ਆ ਰਿਹੈ ਸੋਨੇ ਤੇ ਹੀਰਿਆਂ ਨਾਲ ਜੜਿਆ iPhone 12 Pro, ਕੀਮਤ ਕਰ ਦੇਵੇਗੀ ਹੈਰਾਨ

08/01/2020 4:44:13 PM

ਗੈਜੇਟ ਡੈਸਕ– ਐਪਲ ਕੁਝ ਮਹੀਨਿਆਂ ਬਾਅਦ ਆਪਣੀ ਆਈਫੋਨ 12 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਖ਼ੁਦ ਪੁਸ਼ਟੀ ਕੀਤੀ ਹੈ ਕਿ ਹਰ ਸਾਲ ਦੇ ਮੁਕਾਬਲੇ ਆਈਫੋਨ 12 ਸੀਰੀਜ਼ ਦੀ ਉਪਲੱਬਧਤਾ ’ਚ ਇਸ ਸਾਲ ਕੁਝ ਹਫਤਿਆਂ ਦੀ ਦੇਰੀ ਹੋ ਸਕਦੀ ਹੈ। ਹੁਣ ਲਗਜ਼ਰੀ ਡਿਵਾਈਸਿਜ਼ ਬਣਾਉਣ ਵਾਲੇ ਬ੍ਰਾਂਡ Caviar ਨੇ iPhone 12 Pro ਦੇ 18 ਕੈਰਟ ਗੋਲਡ ਮਾਡਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦਾ ਨਾਂ iPhone 12 Pro Victory Pure Gold ਰੱਖਿਆ ਗਿਆ ਹੈ ਜਿਸ ’ਤੇ ਫਲੋਰਲ ਡਿਜ਼ਾਇਨ ਤੋਂ ਇਲਾਵਾ 0.48 ਕੈਰਟ ਦੇ 8 ਰਾਊਂਟ ਕੱਟ ਡਾਇਮੰਡ (ਹੀਰੇ) ਵੀ ਲਗਾਏ ਗਏ ਹਨ। ਇਸ ਦੀਆਂ ਲਿਮਟਿਡ ਇਕਾਈਆਂ ਹੀ ਕੰਪਨੀ ਵਲੋਂ ਤਿਆਰ ਕੀਤੀਆਂ ਜਾਣਗੀਆਂ। 

17 ਲੱਖ ਤੋਂ ਜ਼ਿਆਦਾ ਹੈ ਕੀਮਤ
iPhone 12 Pro Victory Pure Gold ਨੂੰ ਲੈਦਰ ਵਾਲੀ ਸ਼ਾਨਦਾਰ ਪੈਕੇਜਿੰਗ ਨਾਲ ਲਿਆਇਆ ਜਾਵੇਗਾ ਅਤੇ ਇਸ ਦੇ ਸੋਨੇ ਤੋਂ ਇਲਾਵਾ ਕਾਰਬਨ ਅਤੇ ਟਾਈਟੇਨੀਅਮ ਮਾਡਲ ਵੀ ਉਪਲੱਬਧ ਕੀਤੇ ਜਾਣਗੇ। ਹਾਲਾਂਕਿ, ਕੀਮਤ ਦੇ ਮਾਮਲੇ ’ਚ ਕੋਈ ਸਮਝੌਤਾ ਨਹੀਂ ਕੀਤਾ ਗਿਆ। ਗੋਲਡ ਐਡੀਸ਼ਨ ਦੀ ਕੀਮਤ 23,000 ਡਾਲਰ 9ਕਰੀਬ 17.23 ਲੱਖ ਰੁਪਏ) ਹੈ। ਉਥੇ ਹੀ ਕਾਰਬਨ ਅਤੇ ਟਾਈਟੇਨੀਅਮ ਐਡੀਸ਼ਨ ਨੂੰ 5,060 ਡਾਲਰ (ਕਰੀਬ 3.79 ਲੱਖ ਰੁਪਏ) ’ਚ ਉਪਲੱਬਧ ਕੀਤਾ ਜਾਵੇਗਾ। 

ਆਮਤੌਰ ’ਤੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਇਕ ਪ੍ਰੀਮੀਅਮ ਸਮਾਰਟਫੋਨ ਖ਼ਰੀਦ ਸਕਣ ਪਰ ਜੋ ਵੱਡੇ ਲੋਕ ਹਨ ਯਾਨੀ ਜਿਨ੍ਹਾਂ ਦੇ ਵਪਾਰ ਚਲਦੇ ਹਨ, ਉਨ੍ਹਾਂ ’ਚ ਲਗਜ਼ਰੀ ਸਮਾਰਟਫੋਨਸ ਦਾ ਕਾਫੀ ਕ੍ਰੇਜ਼ ਹੈ। ਉਨ੍ਹਾਂ ਗਾਹਕਾਂ ਲਈ ਕੈਵਿਆਰ ਵਰਗੀਆਂ ਕੰਪਨੀਆਂ ਫੋਨਸ ਕਸਟਮਾਈਜ਼ ਕਰਦੀਆਂ ਹਨ, ਜਿਨ੍ਹਾਂ ਲਈ ਨਵਾਂ ਡਿਵਾਈਸ ਨਾ ਸਿਰਫ ਸਟਾਈਲ ਸਟੇਟਮੈਂਟ ਹੈ ਸਗੋਂ ਉਨ੍ਹਾਂ ਦੇ ਰੁਤਬੇ ਅਤੇ ਹੈਸੀਅਤ ਦੀ ਪਛਾਣ ਹੈ। 

Rakesh

This news is Content Editor Rakesh