ਨਵੇਂ iPhone 11 ਦੇ ਮਾਡਲਾਂ ਦੀ ਵਿਕਰੀ ਭਾਰਤ ’ਚ ਅੱਜ ਤੋਂ ਸ਼ੁਰੂ, ਜਾਣੋ ਕੀਮਤਾਂ

09/27/2019 12:28:26 PM

ਗੈਜੇਟ ਡੈਸਕ– ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਅੱਜ ਤੋਂ ਵਿਕਰੀ ਲਈ ਉਪਲੱਬਧ ਕਰਵਾਏ ਜਾਣਗੇ। ਐਪਲ ਦੇ ਇਨ੍ਹਾਂ ਨਵੇਂ ਮਾਡਲਾਂ ਨੂੰ ਇਸੇ ਮਹੀਨੇ ਐਪਲ ਦੇ ਸਪੈਸ਼ਲ ਈਵੈਂਟ ਦੌਰਾਨ ਲਾਂਚ ਕੀਤਾ ਗਿਆ ਸੀ। ਹੁਣ ਤਕ ਦੇਸ਼ ’ਚ ਇਹ ਮਾਡਲਸ ਪ੍ਰੀ-ਆਰਡਰ ਲਈ ਉਪਲੱਬਧ ਸਨ। ਇਨ੍ਹਾਂ ਤਿੰਨਾਂ ਮਾਡਲਾਂ ਨੂੰ ਭਾਰਤੀ ਬਾਜ਼ਾਰ ’ਚ ਆਨਲਾਈਨ ਅਤੇ ਆਫਲਾਈਨ ਚੈਨਲਾਂ ਰਾਹੀਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। 

ਐਪਲ ਵਾਚ ਸੀਰੀਜ਼ 5 ਦੀ ਵਿਕਰੀ ਵੀ ਸ਼ੁਰੂ
Ingram Micro ਵਰਗੇ ਡਿਸਟਰੀਬਿਊਟਰਜ਼ ਨੇ ਪਹਿਲਾਂ ਹੀ ਸਾਰੇ ਆਈਫੋਨ 11 ਮਾਡਲਾਂ ਦੀ ਉਪਲੱਬਧਤਾ ਦੀ ਪੁੱਸ਼ਟੀ ਕਰ ਦਿੱਤੀ ਸੀ। ਆਈਫੋਨ ਮਾਡਲਾਂ ਤੋਂ ਇਲਾਵਾ ਐਪਲ ਦੁਆਰਾ ਅੱਜ ਤੋਂ ਹੀ ਐਪਲ ਵਾਚ ਸੀਰੀਜ਼ 5 ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। 

ਆਈਫੋਨ 11 ਅਤੇ ਆਈਫੋਨ 11 ਪ੍ਰੋ ਦੀ ਕੀਮਤ
ਕੀਮਤਾਂ ਦੀ ਗੱਲ ਕਰੀਏ ਤਾਂ ਆਈਫੋਨ 11 ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 64,900 ਰੁਪਏ, 128 ਜੀ.ਬੀ. ਵੇਰੀਐਂਟ ਦੀ ਕੀਮਤ 69,900 ਰੁਪਏ ਅਤੇ 256 ਜੀ.ਬੀ. ਵੇਰੀਐਂਟ ਦੀ ਕੀਮਤ 79,900 ਰੁਪਏ ਰੱਖੀ ਗਈ ਹੈ। ਉਥੇਹੀ ਆਈਫੋਨ 11 ਪ੍ਰੋ ਦੀ ਸ਼ੁਰੂਆਤੀ ਕੀਮਤ 99,900 ਰੁਪਏ ਰੱਖੀ ਗਈ ਹੈ। ਇਹ ਕੀਮਤ 64 ਜੀ.ਬੀ. ਦੀ ਹੈ। ਇਸੇ ਤਰ੍ਹਾਂ 256 ਜੀ.ਬੀ. ਵੇਰੀਐਂਟ ਦੀ ਕੀਮਤ 1,13,900 ਰੁਪਏ ਅਤੇ 512 ਜੀ.ਬੀ. ਵੇਰੀਐਂਟ ਦੀ ਕੀਮਤ 1,31,900 ਰੁਪਏ ਰੱਖੀ ਗਈ ਹੈ। 

ਆਈਫੋਨ 11 ਪ੍ਰੋ ਮੈਕਸ ਦੀ ਕੀਮਤ
ਅਖੀਰ ’ਚ ਆਈਫੋਨ 11 ਪ੍ਰੋ ਮੈਕਸ ਦੀ ਗੱਲ ਕਰੀਏ ਤਾਂ ਇਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 1,09,900 ਰੁਪਏ ਅਤੇ 256 ਜੀ.ਬੀ. ਅਤੇ 512 ਜੀ.ਬੀ. ਵੇਰੀਐਂਟ ਦੀ ਕੀਮਤ 1,23,900 ਰੁਪਏ ਅਤੇ 1,41,900 ਰੁਪਏ ਰੱਖੀ ਗਈ ਹੈ। ਐਪਲ ਨੇ ਸਪੈਸ਼ਲ ਈਵੈਂਟ ਦੌਰਾ ਜਾਣਕਾਰੀ ਦਿੱਤੀ ਸੀ ਕਿ ਆਈਫੋਨ 11, 6 ਕਲਰ ਆਪਸ਼ਨ ਪਰਪਰ, ਵਾਈਟ, ਗਰੀਨ, ਯੈਲੋ, ਬਲੈਕ ਅਤੇ ਰੈੱਡ ’ਚ ਆਏਗਾ। ਉਥੇ ਹੀ ਗਾਹਕ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਮਿਡਨਾਈਟ ਗਰੀਨ, ਸਪੇਸ ਗ੍ਰੇਅ, ਸਿਲਵਰ ਅਤੇ ਗੋਲਡ ਕਲਰ ਆਪਸ਼ਨ ’ਚ ਖਰੀਦਿਆ ਜਾ ਸਕੇਗਾ। 

ਐਪਲ ਦੁਆਰਾ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਸੇਲ ਅੱਜ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਨਵੇਂ ਆਈਫੋਨ ਮਾਡਲਾਂ ਨੂੰ ਮੇਜਰ ਆਫਲਾਈਨ ਰਿਟੇਲਰਾਂ, ਐਪਲ ਡਿਸਟਰੀਬਿਊਟਰਜ਼ ਅਤੇ ਆਨਲਾਈਨ ਪਲੇਟਫਾਰਮਾਂ ਜਿਵੇਂ ਐਮਾਜ਼ੋਨ, ਫਲਿਪਕਾਰਟ ਅਤੇ ਪੇਟੀਐੱਮ ਮਾਲ ਦੁਆਰਾ ਆਫਰ ਕੀਤਾ ਜਾਵੇਗਾ।


Related News