iPhone 12 ਤੇ iPhone 12 Pro ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ ਤੇ ਆਫਰ

10/30/2020 3:10:39 PM

ਗੈਜੇਟ ਡੈਸਕ– ਐਪਲ ਨੇ ਆਪਣੇ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੀ ਵਿਕਰੀ ਅੱਜ ਤੋਂ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਨੂੰ ਆਨਲਾਈਨ ਐਪਲ ਸਟੋਰ ਅਤੇ ਦੇਸ਼ ਭਰ ’ਚ ਸਥਿਤ ਕੰਪਨੀ ਦੇ ਰਿਟੇਲ ਸਟੋਰਾਂ ਤੋਂ ਖ਼ਰੀਦ ਸਕਦੇ ਹਨ। ਜਿਨ੍ਹਾਂ ਗਾਹਕਾਂ ਨੇ ਇਸ ਵਿਚ ਵਿਚੋਂ ਕੋਈ ਵੀ ਮਾਡਲ 23 ਅਕਤੂਬਰ ਨੂੰ ਪ੍ਰੀ-ਬੁੱਕ ਕੀਤਾ ਸੀ ਉਨ੍ਹਾਂ ਨੂੰ ਇਸ ਦੀ ਡਿਲਿਵਰੀ ਅੱਜ ਤੋਂ ਮਿਲਣ ਲੱਗੇਗੀ। 

ਅੱਜ ਤੋਂ ਭਾਰਤ ’ਚ ਪੂਰੀ ਤਰ੍ਹਾਂ ਬੰਦ ਹੋਈ PUBG Mobile, ਕੰਪਨੀ ਨੇ ਦਿੱਤੀ ਜਾਣਕਾਰੀ

ਕੀਮਤ
ਆਈਫੋਨ 12 ਦੇ 64 ਜੀ.ਬੀ. ਵਾਲੇ ਮਾਡਲ ਦੀ ਕੀਮਤ 79,000 ਰੁਪਏ ਹੈ, ਉਥੇ ਹੀ 128 ਜੀ.ਬੀ. ਮਾਡਲ ਨੂੰ ਤੁਸੀਂ 84,900 ਰੁਪਏ ’ਚ ਖ਼ਰੀਦ ਸਕਦੇ ਹੋ। ਆਈਫੋਨ 12 ਦੇ 256 ਜੀ.ਬੀ. ਵਾਲੇ ਮਾਡਲ ਦੀ ਕੀਮਤ 94,900 ਰੁਪਏ ਹੈ। 
ਆਈਫੋਨ 12 ਪ੍ਰੋ ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,19,900 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ 256 ਜੀ.ਬੀ. ਮਾਡਲ ਦੀ ਕੀਮਤ 1,29,900 ਰੁਪਏ ਹੈ। ਇਸ ਤੋਂ ਇਲਾਵਾ ਆਈਫੋਨ 12 ਪ੍ਰੋ ਦੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,49,900 ਰੁਪਏ ਰੱਖੀ ਗਈ ਹੈ। 

ਆਫਰ
ਐਪਲ ਆਈਫੋਨ 12 ਅਤੇ ਆਈਫੋਨ 12 ਪ੍ਰੋ ’ਚੋਂ ਕਿਸੇ ਵੀ ਮਾਡਲ ਨੂੰ ਖ਼ਰੀਦਣ ’ਤੇ ਡਿਸਕਾਊਂਟ ਆਫਰ ਕਰ ਰਹੀ ਹੈ। ਜੇਕਰ ਤੁਸੀਂ ਆਪਣਾ ਪੁਰਾਣਾ ਸਮਾਰਟਫੋਨ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 22 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਸਕਦੀ ਹੈ। HDFC ਕ੍ਰੈਡਿਟ ਕਾਰਡ ਧਾਰਕਾਂ ਨੂੰ 6000 ਰੁਪਏ ਤਕ ਦਾ ਕੈਸ਼ਬੈਕ ਅਤੇ ਡੈਬਿਟ ਕਾਰਡ ’ਤੇ 1500 ਰੁਪਏ ਤਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਈ.ਐੱਮ.ਆਈ. ਆਪਸ਼ਨ ਵੀ ਮੌਜੂਦ ਹਨ। 

ਨੌਕਰੀ ਲੱਭਣ ’ਚ ਮਦਦ ਕਰੇਗਾ LinkedIn ਦਾ ਨਵਾਂ ਟੂਲ

Rakesh

This news is Content Editor Rakesh