ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਬੇਹੱਦ ਸਸਤਾ ਮਿਲਦੈ iPhone 11

10/08/2019 8:58:51 PM

ਗੈਜੇਟ ਡੈਸਕ—ਐਪਲ ਨੇ ਨਵੀਂ ਆਈਫੋਨ ਸੀਰੀਜ਼ ਲਾਂਚ ਕਰ ਦਿੱਤੀ ਹੈ। ਭਾਰਤ 'ਚ ਆਈਫੋਨ 11 ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 64,990 ਰੁਪਏ ਹੈ। ਪਰ ਭਾਰਤ ਦੇ ਮੁਕਬਾਲੇ ਕਈ ਦੇਸ਼ਾਂ 'ਚ ਨਵਾਂ ਆਈਫੋਨ ਘੱਟ ਕੀਮਤ 'ਤੇ ਮਿਲ ਰਿਹਾ ਹੈ। ਇਸ ਦਾ ਮੁੱਖ ਕਾਰਨ ਘੱਟ ਟੈਕਸ ਅਤੇ ਡਿਊਟੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਚ ਆਈਫੋਨ ਭਾਰਤ ਦੇ ਮੁਕਾਬਲੇ ਘੱਟ ਕੀਮਤ 'ਤੇ ਮਿਲ ਰਹੇ ਹਨ। ਅਸੀਂ ਸਾਰੇ ਦੇਸ਼ਾਂ 'ਚ ਸਿਰਫ ਆਈਫੋਨ 11 ਦੇ 64ਜੀ.ਬੀ. ਵਰੀਐਂਟ ਦੀ ਹੀ ਗੱਲ ਕਰਾਂਗੇ। ਇਨ੍ਹਾਂ ਸਾਰੇ ਦੇਸ਼ਾਂ 'ਚ ਆਈਫੋਨ ਦੀ ਕੀਮਤ ਐਪਲ ਦੀ ਆਧਿਕਾਰਿਤ ਸਟੋਰ ਤੋਂ ਇਕੱਠੀ ਕੀਤੀ ਗਈ ਹੈ। ਦੱਸ ਦੇਈਏ ਕਿ ਸਾਲ 2017 ਤੋਂ ਐਪਲ ਆਈਫੋਨ ਦੀ ਖਰੀਦ 'ਤੇ ਗਲੋਬਲ ਵਾਰੰਟੀ ਪ੍ਰਦਾਨ ਕਰਦੀ ਹੈ।

1. ਅਮਰੀਕਾ 'ਚ ਆਈਫੋਨ ਦੀ ਕੀਮਤ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈ। ਇਥੇ ਆਈਫੋਨ ਦੀ ਕੀਮਤ ਸਿਰਫ 699 ਡਾਲਰ (ਲਗਭਗ 50,000 ਰੁਪਏ) ਹੈ। ਇਹ ਕੀਮਤ ਫੋਨ ਦੇ 64ਜੀ.ਬੀ. ਵੇਰੀਐਂਟ ਦੀ ਹੈ। ਇਥੇ ਤੁਸੀਂ ਭਾਰਤ ਦੇ ਮੁਕਾਬਲੇ 10 ਤੋਂ 15 ਹਜ਼ਾਰ ਰੁਪਏ ਦੀ ਬਚਤ ਕਰ ਸਕਦੇ ਹੋ।

2. ਭਾਰਤ 'ਚ ਆਈਫੋਨ ਲਗਭਗ 1,126 ਕੈਨੇਡੀਅਨ ਡਾਲਰ 'ਚ ਉਪਲੱਬਧ ਹੈ। ਜੋ ਲਗਭਗ 60,210 ਰੁਪਏ ਦੇ ਬਰਾਬਰ ਹੈ। ਇਥੇ ਭਾਰਤ ਦੇ ਮੁਕਾਬਲੇ ਆਈਫੋਨ 4690 ਰੁਪਏ ਸਸਤਾ ਮਿਲਦਾ ਹੈ।

3. ਜਾਪਾਨ 'ਚ ਆਈਫੋਨ 11 (64ਜੀ.ਬੀ.) ਵੇਰੀਐਂਟ 80,784 ਯੇਨ 'ਚ ਮਿਲ ਰਿਹਾ ਹੈ ਜੋ ਲਗਭਗ 53,779 ਰੁਪਏ ਦੇ ਬਰਾਬਰ ਹੈ। ਇਥੇ ਵੀ ਭਾਰਤ ਦੇ ਮੁਕਾਬਲੇ ਆਈਫੋਨ 11, 211 ਰੁਪਏ ਸਸਤਾ ਮਿਲ ਰਿਹਾ ਹੈ।

4. ਹਾਂਗਕਾਂਗ 'ਚ ਆਈਫੋਨ ਦੀ ਕੀਮਤ 5,999 ਹਾਂਗਕਾਂਗ ਡਾਲਰ ਹੈ ਜੋ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 54,428 ਰੁਪਏ ਹੈ। ਇਥੇ ਵੀ ਆਈਫੋਨ ਭਾਰਤ ਦੇ ਮੁਕਾਬਲੇ 10,472 ਰੁਪਏ ਘੱਟ ਕੀਮਤ 'ਚ ਉਪਲੱਬਧ ਹੈ।

5. ਦੁਬਈ ਅਤੇ ਯੂ.ਏ.ਆਈ. 'ਚ ਆਈਫੋਨ 11 (64ਜੀ.ਬੀ. ਵੇਰੀਐਂਟ) 2,949 ਦਿਰਾਮ (ਲਗਭਗ 57,160 ਰੁਪਏ) 'ਚ ਮਿਲ ਰਿਹਾ ਹੈ। ਭਾਰਤ ਦੇ ਮੁਕਾਬਲੇ ਆਈਫੋਨ ਦੀ ਕੀਮਤ 78,30 ਰੁਪਏ ਘੱਟ ਹੈ।

6. ਸਿੰਗਾਪੁਰ 'ਚ ਆਈਫੋਨ 11 ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 1,149 ਸਿੰਗਾਪੁਰ ਡਾਲਰ (ਲਗਭਗ 59,250 ਰੁਪਏ) ਹੈ ਜੋ ਭਾਰਤ ਦੇ ਮੁਕਾਬਲੇ 5,740 ਰੁਪਏ ਘੱਟ ਕੀਮਤ 'ਤੇ ਉਪਲੱਬਧ ਹੈ।

7. ਐਪਲ ਆਈਫੋਨ 11 ਦੀ ਆਸਟ੍ਰੇਲੀਆ 'ਚ ਕੀਮਤ 1,199 ਆਸਟ੍ਰੇਲੀਆਈ ਡਾਲਰ (ਲਗਭਗ 57,538 ਰੁਪਏ) ਹੈ। ਇਥੇ ਆਈਫੋਨ ਭਾਰਤ ਦੇ ਮੁਕਾਬਲੇ 7,452 ਰੁਪਏ ਸਸਤਾ ਹੈ।

8. ਚੀਨ 'ਚ ਆਈਫੋਨ 11 ਦੀ ਕੀਮਤ 5,499 ਯੁਆਨ (ਲਗਭਗ 54806 ਰੁਪਏ) ਹੈ। ਇਥੇ ਭਾਰਤ ਦੇ ਮੁਕਾਬਲੇ ਆਈਫੋਨ ਦੀ ਕੀਮਤ ਲਗਭਗ 10184 ਰੁਪਏ ਘੱਟ ਹੈ।

9. ਮਲੇਸ਼ੀਆ 'ਚ ਆਈਫੋਨ 11 ਦੀ ਕੀਮਤ 3,399 ਮਲੇਸ਼ੀਆਈ ਰਿੰਗਿਤ ਹੈ, ਜੋ ਭਾਰਤ 'ਚ ਲਗਭਗ 57,709 ਰੁਪਏ ਦੇ ਕਰੀਬ ਹੈ। ਇਥੇ ਆਈਫੋਨ ਭਾਰਤ ਦੇ ਮੁਕਾਬਲੇ 7,281 ਰੁਪਏ ਘੱਟ ਕੀਮਤ 'ਤੇ ਮਿਲਦਾ ਹੈ।

10. ਫਰਾਂਸ 'ਚ ਆਈਫੋਨ 11 ਦੇ 64ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 809 ਯੂਰੋ (ਲਗਭਗ 63,234 ਰੁਪਏ) ਹੈ। ਇਥੇ ਭਾਰਤ ਦੀ ਤੁਲਨਾ 'ਚ ਆਈਫੋਨ11  1,756 ਰੁਪਏ ਸਸਤਾ ਹੈ।

11. ਨਿਊਜ਼ੀਲੈਂਡ 'ਚ ਆਈਫੋਨ 11 ਦੀ ਕੀਮਤ 1,349 ਨਿਊਜ਼ੀਲੈਂਡ ਡਾਲਰ (ਲਗਭਗ 60,668 ਰੁਪਏ) ਹੈ। ਇਥੇ ਆਈਫੋਨ 11 ਦੀ ਕੀਮਤ ਭਾਰਤ ਦੀ ਤੁਲਨਾ 'ਚ 4,322 ਰੁਪਏ ਹੈ।

12. ਜਰਮਨੀ 'ਚ ਆਈਫੋਨ 11 ਦੀ ਕੀਮਤ 799 ਯੂਰੋ (ਲਗਭਗ 62,450 ਰੁਪਏ) ਰੁਪਏ ਹੈ। ਜੋ ਭਾਰਤ ਦੀ ਤੁਲਨਾ 'ਚ 2540 ਰੁਪਏ ਸਸਤਾ ਹੈ।

Karan Kumar

This news is Content Editor Karan Kumar