iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, 13 ਹਜ਼ਾਰ ਰੁਪਏ ਤੋਂ ਜ਼ਿਆਦਾ ਸਸਤਾ ਹੋਇਆ iPhone 11

10/14/2020 1:08:03 PM

ਗੈਜੇਟ ਡੈਸਕ– ਐਪਲ ਨੇ ਆਪਣੇ ਤਿੰਨ ਸ਼ਾਨਦਾਰ ਸਮਾਰਟਫੋਨ iPhone XR, iPhone SE (2020) ਅਤੇ  iPhone 11 ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਕੰਪਨੀ ਨੇ ਇਹ ਫ਼ੈਸਲਾ ਨਵੀਂ ਆਈਫੋਨ 12 ਸੀਰੀਜ਼ ਲਾਂਚ ਕਰਨ ਦੇ ਠੀਕ ਬਾਅਦ ਲਿਆ ਹੈ। ਕੰਪਨੀ ਨੇ ਇਨ੍ਹਾਂ ਫੋਨਾਂ ਦੀ ਕੀਮਤ ’ਚ 13,400 ਰੁਪਏ ਤਕ ਦੀ ਕਟੌਤੀ ਕੀਤੀ ਹੈ। ਸਭ ਤੋਂ ਵੱਡੀ ਕਟੌਤੀ ਆਈਫੋਨ 11 ਦੀ ਕੀਮਤ ’ਚ ਹੋਈ ਹੈ। ਦੱਸ ਦੇਈਏ ਕਿ ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ, 6.1 ਇੰਚ ਦੀ ਡਿਸਪਲੇਅ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰਜ਼ ਮਿਲਣਗੇ। 

ਆਈਫੋਨ 11 ਦੀ ਨਵੀਂ ਕੀਮਤ
13,400 ਰੁਪਏ ਸਸਤਾ ਹੋਣ ਤੋਂ ਬਾਅਦ ਆਈਫੋਨ 11 ਦੇ 64 ਜੀ.ਬੀ. ਮਾਡਲ ਦੀ ਕੀਮਤ ਹੁਣ 54,900 ਰੁਪਏ ਹੋ ਗਈ ਹੈ। ਆਈਫੋਨ 11 ਨੂੰ 68,300 ਰੁਪਏ ’ਚ ਲਾਂਚ ਕੀਤਾ ਗਿਆ ਸੀ। ਇਸੇ ਤਰ੍ਹਾਂ ਆਈਫੋਨ 11 ਦੇ 128 ਜੀ.ਬੀ. ਮਾਡਲ ਦੀ ਕੀਮਤ 59,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 69,900 ਰੁਪਏ ਹੋ ਗਈ ਹੈ। ਨਵੀਂ ਕੀਮਤ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਅਪਡੇਟ ਕਰ ਦਿੱਤੀ ਹੈ। 

iPhone SE ਅਤੇ iPhone XR ਦੀ ਨਵੀਂ ਕੀਮਤ
ਨਵੇਂ ਆਈਫੋਨ SE ਅਤੇ ਆਈਫੋਨ XR ਦੀਆਂ ਕੀਮਤਾਂ ’ਚ 2600 ਰੁਪਏ ਅਤੇ 4600 ਰੁਪਏ ਦੀ ਕਟੌਤੀ ਕੀਤੀ ਗਈ ਹੈ। ਆਈਫੋਨ SE ਦੇ 64 ਜੀ.ਬੀ. ਮਾਡਲ ਦੀ ਕੀਮਤ 39,900 ਰੁਪਏ, 128 ਜੀ.ਬੀ. ਮਾਡਲ ਦੀ ਕੀਮਤ 44,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 54,900 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਆਈਫੋਨ XR ਦੇ 64 ਜੀ.ਬੀ. ਮਾਡਲ ਦੀ ਕੀਮਤ 47,900 ਰੁਪਏ ਅਤੇ 128 ਜੀ.ਬੀ. ਮਾਡਲ ਦੀ ਕੀਮਤ 52,900 ਰੁਪਏ ਹੋ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਤਿੰਨੇ ਫੋਨ ਐਮਾਜ਼ੋਨ ਅਤੇ ਫਲਿਪਕਾਰਟ ਦੀ ਸੇਲ ’ਚ ਹੋਰ ਵੀ ਸਸਤੀ ਕੀਮਤ ’ਚ ਖ਼ਰੀਦ ਜਾ ਸਕਦੇ ਹਨ। 

Rakesh

This news is Content Editor Rakesh