ''ਚ ਨਹੀਂ ਹੋਵੇਗੀ ਦੇਰੀ

12/14/2020 5:29:48 PM

ਸਾਨ ਫ੍ਰਾਂਸਿਸਕੋ : ਐਪਲ ਦੇ ਮਸ਼ਹੂਰ ਐਨਾਲਿਸਟ ਮਿੰਗ-ਚੀ ਕੁਓ ਨੇ ਦਾਅਵਾ ਕੀਤਾ ਹੈ ਕਿ ਨੈਕਸਟ ਜੈਨਰੇਸ਼ਨ ਆਈਫੋਨ 13 ਦਾ ਵੱਡੇ ਪੈਮਾਨੇ 'ਤੇ ਉਤਪਾਦਨ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਹੋਵੇਗਾ ਅਤੇ ਇਸ ਸਾਲ ਵਾਂਗ ਇਸ 'ਚ ਦੇਰੀ ਨਹੀਂ ਕੀਤੀ ਜਾਏਗੀ। ਉਨ੍ਹਾਂ ਮੁਤਾਬਕ ਜੇ ਆਈਫੋਨ 13 ਦੇ ਪ੍ਰੋਡਕਸ਼ਨ ਦੀ ਸ਼ੁਰੂਆਤ ਅਗਲੇ ਸਾਲ ਗਰਮੀ 'ਚ ਹੁੰਦੀ ਹੈ ਤਾਂ ਐਪਲ ਨਿਰਧਾਰਿਤ ਸਮੇਂ ਮੁਤਾਬਕ ਇਸ ਨੂੰ ਸਤੰਬਰ 'ਚ ਲਾਂਚ ਕਰ ਦੇਵੇਗਾ।

ਇਹ ਵੀ ਪੜ੍ਹੋ: 1 ਫ਼ੀਸਦੀ ਵੀ ਕਿਸਾਨ ਸੜਕਾਂ 'ਤੇ ਨਹੀਂ, ਅੰਦਲੋਨ 'ਚ ਦਾਖ਼ਲ ਹੋਇਆ ਟੁੱਕੜੇ-ਟੁੱਕੜੇ ਗੈਂਗ : ਭਾਜਪਾ ਨੇਤਾ

ਐਪਲ ਵਲੋਂ ਆਮ ਤੌਰ 'ਤੇ ਗਰਮੀ ਦੀ ਸ਼ੁਰੂਆਤ 'ਚ ਹੀ ਆਈਫੋਨ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਕੀਤਾ ਜਾਂਦਾ ਹੈ ਪਰ ਕੋਵਿਡ-19 ਕਾਰਣ ਲਗਾਏ ਗਏ ਲਾਕਡਾਊਨ ਅਤੇ ਯਾਤਰਾ ਪਾਬੰਦੀਆਂ ਕਾਰਣ ਆਈਫੋਨ 12 ਦੇ ਉਤਪਾਦਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਅਤੇ ਮਾਡਲਾਂ ਨੂੰ ਪੇਸ਼ ਕਰਨ 'ਚ ਦੇਰੀ ਆਈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੀ ਪਹਿਲੀ Audi ਕਾਰ ਪੁਲਸ ਨੇ ਕੀਤੀ ਜ਼ਬਤ, ਜਾਣੋ ਕਾਰਨ

ਆਈਫੋਨ 12 ਵਾਂਗ ਆਈਫੋਨ 13 ਦੇ ਵੀ 4 ਮਾਡਲ ਹੋਣਗੇ ਪਰ ਇਸ ਦੀ ਕੈਮਰਾ ਤਕਨਾਲੌਜੀ 'ਚ ਕੁਝ ਸੁਧਾਰ ਲਿਆਂਦਾ ਜਾਏਗਾ। ਇਸ 'ਚ ਅਲਟਰਾ ਵਾਈਡ ਸੈਂਸਰ ਅਤੇ ਆਟੋਫੋਕਸ ਦੇ ਨਾਲ ਐੱਫ/1.8 ਅਪਰਚਰ, 6 ਪੀ ਲੈਂਸ ਅਪਗ੍ਰੇਡ ਕੀਤੇ ਜਾਣਗੇ। ਇਸ ਸਮੇਂ ਆਈਫੋਨ 12 ਦੇ ਸਾਰੇ ਮਾਡਲਾਂ 'ਚ ਐੱਫ/2.4 ਅਪਰਚਰ, 5ਪੀ (ਫਾਈਵ-ਐਲਮੈਂਟ ਲੈਂਸ) ਅਤੇ ਫਿਕਸਡ ਫੋਕਸ ਨਾਲ ਅਲਟਰਾ ਵਾਈਡ ਸੈਂਸਰ ਹੈ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ : ਹਿੰਦ ਕੇਸਰੀ ਪਹਿਲਵਾਨ ਸ਼੍ਰੀਪਤੀ ਖਾਂਚਨਾਲੇ ਦਾ ਦਿਹਾਂਤ


cherry

Content Editor

Related News