ਅਪਮਾਨਜਨਕ ਸਮੱਗਰੀ ਪੋਸਟ ਕਰਨ ਵਾਲਿਆਂ ’ਤੇ ਨਜ਼ਰ ਰੱਖੇਗਾ ਇੰਸਟਾਗ੍ਰਾਮ

07/10/2019 10:52:05 AM

ਗੈਜੇਟ ਡੈਸਕ– ਫੋਟੋ ਅਤੇ ਵੀਡੀਓ ਸ਼ੇਅਰ ਐਪ ਇੰਸਟਾਗ੍ਰਾਮ ਆਪਣੇ ਪਲੇਟਫਾਰਮ ’ਤੇ ਅਪਮਾਨਜਨਕ ਸਮੱਗਰੀ ਪੋਸਟ ਕਰਨ ਵਾਲੇ ਯੂਜ਼ਰਜ਼ ’ਤੇ ਸਖਤੀ ਵਰਤਣ ਦੀ ਤਿਆਰੀ ’ਚ ਹੈ। ਇੰਸਟਾਗ੍ਰਾਮ ਇਸ ਲਈ ਜਲਦੀ ਹੀ ਪਾਪ-ਅਪ ਵਾਰਨਿੰਗ ਵਰਗਾ ਫੀਚਰ ਲਿਆਉਣ ਵਾਲੀ ਹੈ। ਇੰਸਟਾਗ੍ਰਾਮ ਦੇ ਪ੍ਰਮੁੱਖ ਐਡਮ ਮੋਸੇਰੀ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਸੀਂ ਇੰਸਟਾਗ੍ਰਾਮ ’ਤੇ ਇਕ ਸੁਰੱਖਿਅਤ ਵਾਤਾਵਰਣ ਬਣਾਉਣ ਦਾ ਕੰਮ ਕਰੀਏ। ਮੋਸੇਰੀ ਨੇ ਦੱਸਿਆਕਿ ਅਸੀਂ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਤਿਆਰ ਕੀਤਾ ਹੈ ਜੋ ਅਪਮਾਨਜਨਕ ਸਮੱਗਰੀ ’ਤੇ ਬਾਰੀਕੀ ਨਾਲ ਨਜ਼ਰ ਰੱਖੇਗਾ। 

ਇੰਸਟਾਗ੍ਰਾਮ ਯੂਜ਼ਰਜ਼ ਹੁਣਵੀ ਕਿਸੇ ਅਪਮਾਨਜਨਕ ਸਮੱਗਰੀ ਨੂੰ ਜਿਵੇਂ ਹੀ ਪਲੇਟਫਾਰਮ ’ਤੇ ਪੋਸਟ ਕਰਨਗੇ ਇਹ ਟੂਲ ਉਨ੍ਹਾਂ ਨੂੰ ਚਿਤਾਵਨੀ ਦੇਵੇਗਾ। ਇਹ ਵਾਰਨਿੰਗ ਇੰਟਰਵੇਂਸ਼ਨ ਯੂਜ਼ਰਜ਼ ਨੂੰ ਅਲਰਟ ਕਰਨ ਲਈ ਹੈ। ਇਸ ਤੋਂ ਇਲਾਵਾ ਵੀ ਜੇਕਰ ਕਿਸੇ ਤਰ੍ਹਾਂ ਦੀ ਗਲਤ ਹਰਕਤ ਪਲੇਟਫਾਮ ’ਤੇ ਕਿਸੇ ਯੂਜ਼ਰਜ਼ ਦੁਆਰਾ ਕੀਤੀ ਜਾਂਦੀ ਹੈ ਤਾਂ ਉਸ ਨੂੰ ਅਨਫਾਲੋ, ਬਲੌਕ ਅਤੇ ਰਿਪੋਰਟ ਕਰਨ ਦਾ ਆਪਸ਼ਨ ਮਿਲੇਗਾ। 

ਮੋਸੇਰੀ ਨੇ ਅੱਗੇ ਕਿਹਾ ਕਿ ਅਸੀਂ ਇਸ ਫੀਚਰ ਦਾ ਨਾਂ ਰੇਸਟ੍ਰਿਕਟ ਰੱਖਿਆ ਹੈ। ਇਹ ਸਿਰਫ ਉਸੇ ਯੂਜ਼ਰ ਨੂੰ ਦਿਸੇਗਾ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨ ਕਰਨ ਵਾਲੀ ਚੀਜ਼ ਭੇਜੀ ਜਾ ਰਹੀ ਹੋਵੇ। ਅਜਿਹੇ ’ਚ ਪੋਸਟ ਕਰਨ ਵਾਲੇ ਨੂੰ ਉਸ ਸਾਹਮਣੇ ਵਾਲੇ ਯੂਜ਼ਰ ਤੋਂ ਪੋਸਟ ਕਰਨ ਲਈ ਸਹਿਮਤੀ ਲੈਣੀ ਪਵੇਗੀ। ਅਜਿਹੇ ’ਚ ਜਦੋਂ ਤੁਸੀਂ ਆਨਲਾਈਨ ਰਹੋਗੇ ਜਾਂ ਉਸ ਅਪਮਾਨਜਨਕ ਪੋਸਟ ਨੂੰ ਪੜ ਰਹੇ ਹੋਵੇਗਾ ਤਾਂ ਰਿਸਟ੍ਰਿਕਟਿਡ ਯੂਜ਼ਰਜ਼ ਤੁਹਾਨੂੰ ਨਹੀਂ ਦੇਖ ਸਕੇਗਾ।