ਜਲਦ ਹੀ ਵਿਦਿਆਰਥੀਆਂ ਲਈ ਸਸਤੀ Windows 10 S ਡਿਵਾਈਸ ਹੋਵੇਗੀ ਪੇਸ਼

09/26/2017 7:28:17 PM

ਜਲੰਧਰ-ਅਮਰੀਕੀ ਟੈਕਨਾਲੌਜੀ ਕੰਪਨੀ ਮਾਈਕ੍ਰੋਸਾਫਟ ਨੇ ਵਿੰਡੋਜ਼ 10S ਨਾਲ ਲੈਸ ਨਵੇਂ ਪ੍ਰੋਡਕਟ ਨੂੰ ਬਾਜ਼ਾਰ 'ਚ ਜਲਦ ਹੀ ਪੇਸ਼ ਕਰਨ ਦੀ ਪੁਸ਼ਟੀ ਕੀਤੀ ਹੈ। ਫਲੋਰਿਡਾ ਦੇ ਇਕ ਸ਼ਹਿਰ ਆਰਲੈਡੋਂ 'ਚ ਆਯੋਜਿਤ ਇਗਨਾਈਟ 2017 ਦੇ ਦੌਰਾਨ ਕੰਪਨੀ ਨੇ ਦੱਸਿਆ ਹੈ ਕਿ ਬਾਜ਼ਾਰ 'ਚ ਜਲਦ ਹੀ ਐੱਚ. ਪੀ. , ਲੈਨੋਵੋ ਅਤੇ Fujita ਦੇ ਵਿੰਡੋਜ਼ 10S ਨਾਲ ਲੈਸ ਪ੍ਰੋਡੈਕਟ ਨੂੰ ਘੱਟ ਕੀਮਤ 'ਚ ਉਪਲੱਬਧ ਕੀਤਾ ਜਾਵੇਗਾ। ਇਸ ਦੀ  ਸ਼ੁਰੂਆਤੀ ਕੀਮਤ 275 ਡਾਲਰ (ਲਗਭਗ 17,996 ਰੁਪਏ) 'ਚ ਉਪਲੱਬਧ ਕੀਤਾ ਜਾਵੇਗਾ।

ਤੁਹਾਨੂੰ ਦੱਸਿਆ ਜਾਂਦਾ ਹੈ ਕਿ ਮਈ ਦੇ ਮਹੀਨੇ 'ਚ ਨਵੀਂ ਵਿੰਡੋਜ਼ 10S ਨੂੰ ਐਂਜੂਕੇਸ਼ਨ ਮਾਰਕੀਟ ਨੂੰ ਟਾਰਗੈਟ ਕਰਦੇ ਹੋਏ ਪੇਸ਼ ਕੀਤਾ ਗਿਆ ਹੈ। ਇਸ ਨੂੰ ਹੁਣ ਤੱਕ ਸਭ ਤੋਂ ਸਕਿਉਰ ਵਿੰਡੋ ਵੀ ਕਿਹਾ ਜਾ ਸਕਦਾ ਹੈ, ਕਿਉਕਿ ਇਸ 'ਚ ਸਿਰਫ ਵਿੰਡੋ ਸਟੋਰ 'ਚ ਉਪਲੱਬਧ ਐਪਸ ਹੀ ਇੰਸਟਾਲ ਹੋਣਗੇ। ਯੂਜ਼ਰਸ ਲਈ ਇਸ 'ਚ ਆਫਿਸ ਐਪਸ ਪ੍ਰੀਲੋਡੇਡ ਹੀ ਮਿਲਣਗੇ। ਫਿਲਹਾਲ ਮਾਈਕ੍ਰੋਸਾਫਟ ਇਸ ਨੂੰ ਕਿਸ ਤਾਰੀਖ ਤੱਕ ਉਪਲੱਬਧ ਕਰਨਗੇ ਇਸ ਦੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ।