iOS 17: ਸਿਰਫ਼ ਭਾਰਤੀ ਯੂਜ਼ਰਜ਼ ਨੂੰ ਮਿਲ ਰਹੇ ਇਹ ਟਾਪ ਫੀਚਰਜ਼, ਸਿਰੀ ਵੀ ਹੋ ਗਈ ਹੈ ਸਮਾਰਟ

09/07/2023 6:39:24 PM

ਗੈਜੇਟ ਡੈਸਕ- ਐਪਲ ਨੇ WWDC 2023 'ਚ iOS 17 ਦੀ ਪਹਿਲੀ ਝਲਕ ਦਿਖਾਈ ਸੀ ਅਤੇ ਇਸਦਾ ਬੀਟਾ ਵਰਜ਼ਨ ਰਿਲੀਜ਼ ਕੀਤਾ ਸੀ। ਹੁਣ  iOS 17 ਨੂੰ ਆਈਫੋਨ 15 ਦੇ ਨਾਲ ਪੇਸ਼ ਕੀਤਾ ਜਾਵੇਗਾ ਅਤੇ ਕੁਝ ਚੁਣੇ ਹੋਏ ਆਈਫੋਨ ਨੂੰ iOS 17 ਦਾ ਅਪਡੇਟ ਮਿਲੇਗਾ। iOS 17 'ਚ ਕਈ ਅਜਿਹੇ ਫੀਚਰਜ਼ ਹਨ ਜੋ ਸਿਰਫ ਭਾਰਤੀ ਯੂਜ਼ਰਜ਼ ਲਈ ਹਨ। iOS 17 ਦੇ ਇਨ੍ਹਾਂ ਫੀਚਰਜ਼ ਨੂੰ ਖਾਸਤੌਰ 'ਤੇ ਭਾਰਤੀ ਯੂਜ਼ਰਜ਼ ਲਈ ਤਿਆਰ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

iOS 17 ਦਾ ਇਕ ਸਭ ਤੋਂ ਖਾਸ ਭਾਰਤੀ ਫੀਚਰਜ਼ ਟ੍ਰਾਂਸਲੀਟ੍ਰੇਸ਼ਨ ਕੀਬੋਰਡ ਹੈ ਜੋ ਹੁਣ ਤਮਿਲ, ਤੇਲੁਗੂ, ਕਨੰੜ ਅਤੇ ਮਲਿਆਲਮ ਨੂੰ ਵੀ ਸਪੋਰਟ ਕਰੇਗਾ ਅਤੇ ਅਨੁਵਾਦ ਕਰੇਗਾ। ਇਸਤੋਂ ਇਲਾਵਾ ਇਹ ਫੀਚਰ ਉਰਦੂ, ਪੰਜਾਬੀ ਅਤੇ ਗੁਜਰਾਤੀ ਲਈ ਵੀ ਹੈ। ਹਿੰਦੀ, ਬੰਗਾਲੀ ਅਤੇ ਮਰਾਠੀ ਨੂੰ iOS 16 ਦੇ ਨਾਲ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ

ਹੁਣ iOS ਦੇ ਨਾਲ ਕੁਲ 10 ਭਾਰਤੀ ਭਾਸ਼ਾਵਾਂ ਦਾ ਸਪੋਰਟ ਹੋ ਗਿਆ ਹੈ। ਇਹ ਕੀਬੋਰਡ iPad OS, macOS ਅਤੇ watchOS 'ਤੇ ਵੀ ਕੰਮ ਕਰੇਗਾ। iOS 17 ਅਤੇ iPadOS 17 ਦੇ ਨਾਲ ਐਪਲ ਸਿਰੀ ਹੁਣ ਹੋਰ ਸਮਾਰਟ ਹੋ ਗਈ ਹੈ। ਹੁਣ ਸਿਰੀ ਹਿੰਦੀ ਅਤੇ ਅੰਗਰੇਜੀ ਦੇ ਕਮਾਂਡ ਨੂੰ ਇਕੱਠੇ ਕੈਪਚਰ ਕਰ ਸਕਦੀ ਹੈ ਯਾਨੀ ਤੁਸੀਂ ਹਿੰਦੀ ਅਤੇ ਅੰਗਰੇਜੀ ਇਕੱਠੇ ਬੋਲੋਗੇ ਤਾਂ ਵੀ ਇਹ ਤੁਹਾਡੀ ਕਮਾਂਡ ਨੂੰ ਫਾਲੋ ਕਰੇਗੀ।

ਅੰਗਰੇਜੀ ਦੇ ਨਾਲ ਤਮਿਲ, ਪੰਜਾਬੀ ਅਤੇ ਮਰਾਠੀ ਵਰਗੀ ਕਿਸੇ ਵੀ ਭਾਸ਼ਾ ਦਾ ਇਸਤੇਮਾਲ ਸਿਰੀ ਲਈ ਕੀਤਾ ਜਾ ਸਕੇਗਾ। ਇਸਤੋਂ ਇਲਾਵਾ iOS 17 ਦੇ ਨਵੇਂ ਅਪਡੇਟ ਤੋਂ ਬਾਅਦ ਤੁਸੀਂ ਵੱਖ-ਵੱਖ ਸਿਮ ਲਈ ਵੱਖ-ਵੱਖ ਰਿੰਗਟੋਨ ਦਾ ਇਸਤੇਮਾਲ ਕਰ ਸਕੋਗੇ। ਇਸਤੋਂ ਇਲਾਵਾ ਕਾਨਟੈਕਟ ਸੇਵ ਕਰਨ ਲਈ ਸਟੀਕਰ ਦਾ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਸਟੀਕਰ ਨੂੰ ਕਸਟਮਾਈਜ਼ ਵੀ ਕੀਤਾ ਜਾ ਸਕੇਗਾ। ਯੂਜ਼ਰਜ਼ ਆਪਣੀਆਂ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਸਟੀਕਰ ਤਿਆਰ ਕਰ ਸਕਣਗੇ। ਨਵੇਂ ਸਟੀਕਰ ਪੈਕ ਨੂੰ ਡਾਊਨਲੋਡ ਵੀ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh