iPhone ਲਈ ਜਾਰੀ ਹੋਈ iOS 13.1 ਅਪਡੇਟ, ਇੰਝ ਕਰੋ ਡਾਊਨਲੋਡ

09/26/2019 6:09:09 PM

ਗੈਜੇਟ ਡੈਸਕ– ਐਪਲ ਨੇ ਆਪਣੇ ਆਈਫੋਨਜ਼ ਲਈ 19 ਸਤੰਬਰ ਨੂੰ iOS 13 ਅਪਡੇਟ ਜਾਰੀ ਕੀਤੀ ਸੀ। ਇਸ ਅਪਡੇਟ ਨੂੰ iPhone SE, iPhone 6s, iPhone 6s Plus, iPhone 7, iPhone 7 Plus, 8, iPhone 8 Plus, iPhone X, iPhone XR, iPhone XS ਅਤੇ iPhone XS Max ਮਾਡਲਾਂ ਲਈ ਉਪਲੱਬਧ ਕੀਤਾ ਗਿਆ ਸੀ। 

ਇਸ ਦੇ ਕੁਝ ਹੀ ਦਿਨਾਂ ਬਾਅਦ ਐਪਲ ਨੇ ਇਕ ਹੋਰ ਅਪਡੇਟ iOS 13.1 ਜਾਰੀ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ, iOS 13 ’ਚ ਮੌਜੂਦ ਕਈ ਖਾਮੀਆਂ ਅਤੇ ਬਗਸ ਨੂੰ ਦੂਰ ਕਰਨ ਲਈ ਖਾਸਤੌਰ ’ਤੇ ਇਸ ਅਪਡੇਟ ਨੂੰ ਲਿਆਇਆ ਗਿਆ ਹੈ। 

PunjabKesari

ਇੰਝ ਕਰੋ ਡਾਊਨਲੋਡ
ਜੇਕਰ ਤੁਸੀਂ iOS 13 ਅਪਡੇਟ ਡਾਊਨਲੋਡ ਨਹੀਂ ਕੀਤੀ ਤਾਂ ਪਹਿਲਾਂ ਤੁਹਾਨੂੰ ਇਸ ਨੂੰ ਡਾਊਨਲੋਡ ਕਰਨਾ ਪਵੇਗਾ। ਉਸ ਤੋਂ ਬਾਅਦ ਨਵੀਂ iOS 13.1 ਅਪਡੇਟ ਤੁਹਾਨੂੰ ਸ਼ੋਅ ਹੋਣ ਲੱਗੇਗੀ। 

ਡਾਊਨਲੋਡ ਕਰਨ ਦੇ ਸਟੈੱਪਸ
- ਆਪਣੇ ਆਈਫੋਨ ’ਚ ਸੈਟਿੰਗਸ ਓਪਨ ਕਰਨ ਤੋਂ ਬਾਅਦ ਜਨਰਸ ’ਤੇ ਟੈਪ ਕਰੋ।
- ਇਥੇ ਸਾਫਟਵੇਅਰ ਅਪਡੇਟਸ ’ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਡਿਵਾਈਸ ਲਈ ਮੌਜੂਦ ਲੇਟੈਸਟ ਸਾਫਟਵੇਅਰ ਅਪਡੇਟ ਦਿਸ ਜਾਵੇਗੀ। 
- ਹੁਣ ਡਾਊਨਲੋਡ ਐਂਡ ਇੰਸਟਾਲ ਆਪਸ਼ਨ ’ਤੇ ਕਲਿੱਕ ਕਰੋ। 
- ਇਸ ਤੋਂ ਬਾਅਦ ਆਟੋਮੈਟਿਕਲੀ ਸਾਫਟਵੇਅਰ ਡਾਊਨਲੋਡ ਹੋਣ ਲੱਗੇਗਾ ਅਤੇ ਪੂਰਾ ਡਾਊਨਲੋਡ ਹੋਣ ਤੋਂ ਬਾਅਦ ਆਟੋਮੈਟਿਕਲੀ ਇੰਸਟਾਲ ਹੋ ਜਾਵੇਗਾ। 
- ਧਿਆਨ ਰਹੇ ਕਿ iOS ਅਪਡੇਟ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਵਾਈ-ਫਾਈ ਨੈੱਟਵਰਕ ਦੀ ਲੋੜ ਹੋਵੇਗੀ।


Related News