ਇੰਸਟਾਗ੍ਰਾਮ ਯੂਜ਼ਰਜ਼ ਦੇ ਪਾਸਵਰਡ ਲੀਕ, ਨਿੱਜੀ ਜਾਣਕਾਰੀ ਖਤਰੇ ’ਚ

01/31/2020 4:31:43 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਚ ਯੂਜ਼ਰਜ਼ ਦੇ ਫਾਲੋਅਰਜ਼ ਵਧਾਉਣ ਵਾਲੀ ਸਰਵਿਸ Social Captain ਨੇ ਹਜ਼ਾਰਾਂ ਯੂਜ਼ਰਜ਼ ਦੇ ਯੂਜ਼ਰਨੇਮ ਅਤੇ ਪਾਸਵਰਡ ਨੂੰ ਹੈਕਰਾਂ ਲਈ ਲੀਕ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਆਪਣੇ ਅਕਾਊਂਟ ਦੇ ਫਾਲੋਅਰਜ਼ ਵਧਾਉਣ ਲਈ ਸੋਸ਼ਲ ਕੈਪਟਨ ਦਾ ਸਹਾਰਾ ਲਿਆ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਹੋ ਸਕਦਾ ਹੈ ਕਿ ਹੁਣ ਤੁਸੀਂ ਵੀ ਹੈਕਰਾਂ ਦਾ ਸ਼ਿਕਾਰ ਬਣ ਸਕਦੇ ਹੋ। 
- ਟੈੱਕ ਕਰੰਚ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਸੋਸ਼ਲ ਕੈਪਟਨ ਨੇ ਯੂਜ਼ਰਜ਼ ਦੇ ਇੰਸਟਾਗ੍ਰਾਮ ਅਕਾਊਂਟ ਦੇ ਪਾਸਵਰਡਸ ਨੂੰ ਅਸੁਰੱਖਿਅਤ ਪਲੇਨਟੈਕਸਟ ’ਚ ਜਮ੍ਹਾ ਕੀਤਾ ਹੋਇਆ ਸੀ। ਵੈੱਬਸਾਈਟ ’ਚ ਸ਼ਾਮਲ ਇਕ ਖਾਮੀ ਕਾਰਨ ਇਹ ਪਾਸਵਰਡ ਉਜਾਗਰ ਹੋ ਗਏ ਹਨ ਜੋ ਕਿ ਕਿਸੇ ਨੂੰ ਵੀ ਇੰਸਟਾਗ੍ਰਾਮ ਅਕਾਊਂਟ ’ਚ ਦਾਖਲ ਕਰਨ ਦਾ ਮੌਕਾ ਦਿੰਦੇ ਹਨ। 

ਇਕ ਸਕਿਓਰਿਟੀ ਰਿਸਰਚਰ ਨੇ ਟੈੱਕ ਕਰੰਚ ਨੂੰ ਸੂਚੇਤ ਕਰਦੇ ਹੋਏ ਕਿਹਾ ਕਿ ਸੋਸ਼ਲ ਕੈਪਟਨ ਦੀ ਵੈੱਬਸਾਈਟ ’ਚ ਸ਼ਾਮਲ ਖਾਮੀ ਨੇ ਕਰੀਬ 10,000 ਯੂਜ਼ਰਜ਼ ਦੇ ਅਕਾਊਂਟ ਦੀ ਇਕ ਸਪ੍ਰੈਡਸ਼ੀਟ ਹੈਕਰਾਂ ਲਈ ਓਪਨ ਕਰ ਦਿੱਤੀ ਹੈ। ਇਨ੍ਹਾਂ ’ਚੋਂ 70 ਅਕਾਊਂਟ ਸੋਸ਼ਲ ਮੀਡੀਆ ਬੂਟਿੰਗ ਪਲੇਟਫਾਰਮ ਦੇ ਪ੍ਰੀਮੀਅਮ ਯੂਜ਼ਰਜ਼ ਦੇ ਹਨ। 

ਸੋਸ਼ਲ ਕੈਪਟਨ ਨੇ ਦਿੱਤੀ ਪ੍ਰਤੀਕਿਰਿਆ
ਇਸ ਮੁੱਦੇ ’ਤੇ ਫਾਲੋਅਰਜ਼ ਵਧਾਉਣ ਵਾਲੀ ਸੋਸ਼ਲ ਕੈਪਟਨ ਨੇ ਕਿਹਾ ਹੈ ਕਿ ਕੰਪਨੀ ਨੇ ਇਸ ਖਾਮੀ ਨੂੰ ਹੁਣ ਠੀਕ ਕਰ ਦਿੱਤਾ ਹੈ। ਪਰ ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ਸੋਸ਼ਲ ਕੈਪਟਨ ਨੇ ਗਲਤ ਤਰੀਕੇ ਨਾਲ ਯੂਜ਼ਰਜ਼ ਦੇ ਲਾਗ-ਇ ਜਾਣਕਾਰੀ ਨੂੰ ਸਟੋਰ ਕਰਕੇ ਕੰਪਨੀ ਦੀ ਸਰਵਿਸ ਦੀ ਟਰਮ ਨੂੰ ਤੋੜਿਆ ਹੈ। ਕੰਪਨੀ ਇਸ ਦੀ ਜਾਂਚ ਕਰ ਰਹੀ ਹੈ ਅਤੇ ਇਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। 


Related News