ਇੰਟਰਨੈੱਟ ਸਪੀਡ ’ਚ ਭਾਰਤ ਔਸਤ ਤੋਂ ਵੀ ਪਿੱਛੇ, ਸਿੰਗਾਪੁਰ ਅਵੱਲ : ਰਿਪੋਰਟ

09/10/2019 12:15:31 PM

ਗੈਜੇਟ ਡੈਸਕ– ਸਪੀਡ ਟੈਸਟ ਕੰਪਨੀ Ookla ਨੇ ਸਪੀਡ ਟੈਸਟ ਗਲੋਬਲ ਇੰਡੈਕਸ ਰਿਪੋਰਟ ਨੇ ਦੱਸਿਆ ਕਿ ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ’ਚ 21.4 ਫੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ ਬ੍ਰਾਡਬੈਂਡ ਦੀ ਸਪੀਡ ’ਚ 37.4 ਫੀਸਦਾ ਦਾ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਭਾਰਤ ’ਚ ਇੰਟਰਨੈੱਟ ਦੀ ਸਪੀਡ ਦੁਨੀਆ ਦੀ ਔਸਤ ਦੀ ਸਪੀਡ ਤੋਂ ਵੀ ਘੱਟ ਹੈ। ਦੱਸ ਦੇਈਏ ਕਿ ਭਾਰਤ ’ਚ ਮੋਬਾਇਲ ਦੇ ਇਸਤੇਮਾਲ ’ਚ 16.3 ਫੀਸਦ ਸਾਲ ਦਰ ਸਾਲ (YOY) ਗ੍ਰੋਥ ਦਰਜ ਕੀਤੀ ਗਈ। ਉਥੇ ਹੀ ਭਾਰਤ ’ਚ ਫਿਕਸਡ ਬਰਾਡਬੈਂਡ ਦੀ ਸਪੀਡ ’ਚ 28.5 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। 

ਇੰਟਰਨੈੱਟ ਸਪੀਡ ਮਾਮਲੇ ’ਚ ਸਿੰਗਾਪੁਰ ਅਵੱਲ
ਸਿੰਗਾਪੁਰ ਇੰਟਰਨੈੱਟ ਦੀ ਸਪੀਡ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਰਿਹਾ। ਸਿੰਗਾਪੁਰ ’ਚ ਫਿਕਸਡ ਬ੍ਰਾਡਬੈਂਡ ਦੀ ਸਪੀਡ ’ਚ 5.6 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। ਉਥੇ ਹੀ 5ਜੀ ਨੈੱਟਵਰਕ ਵਾਲੇ ਸਾਊਥ ਕੋਰੀਆ ’ਚ ਮੋਬਾਇਲ ਡਾਊਨਲੋਡ ਦੀ ਸਪੀਡ ’ਚ 165.9 ਫੀਸਦੀ ਦਾ ਵਾਧਾ ਹੋਇਆ। 

ਏਸ਼ੀਆ ’ਚ ਜਪਾਨ ਪਹਿਲੇ ਨੰਬਰ ’ਤੇ
ਏਸ਼ੀਅਨ ਦੇਸ਼ਾਂ ’ਚ ਇੰਟਰਨੈੱਟ ਸਪੀਡ ਦੀ ਗੱਲ ਕਰੀਏ ਤਾਂ ਜਪਾਨ ਇਸ ਮਾਮਲੇ ’ਚ ਅਵੱਲ ਰਿਹਾ। Ookla ਦੀ ਰਿਪੋਰਟ ਮੁਤਾਬਕ, ਜਪਾਨ ’ਚ ਔਸਤ ਤੋਂ ਬਿਹਤਰ ਮੋਬਾਇਲ ਅਤੇ ਫਿਕਸਡ ਬਰਾਡਬੈਂਡ ਸਪੀਡ ਦਰਜ ਕੀਤੀ ਗਈ। 

ਭਾਰਤ, ਪਾਕਿਸਤਾਨ ’ਚ ਔਸਤ ਤੋਂ ਘੱਟ ਸਪੀਡ
ਸਾਊਥ ਏਸ਼ੀਅਨ ਦੇਸ਼ਾਂ ’ਚ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਇੰਟਰਨੈੱਟ ਦੀ ਸਪੀਡ ਔਸਤ ਤੋਂ ਵੀ ਘੱਟ ਦਰਜ ਕੀਤੀ ਗਈ। ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਕੰਬੋਡੀਆ, ਫਿਲੀਪੀਂਸ, ਵਿਅਤਨਾਮ ਅਤੇ ਜੋਰਡਨ ਵਰਗੇ ਦੇਸ਼ ਵੀ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਫਾਡੀ ਸਾਬਤ ਹੋਏ ਹਨ। ਦੱਸ ਦੇਈਏ ਕਿ ਭਾਰਤੀ ਟੈਲੀਕਾਮ ਇੰਡਸਟਰੀ ’ਚ ਰਿਲਾਇੰਸ ਜਿਓਦੀ ਐਂਟਰੀ ਤੋਂ ਬਾਅਦ ਡਾਟਾ ਦੀਆਂ ਕੀਮਤਾਂ ’ਚ ਭਾਰੀ ਕਮੀ ਆਈ ਹੈ।