ਗਰੁੱਪ ਚੈਟ ਕਰਨਾ ਹੋਇਆ ਹੋਰ ਆਸਾਨ, Instagram ਲਿਆਇਆ ਨਵਾਂ ਸਟੋਰੀ ਸਟੀਕਰ

07/04/2019 11:35:34 AM

ਗੈਜੇਟ ਡੈਸਕ– ਇੰਸਟਾਗ੍ਰਾਮ ਨੇ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਨੂੰ ਜਲਦੀ ਲਿਆਉਣ ਦੀ ਜਾਣਕਾਰੀ ਦਿੱਤੀ ਹੈ। ਇਸ ਨਵੇਂ ਫੀਚਰ ਦਾ ਨਾਮ ਚੈਟ ਸਟੀਕਰ ਹੋਵੇਗਾ ਜੋ ਦੋਸਤਾਂ ਨੂੰ ਇਨਵਾਈਟ ਕਰਕੇ ਆਸਾਨੀ ਨਾਲ ਗਰੁੱਪ ਚੈਟ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ। ਇੰਸਟਾਗ੍ਰਾਮ ਦਾ ਇਹ ਫੀਚਰ ਕਾਫੀ ਆਸਾਨ ਅਤੇ ਯੂਜ਼ਰ ਫਰੈਂਡਲੀ ਹੋਵੇਗਾ। ਇਸ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਆਪਣੇ ਸਟੋਰੀ ਬਾਕਸ ’ਚ ਜੌਇਨ ਚੈਟ ਸਟੀਕਰ ਸ਼ਾਮਲ ਕਰਨਾ ਹੋਵੇਗਾ। ਜਿਵੇਂ ਹੀ ਤੁਹਾਡੇ ਫਾਲੋਅਰਜ਼ ਇਸ ਸਟੋਰੀ ਸਟੀਕਰ ’ਤੇ ਕਲਿੱਕ ਕਰਨਗੇ, ਇਸ ਨਾਲ ਉਹ ਆਟੋਮੈਟਿਕਲੀ ਤੁਹਾਡੇ ਪ੍ਰਾਈਵੇਟ ਚੈਟ ਗਰੁੱਪ ਨਾਲ ਜੁੜ ਜਾਣਗੇ। ਤੁਸੀਂ ਜਦੋਂ ਚਾਹੇ ਇਸ ਗਰੁੱਪ ਚੈਟ ਨੂੰ ਖਤਮ ਵੀ ਕਰ ਸਕਦੇ ਹੋ। 

PunjabKesari

ਦੱਸ ਦੇਈਏ ਕਿ ਚੈਟ ਸਟੀਕਰ ਉਨ੍ਹਾਂ ਦੋਸਤਾਂ ਲਈ ਕਾਫੀ ਮਜ਼ੇਦਾਰ ਸਾਬਤ ਹੋਵੇਗਾ ਜੋ ਛੋਟੀ ਤੋਂ ਛੋਟੀ ਚੀਜ਼ ਲਈ ਫੌਰਨ ਇਕ-ਦੂਜੇ ਨਾਲ ਮਿਲਣ ਪਹੁੰਚ ਜਾਂਦੇ ਹਨ ਅਤੇ ਪਾਰਟੀ ਆਰਗਨਾਈਜ਼ ਕਰਕੇ ਪੈਸੇ ਮੰਗਵਾਉਂਦੇ ਹਨ। 


Related News