ਐਮਾਜ਼ੋਨ ਤੇ ਫਲਿੱਪਕਾਰਟ ''ਤੇ ਸੇਲ ਤੋਂ ਪਹਿਲਾਂ ਹੀ ''ਆਊਟ ਆਫ ਸਟਾਕ'' ਹੋਇਆ iPhone 11

09/24/2019 1:04:44 AM

ਗੈਜੇਟ ਡੈਸਕ—ਹਾਲ ਹੀ 'ਚ ਲਾਂਚ ਹੋਏ ਐਪਲ ਆਈਫੋਨ 11 ਦੀ ਪ੍ਰੀ-ਬੁਕਿੰਗ ਭਾਰਤ 'ਚ ਸ਼ੁਰੂ ਹੋ ਚੁੱਕੀ ਹੈ। ਭਾਰਤ 'ਚ 27 ਸਤੰਬਰ ਤੋਂ ਆਈਫੋਨ 11 ਸੀਰੀਜ਼ ਦੀ ਸੇਲ ਸ਼ੁਰੂ ਹੋਵੇਗੀ। ਭਾਰਤ 'ਚ ਆਈਫੋਨ ਦੀ ਦੀਵਾਨਗੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਈਫੋਨ 11 ਦੀਆਂ ਸਾਰੀਆਂ ਯੂਨੀਟਸ ਫਲਿੱਪਕਾਰਟ ਅਤੇ ਐਮਾਜ਼ੋਨ 'ਤੇ ਬੁੱਕ ਹੋ ਚੁੱਕੀਆਂ ਹਨ। ਪ੍ਰੀ-ਬੁਕਿੰਗ ਸ਼ੁਰੂ ਹੋਣ 'ਤੇ 3 ਦਿਨ ਅੰਦਰ ਹੀ ਆਈਫੋਨ 11 ਆਊਟ ਆਫ ਸਟਾਕ ਹੋ ਗਿਆ। ਹਾਲਾਂਕਿ ਆਈਫੋਨ 11 ਪ੍ਰੋ ਦੀਆਂ ਕੁਝ ਯੂਨਿਟਸ ਅਜੇ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਉਪਲੱਬਧ ਹਨ।

27 ਸਤੰਬਰ ਨੂੰ ਸ਼ੁਰੂ ਹੋਵੇਗੀ ਸੇਲ
ਭਾਰਤ 'ਚ ਆਈਫੋਨ 11 ਸੀਰੀਜ਼ ਦੀ ਸੇਲ 27 ਸਤੰਬਰ ਤੋਂ ਸ਼ੁਰੂ ਹੋਵੇਗੀ। ਨਵੇਂ ਆਈਫੋਨਸ ਲਈ 20 ਸਤੰਬਰ ਨੂੰ ਭਾਰਤ 'ਚ ਪ੍ਰੀ-ਬੁਕਿੰਗ ਸ਼ੁਰੂ ਹੋਈ ਸੀ। ਭਾਰਤ 'ਚ ਨਵੇਂ ਆਈਫੋਨ ਲਈ ਫੈਂਸ ਨੇ ਕਾਫੀ ਉਤਸ਼ਾਹ ਦਿਖਾਇਆ ਹੈ।

ਭਾਰਤ 'ਚ ਆਈਫੋਨ 11 ਲਾਈਨਅਪ ਦੀ ਕੀਮਤ
ਆਈਫੋਨ 11 ਦੀ ਭਾਰਤ 'ਚ ਸ਼ੁਰੂਆਤੀ ਕੀਮਤ 64,900 ਰੁਪਏ ਹੋਵੇਗੀ। ਇਹ ਕੀਮਤ 64ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਹੋਵੇਗੀ। ਆਈਫੋਨ 11 ਦਾ 128ਜੀ.ਬੀ. ਅਤੇ 256ਜੀ.ਬੀ. ਸਟੋਰੇਜ਼ ਵਾਲਾ ਵੇਰੀਐਂਟ ਵੀ ਮਿਲੇਗਾ। ਉੱਥੇ ਆਈਫੋਨ 11 ਪ੍ਰੋ ਦੀ ਸ਼ੁਰੂਆਤੀ ਕੀਮਤ 99,900 ਰੁਪਏ ਹੋਵੇਗੀ। ਜਦਕਿ ਆਈਫੋਨ 11 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,09,900 ਰੁਪਏ ਹੋਵੇਗੀ। ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਸਮਾਰਟਫੋਨ 256ਜੀ.ਬੀ. ਅਤੇ 512 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਆਪਸ਼ਨ 'ਚ ਮਿਲੇਗਾ।

Karan Kumar

This news is Content Editor Karan Kumar