ਨਵੇਂ iPhone 11 Pro Max ਦੇ ਟਾਪ ਵੇਰੀਐਂਟ ਤੋਂ ਵੀ ਮਹਿੰਗਾ ਵਿਕ ਰਿਹੈ ਇਹ ਪੁਰਾਣਾ ਆਈਫੋਨ

10/03/2019 3:08:12 PM

ਗੈਜੇਟ ਡੈਸਕ– ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਲ ਹੀ ’ਚ ਲਾਂਚ ਹੋਇਆ iPhone 11 Pro Max ਹੁਣ ਤਕ ਭਾਰਤ ’ਚ ਲਾਂਚ ਕੀਤਾ ਗਿਆ ਸਭ ਤੋਂ ਮਹਿੰਗਾ ਆਈਫੋਨ ਹੈ ਤਾਂ ਤੁਸੀਂ ਗਲਤ ਹੋ। ਅਜਿਹਾ ਇਸ ਲਈ ਕਿਉਂਕਿ ਪਿਛਲੇ ਸਾਲ ਲਾਂਚ ਕੀਤਾ ਗਿਆ iPhone XS Max ਇਸ ਸਾਲ ਲਾਂਚ ਹੋਏ ਆਈਫੋਨ 11 ਪ੍ਰੋ ਮੈਕਸ ਦੇ ਟਾਪ-ਐਂਡ ਵੇਰੀਐਂਟ ਤੋਂ ਜ਼ਿਆਦਾ ਕੀਮਤ ਦੇ ਨਾਲ ਆਨਲਾਈਨ ਪਲੇਟਫਾਰਮ ’ਤੇ ਲਿਸਟ ਹੈ। 

ਪਹਿਲੀ ਵਾਰ ਹੋਇਆ ਅਜਿਹਾ
ਕੀਮਤ ਦੀ ਗੱਲ ਕਰੀਏ ਤਾਂ ਆਈਫੋਨ ਐਕਸ ਐੱਸ ਮੈਕਸ ਦੇ 512 ਜੀ.ਬੀ. ਇੰਟਰਨਲ ਸਟੋਰੇਜ ਦੀ ਕੀਮਤ 1,44,900 ਰੁਪਏ ਹੈ, ਉਥੇ ਹੀ ਆਈਫੋਨ 11 ਪਰੋ ਮੈਕਸ ਦੇ 512 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਤੁਸੀਂ ਫਲਿਪਕਾਰਟ ਤੋਂ 1,38,900 ਰੁਪਏ ’ਚ ਆਰਡਰ ਕਰ ਸਕਦੇ ਹੋ। 

PunjabKesari

ਇਹ ਇਸ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਪਹਿਲਾ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਲੇਟੈਸਟ ਆਈਫੋਨ ਦੀ ਕੀਮਤ ਪੁਰਾਣੇ ਵੇਰਐਂਟ ਤੋਂ ਘੱਟ ਹੈ। 

PunjabKesari

ਪੁਰਾਣੇ ਵੇਰੀਐਂਟ ਦੀ ਹੋ ਰਹੀ ਜ਼ਿਆਦਾ ਸੇਲ
ਆਨਲਾਈਨ ਈ-ਕਾਮਰਸ ਪਲੇਟਫਾਰਮ ’ਤੇ ਚੱਲ ਰਹੀ ਫੈਸਟਿਵਲ ਸੇਲ ’ਚ ਇਸ ਵਾਰ ਆਈਫੋਨ ਐਕਸ ਐੱਸ ਮੈਕਸ ਦਾ 512 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ ਡਿਸਕਾਊਂਟ ਅਤੇ ਆਕਰਸ਼ਕ ਕੈਸ਼ਬੈਕ ਆਫਰ ਦੇ ਬਾਵਜੂਦ ਲੇਟੈਸਟ ਆਈਫੋਨ 11 ਪ੍ਰੋ ਮੈਕਸ ਦੇ ਮੁਕਾਬਲੇ ਜ਼ਿਆਦਾ ਵਿਕ ਰਿਹਾ ਹੈ। 


Related News