ਇੰਸਟਾਗ੍ਰਾਮ ਨਵੇਂ ਅਵਤਾਰ ’ਚ ਦੇਵੇਗਾ ਦਸਤਕ, ਭਾਰਤ ’ਚ ਜਲਦ ਹੋਵੇਗੀ ਲਾਂਚਿੰਗ

12/17/2020 1:45:33 AM

ਗੈਜੇਟ ਡੈਸਕ-ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੀ ਇਕ ਨਵੇਂ ਅਵਤਾਰ ’ਚ ਐਂਟਰੀ ਹੋਵੇਗੀ। ਦਰਅਸਲ ਇੰਸਟਾਗ੍ਰਾਮ ਵੱਲੋਂ ਆਲਾਨ ਕੀਤਾ ਗਿਆ ਹੈ ਕਿ ਕੰਪਨੀ ਇੰਸਟਾਗ੍ਰਾਮ ਦੇ ਲਾਈਟ ਵਰਜ਼ਨ ਦੀ ਟੈਸਟਿੰਗ ਕਰ ਰਹੀ ਹੈ, ਜਿਸ ਦੀ ਜਲਦ ਭਾਰਤ ’ਚ ਲਾਂਚਿੰਗ ਹੋਵੇਗੀ। ਇੰਸਟਾਗ੍ਰਾਮ ਲਾਈਟ ਨੂੰ ਸਭ ਤੋਂ ਪਹਿਲਾਂ ਭਾਰਤ ’ਚ ਐਂਡ੍ਰਾਇਡ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ ਇੰਸਟਾਗ੍ਰਾਮ ਲਾਈਟ ਨੂੰ ਗਲੋਬਲੀ ਰੋਲ ਆਊਟਕੀਤਾ ਜਾਵੇਗਾ।

ਇਹ ਵੀ ਪੜ੍ਹੋ -ਯੂਰਪੀਅਨ ਯੂਨੀਅਨ ਨੇ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਪੇਸ਼ ਕੀਤੀ ਯੋਜਨਾ

2MB ਤੋਂ ਘੱਟ ਹੋਵੇਗਾ ਸਾਈਜ਼
ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦ ਇੰਸਟਾਗ੍ਰਾਮ ਵੱਲੋਂ ਆਪਣੇ ਕਿਸੇ ਫੀਚਰ ਨੂੰ ਸਭ ਤੋਂ ਪਹਿਲਾਂ ਭਾਰਤ ’ਚ ਟੈਸਟ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵੱਲੋਂ ਕਈ ਹੋਰ ਫੀਚਰ ਨੂੰ ਗਲੋਬਲ ਰੋਲਆਊਟ ਤੋਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਗਿਆ ਹੈ। ਇਸ ’ਚ Instagram Reels, Reels Tab ਅਤੇ Live Roomsਦਾ ਨਾਂ ਆਉਂਦਾ ਹੈ।

ਇਹ ਵੀ ਪੜ੍ਹੋ -ਫਰਾਂਸ 'ਚ ਕਰਫਿਊ 'ਚ ਹੋਣ ਵਾਲੀਆਂ ਪਾਰਟੀਆਂ 'ਤੇ ਹੋਵੇਗੀ ਪਾਬੰਦੀ

ਕੰਪਨੀ ਦੇ ਐਲਾਨ ਮੁਤਾਬਕ ਇੰਸਟਾਗ੍ਰਾਮ ਦਾ ਲਾਈਟ ਵਰਜ਼ਨ 2 ਐੱਮ.ਬੀ. ਤੋਂ ਘੱਟ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਆਮਤੌਰ ’ਤੇ ਇਕ ਐੱਚ.ਡੀ. ਫੋਟੋ ਦਾ ਸਾਈਜ਼ 2 ਐੱਮ.ਬੀ. ਤੋਂ ਜ਼ਿਆਦਾ ਹੁੰਦਾ ਹੈ। ਮਤਲਬ ਕਿਸੇ ਵੀ ਯੂਜ਼ਰਸ ਲਈ ਇੰਸਟਾਗ੍ਰਾਮ ਨੂੰ ਇੰਸਟਾਲ ਕਰਨ ਲਈ ਬੇਹਦ ਘਟ ਇੰਟਰਨੈੱਟ ਡਾਟਾ ਦੀ ਜ਼ਰੂਰਤ ਹੋਵੇਗੀ। ਇਸ ਨਾਲ ਯੂਜ਼ਰ ਨੂੰ ਸ਼ਾਨਦਾਰ ਐਕਸਪੀਰੀਅੰਸ ਮਿਲੇਗਾ।

ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News