VoLTE ਤੇ ਐਂਡਰਾਇਡ ਨੂਗਟ ਨਾਲ ਲਾਂਚ ਹੋਇਆ Intex Aqua Zenith

Wednesday, Jul 19, 2017 - 06:47 PM (IST)

VoLTE ਤੇ ਐਂਡਰਾਇਡ ਨੂਗਟ ਨਾਲ ਲਾਂਚ ਹੋਇਆ Intex Aqua Zenith

ਜਲੰਧਰ- ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣੀ ਐਕਵਾ ਸੀਰੀਜ਼ 'ਚ ਨਵਾਂ ਸਮਾਰਟਫੋਨ ਸ਼ਾਮਲ ਕਰਦੇ ਹੋਏ Aqua Zenith ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ ਖਾਸਤੌਰ 'ਤੇ ਬਜਟ ਕੈਟਾਗਿਰੀ ਦੇ ਸਮਾਰਟਫੋਨ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਦੇਖਦੇ ਹੋਏ ਲਾਂਚ ਕੀਤਾ ਹੈ। VoLTE ਨਾਲ ਲੈਸ ਇਹ ਸਮਾਰਟਫੋਨ 3,999 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਸ਼ਾਪਕਲੂਜ਼ 'ਤੇ ਸੇਲ ਲਈ ਉਪਲੱਬਧ ਹੋਵੇਗਾ। 
VoLTE ਕੁਨੈਕਟੀਵਿਟੀ ਦੇ ਨਾਲ ਇੰਟੈਕਸ Aqua Zenith ਉਨ੍ਹਾਂ ਘੱਟ ਕੀਮਤ 'ਚ ਆਉਣ ਵਾਲੇ ਫੋਨਜ਼ 'ਚ ਸ਼ਾਮਲ ਹੈ ਜੋ ਕਿ ਐਂਡਰਾਇਡ 7.1 ਨੂਗਟ ਦੇ ਨਾਲ ਪੇਸ਼ ਕੀਤੇ ਗਏ ਹਨ। ਇੰਟੈਕਸ Aqua Zenith ਦਾ ਡਾਈਮੈਂਸ਼ਨ 14.5x1x7.2cm ਅਤੇ ਇਸ ਦਾ ਭਾਰ 150 ਗ੍ਰਾਮ ਹੈ। 

intex Aqua Zenith ਦੇ ਫੀਚਰਜ਼
ਫੋਨ 'ਚ 5-ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ (480x854 ਪਿਕਸਲ) ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ 1.1 ਗੀਗਾਹਰਟਜ਼ ਮੀਡੀਆਟੈੱਕ MT6592 ਕਵਾਡ ਕੋਰ ਐੱਸ.ਓ.ਸੀ. 'ਤੇ ਆਧਾਰਿਤ ਹੈ। ਉਥੇ ਹੀ ਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ 1qua Zenith 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ ਬਿਊਟੀ ਮੋਡ, ਐੱਚ.ਡੀ.ਆਰ. ਅਤੇ ਸੈਲਫ ਟਾਈਮਰ ਨਾਲ ਲੈਸ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਬੈਕਅਪ ਲਈ ਫੋਨ 'ਚ 2,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਸਮਾਰਟਫੋਨ ਡਿਊਲ ਸਿਮ, ਵਾਈ-ਫਾਈ ਅਤੇ ਬਲੂਟੂਥ ਦਿੱਤਾ ਗਿਆ ਹੈ।


Related News