ਇਸ ਤਰ੍ਹਾਂ ਮੁਫਤ 'ਚ ਇੰਸਟਾਲ ਕਰ ਸਕਦੇ ਹੋ iOS 12 ਦਾ ਬੀਟਾ ਵਰਜਨ

06/18/2018 12:33:10 PM

ਜਲੰਧਰ— ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨੇ ਇਸਸਾਲ ਆਪਣੀ ਸਾਲਾਨਾ ਡਿਵੈਲਪਰ ਕਾਨਫਰੰਸ WWDC 2018 'ਚ ਲੇਟੈਸਟ ਆਪਰੇਟਿੰਗ ਸਿਸਟਮ iOS 12 ਨੂੰ ਰਿਲੀਜ਼ ਕੀਤਾ ਹੈ। ਹਾਲਾਂਕਿ ਅਜੇ ਇਹ ਅਪਡੇਟ ਚੁਣੇ ਹੋਏ ਡਿਵੈਲਪਰਸ ਲਈ ਹੈ ਅਤੇ ਇਸ ਲਈ ਡਿਵੈਲਪਰਸ ਨੂੰ 99 ਡਾਲਰਸ (ਕਰੀਬ 6700 ਰੁਪਏ) ਖਰਚ ਕਰਨੇ ਹੋਣਗੇ। ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਸਾਰੇ ਆਈਫੋਨਸ ਅਤੇ ਆਈਪੈਡਸ ਲਈ ਇਸ ਦੀ ਅਪਡੇਟ ਮਿਲ ਜਾਵੇਗੀ। ਉਥੇ ਹੀ ਅਸੀਂ ਤੁਹਾਨੂੰ ਕੁਝ ਅਜਿਹੇ ਸਟੈੱਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਬਿਨਾਂ ਪੈਸੇ ਖਰਚ ਕੀਤੇ ਵੀ iOS 12 ਦਾ ਬੀਟਾ ਵਰਜਨ ਇੰਸਟਾਲ ਕਰ ਸਕਦੇ ਹੋ। ਦੱਸ ਦਈਏ ਕਿ ਇਸ ਬੀਟਾ ਵਰਜ਼ਨ 'ਚ ਯੂਜ਼ਰਸ ਨੂੰ ਪੂਰੀ ਤਰ੍ਹਾਂ ਨਵੇਂ ਆਪਰੇਟਿੰਗ ਸਿਸਟਮ ਦੇ ਸਾਰੇ ਫੀਚਰਸ ਨਹੀਂ ਮਿਲਣਗੇ। 


ਇੰਝ ਕਰੋ ਬੀਟਾ ਵਰਜਨ ਇੰਸਟਾਲ
ਆਪਣੇ ਆਈਫੋਨ ਦੇ ਸਫਾਰੀ ਬ੍ਰਾਊਜ਼ਰ ਤੋਂ https://uploadfiles.io/ntrih ਲਿੰਕ 'ਤੇ ਜਾਓ ਅਤੇ ਇਥੋਂ ਫ੍ਰੀ ਪ੍ਰੋਫਾਈਲ ਡਾਊਨਲੋਡ ਕਰੋ। ਫਿਰ ਸੈਟਿੰਗ 'ਚ ਇਸ ਨੂੰ ਡਾਇਰੈਕਟ ਡਿਵੈਲਪਰ ਪ੍ਰੋਫਾਈਲ ਓਪਨ ਕਰਨ ਦਾ ਐਕਸੈਸ ਦਿਓ ਅਤੇ ਉੱਪਰ ਸਜੇ ਪਾਸੇ ਇੰਸਟਾਲ ਆਪਸਨ 'ਤੇ ਟੈਪ ਕਰੋ ਅਤੇ ਫੋਨ ਰੀਬੂਟ ਕਰ ਦਿਓ। ਇਸ ਤੋਂ ਬਾਅਦ ਸੈਟਿੰਗ 'ਚ ਜਾਓ ਅਤੇ ਜਨਰਲ 'ਚ ਜਾ ਕੇ ਸਾਫਟਵੇਅਰ ਅਪਲੇਡ 'ਤੇ ਕਲਿੱਕ ਕਰੋ। ਅਜਿਹਾ ਕਰਨਾ ਤੋਂ ਬਾਅਦ ਤੁਹਾਨੂੰ iOS 12 ਲਈ ਇਕ ਅਪਡੇਟ ਮਿਲੇਗੀ। ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਲਓ। 


ਡਾਊਨਗ੍ਰੇਡ ਕਰਨ ਦਾ ਤਰੀਕਾ
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ iOS 12 ਦੇ ਇਸ ਬੀਟਾ ਵਰਜਨ ਨੂੰ ਡਾਊਨਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਈਫੋਨ ਦੀ ਸੈਟਿੰਗ 'ਚ ਜਾ ਕੇ ਜਨਰਲ 'ਚ ਜਾਓ। ਇਸ ਤੋਂ ਬਾਅਦ ਪ੍ਰੋਫਾਈਲ 'ਚ ਜਾ ਕੇ iOS ਬੀਟਾ ਸਾਫਟਵੇਅਰ ਨੂੰ ਰੀਮੂਵ ਕਰ ਦਿਓ। ਅਜਿਹਾ ਕਰਨ ਨਾਲ ਤੁਹਾਡਾ ਆਈਫੋਨ ਫਿਰ ਤੋਂ iOS 11 'ਤੇ ਕੰਮ ਕਰਨ ਲੱਗੇਗਾ।