iPhone 12 Pro ਦੇ ਇਸ ਖ਼ਾਸ ਫੀਚਰ ਨਾਲ ਮਿਲੇਗੀ ਸੈਮਸੰਗ ਨੂੰ ਟੱਕਰ

06/19/2020 5:38:20 PM

ਗੈਜੇਟ ਡੈਸਕ– ਐਪਲ ਜਲਦੀ ਹੀ ਨਵੀਂ ਆਈਫੋਨ 12 ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ, ਸਵਾਲ ਇਹ ਹੈ ਕਿ iPhone 12 ਅਤੇ iPhone 12 Pro ਫੋਨ ’ਚ ਫ਼ਰਕ ਕੀ ਹੋਵੇਗਾ। ਇਕ ਨਵੇਂ ਲੀਕ ਨੇ ਆਈਫੋਨ 12 ਪ੍ਰੋ ਲਈ ਟਾਪ ਫੀਚਰਜ਼ ’ਚੋਂ ਇਕ ਦਾ ਖ਼ੁਲਾਸਾ ਕਰ ਦਿੱਤਾ ਹੈ। ਡਿਸਪਲੇਅ ਸਪਲਾਈ ਚੇਨ ਕੰਸਲਟੈਂਟਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਸ ਯੰਗ ਨੇ ਟਵਿਟਰ ’ਤੇ ਇਕ ਲਿਸਟ ਪੋਸਟ ਕੀਤੀ ਹੈ। ਇਸ ਵਿਚ ਉਨ੍ਹਾਂ 2020 ’ਚ ਲਾਂਚ ਹੋਣ ਵਾਲੇ ਅਜਿਹੇ ਫੋਨ ਦੇ ਨਾਂ ਦੱਸੇ ਹਨ ਜਿਨ੍ਹਾਂ ’ਚ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੋਵੇਗੀ। ਲਿਸਟ ’ਚ ਸੈਮਸੰਗ ਗਲੈਕਸੀ ਨੋਟ 20 ਅਤੇ ਗਲੈਕਸੀ ਨੋਟ 20 ਪਲੱਸ/ਅਲਟਰਾ ਤੋਂ ਇਲਾਵਾ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਵੀ ਸ਼ਾਮਲ ਹਨ। ਦੱਸ ਦੇਈਏ ਕਿ ਐਪਲ ਆਪਣੇ ਆਈਪੈਡ ਪ੍ਰੋ ’ਚ ਵੀ ਇਸੇ ਤਰ੍ਹਾਂ ਦੀ ਡਿਸਪਲੇਅ ਦਿੰਦੀ ਹੈ। 

ਗਲੈਕਸੀ ਨੋਟ 20 ਲਈ ‘ਖ਼ਤਰਾ’ 
ਆਪਣੀ ਨਵੀਂ ਟਵਿਟਰ ਪੋਸਟ ’ਚ ਯੰਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਐਪਲ ਆਈਫੋਨ ਦੇ ਪ੍ਰੋ ਮਾਡਲਾਂ ਦੀ ਡਿਸਪਲੇਅ 60 ਤੋਂ 120Hz ਵਿਚਕਾਰ ਕੰਮ ਕਰਨਗੇ। ਇਹ ਚੰਗਾ ਤਾਂ ਹੈ ਪਰ ਇਹ ਗਲੈਕਸੀ ਨੋਟ 20 ਪਲੱਸ/ਅਲਟਰਾ ਦੀ LTPO ਤਕਨੀਕ ਨਾਲ ਮੇਲ ਨਹੀਂ ਖਾਏਗਾ, ਜੋ ਪਾਵਰ ਸੇਵ ਕਰਦੀ ਹੈ। ਹਾਲਾਂਕਿ, ਇਹ ਵੀ ਦੱਸ ਦੇਈਏ ਕਿ 120Hz ਡਿਸਪਲੇਅ ਦੀ ਲਿਸਟ ’ਚ ਸੈਮਸੰਗ ਗਲੈਕਸੀ ਨੋਟ 20 ਦਾ ਨਾਂ ਨਹੀਂ ਹੈ। 

 

GSMArena ਦੀ ਸ਼ੁਰੂਆਤੀ ਰਿਪੋਰਟ ’ਚ ਆਈਫੋਨ 12 ਪ੍ਰੋ ਦੇ ਕੁਝ ਹੋਰ ਫੀਚਰਜ਼ ਦਾ ਵੀ ਜ਼ਿਕਰ ਕੀਤਾ ਗਿਆ ਸੀ। ਉਦਾਹਰਣ ਲਈ 6.7 ਇੰਚ ਦਾ ਆਈਫੋਨ 12 ਪ੍ਰੋ ਮੈਕਸ ਕੰਪਨੀ ਦੇ ਆਈਫੋਨ 11 ਪ੍ਰੋ ਮੈਕਸ ਤੋਂ ਪਤਲਾ ਹੋਵੇਗਾ। ਇਨ੍ਹਾਂ ਦੋਵਾਂ ਦੀ ਮੋਟਾਈ ’ਚ 7.4mm ਅਤੇ 8.1mm ਦਾ ਫ਼ਰਕ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੋ ਮਾਡਲਾਂ ’ਚ ਇਸ ਵਾਰ ਤਿੰਨ ਰੀਅਰ ਕੈਮਰਿਆਂ ਨਾਲ ਇਕ LiDAR ਸੈਂਸਰ ਵੀ ਦਿੱਤਾ ਜਾਵੇਗਾ। 

Rakesh

This news is Content Editor Rakesh