ਲਾਂਚ ਹੋਇਆ ਐਂਡ੍ਰਾਇਡ 6.0 ''ਤੇ ਚੱਲਣ ਵਾਲਾ ਸਸਤਾ ਸਮਾਰਟਫੋਨ
Wednesday, Sep 21, 2016 - 05:52 PM (IST)

ਜਲੰਧਰ- ਘਰੇਲੂ ਇਲੈਕਟ੍ਰੋਨਿਕਸ ਕੰਪਨੀ ਇੰਟੈਕਸ ਨੇ ਨਵਾਂ ਮੋਬਾਇਲ ਐਕਵਾ ਐੱਚ.ਡੀ. 5.5 ਲਾਂਚ ਕੀਤਾ ਹੈ। ਇੰਟੈਕਸ ਐਕਵਾ ਐੱਚ.ਡੀ. 5.5 ਨੂੰ ਕੰਪਨੀ ਦੀ ਵੈੱਬਸਾਈਟ ''ਤੇ 5,637 ਰੁਪਏ ''ਚ ਲਿਸਟ ਕੀਤਾ ਗਿਆ ਹੈ। ਇਹ ਹੈਂਡਸੈੱਟ ਸ਼ੈਂਪੇਨ ਅਤੇ ਬਲੂ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ।
ਇੰਟੈਕਸ ਐਕਵਾ ਐੱਚ.ਡੀ. 5.5 ਸਮਾਰਟਫੋਨ 5.5-ਇੰਚ ਦੀ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ। ਹੈਂਡਸੈੱਟ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਹ ਡੁਅਲ ਸਿਮ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਫੋਟੋਗ੍ਰਾਫੀ ਲਈ ਫੋਨ ''ਚ 5 ਮੈਗਾਪਿਕਸਲ ਦਾ ਰਿਅਰ ਅਤੇ ਐੱਲ.ਈ.ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ''ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਫੀਚਰਸ ''ਚ ਡੁਅਲ ਸਿਮ ਸਪੋਰਟ, 3ਜੀ, ਵਾਈ-ਫੀ, ਬਲੂਟੁਥ ਅਤੇ ਜੀ.ਪੀ.ਐੱਸ. ਆਦਿ ਸ਼ਾਮਲ ਹਨ।