ਟਵਿਟਰ ਦੀ ਟੱਕਰ ''ਚ ਇੰਸਟਾਗ੍ਰਾਮ ਲਿਆ ਰਿਹਾ ਨਵਾਂ ਐਪ, ਜਾਣੋ ਕੀ ਹੈ ਖ਼ਾਸ

05/21/2023 5:04:00 PM

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਲੇਟਫਾਰਮ ਜਲਦ ਆਪਣੇ ਨਵੇਂ ਟੈਕਸਟ-ਬੇਸਡ ਐਪ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਐਪ ਨੂੰ ਟਵਿਟਰ ਦੀ ਟੱਕਰ 'ਚ ਪੇਸ਼ ਕੀਤਾ ਜਾਵੇਗਾ। ਰਿਪੋਰਟ ਮੁਤਾਬਕ, ਇਸ ਐਪ ਨੂੰ ਅਗਲੇ ਮਹੀਨੇ ਯਾਨੀ ਜੂਨ ਦੇ ਅਖੀਰ 'ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਐਪ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।

ਟੈਕਸਟ-ਬੇਸਡ ਐਪ 'ਚ ਕੀ ਹੋਵੇਗਾ ਖ਼ਾਸ

ਇੰਸਟਾਗ੍ਰਾਮ ਆਪਣੇ ਨਵੇਂ ਟੈਕਸਟ-ਬੇਸਡ ਐਪ ਨੂੰ ਟਵਿਟਰ ਨੂੰ ਟੱਕਰ ਦੇਣ ਲਈ ਪੇਸ਼ ਕਰਨ ਵਾਲਾ ਹੈ। ਸੂਤਰਾਂ ਮੁਤਾਬਕ, ਇਸ ਐਪ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਸਟਿੰਗ ਦੌਰਾਨ ਐਪ ਨੂੰ ਸਿਲੈਕਟਿਡ ਸੈਲੀਬ੍ਰਿਟੀ, ਇਨਫਲੂਐਂਸਰਜ਼ ਅਤੇ ਕ੍ਰਿਏਟਰਾਂ ਦੇ ਨਾਲ ਸੀਮਿਤ ਰੱਖਿਆ ਗਿਆ ਹੈ। 

ਰਿਪੋਰਟ ਮੁਤਾਬਕ, ਐਪ ਨੂੰ ਇੰਸਟਾਗ੍ਰਾਮ ਤੋਂ ਸੈਪਰੇਟ ਰੱਖਿਆ ਗਿਆ ਹੈ, ਹਾਲਾਂਕਿ ਐਪ ਇੰਸਟਾਗ੍ਰਾਮ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। ਨਾਲ ਹੀ ਨਵੇਂ ਐਪ ਨੂੰ ਇੰਸਟਾਗ੍ਰਾਮ ਨਾਲ ਵੀ ਸਿੰਕ ਕੀਤਾ ਜਾ ਸਕੇਗਾ। ਤਾਂ ਜੋ ਯੂਜ਼ਰਜ਼ ਨੂੰ ਮੌਜੂਦਾ ਫਾਲੋਅਰਜ਼ ਨਾਲ ਕੁਨੈਕਟ ਕਰਨ 'ਚ ਪਰੇਸ਼ਾਨੀ ਨਾ ਹੋਵੇ। 

500 ਕਰੈਕਟਰ 'ਚ ਪੋਸਟ ਕਰਨ ਦੀ ਮਿਲੇਗੀ ਸਹੂਲਤ

ਸੋਸ਼ਲ ਐਂਡ ਇਨਫਲੂਐਂਸਰ ਮਾਰਕੀਟਿੰਗ ਟੀਚਰ ਲੀਆ ਹੈਬਰਮੈਨ ਨੇ ਇੰਸਟਾਗ੍ਰਾਮ ਦੇ ਨਵੇਂ ਐਪ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਸਦਾ ਇਕ ਸਕਰੀਨਸ਼ਾਟ ਵੀ ਟਵਿਟਰ 'ਤੇ ਸ਼ੇਅਰ ਕੀਤਾ ਹੈ। ਹੈਬਰਮੈਨ ਮੁਤਾਬਕ, ਐਪ 'ਚ ਇਕ ਫੀਡ ਹੋਵੇਗਾ ਜੋ ਤੁਹਾਡੇ ਫਾਲੋਅਰਜ਼ ਅਤੇ ਰਿਕਮੇਂਡਿਡ ਕੰਟੈਂਟ ਨੂੰ ਸ਼ੋਅਕੇਸ ਕਰੇਗਾ। ਯੂਜ਼ਰਜ਼ 500 ਕਰੈਕਟਰ ਤਕ ਦੇ ਟੈਕਸਟ ਅਪਡੇਟ ਪੋਸਟ ਕਰ ਸਕਣਗੇ। ਦੱਸ ਦੇਈਏ ਕਿ ਫ੍ਰੀ ਟਵਿਟਰ ਯੂਜ਼ਰਜ਼ ਨੂੰ 280 ਕਰੈਕਟਰ ਤਕ ਦੀ ਪੋਸਟ ਕਰਨ ਦੀ ਮਨਜ਼ਰੂਰੀ ਹੈ। 

Rakesh

This news is Content Editor Rakesh