TikTok ਦੀ ਟੱਕਰ ’ਚ ਇੰਸਟਾਗ੍ਰਾਮ ਨੇ ਲਾਂਚ ਕੀਤਾ Reels ਫੀਚਰ, ਇੰਝ ਕਰੇਗਾ ਕੰਮ

07/08/2020 5:47:54 PM

ਗੈਜੇਟ ਡੈਸਕ– ਭਾਰਤ ਸਰਕਾਰ ਨੇ ਹਾਲ ਹੀ ’ਚ 59 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਨ੍ਹਾਂ ’ਚ ਟਿਕਟਾਕ ਵੀ ਸ਼ਾਮਲ ਸੀ। ਇਸ ਤੋਂ ਬਾਅਦ ਚਿੰਗਾਰੀ ਅਤੇ ਮਿਤਰੋਂ ਵਰਗੀਆਂ ਸ਼ਾਰਟ ਵੀਡੀਓ ਬਣਾਉਣ ਵਾਲੀਆਂ ਐਪਸ ਨੂੰ ਲੋਕਾਂ ਨੇ ਤੇਜ਼ੀ ਨਾਲ ਡਾਊਨਲੋਡ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਜ਼ੀ5 ਅਤੇ ਸ਼ੇਅਰਚੈਟ ਨੇ ਇਸ ਤਰ੍ਹਾਂ ਦੀਆਂ ਐਪਸ ਲਿਆਉਣ ਦਾ ਐਲਾਨ ਕੀਤਾ ਹੈ। ਭਾਰਤ ’ਚ ਚੀਨੀ ਐਪਸ ’ਤੇ ਬੈਨ ਲੱਗਣ ਦਾ ਫਾਇਦਾ ਹੁਣ ਵਿਦੇਸ਼ੀ ਕੰਪਨੀਆਂ ਵੀ ਚੁੱਕ ਰਹੀਆਂ ਹਨ। 

ਟਿਕਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਵੀ 15 ਸਕਿੰਟਾਂ ਦੀ ਵੀਡੀਓ ਵਾਲੇ ‘ਇੰਸਟਾਗ੍ਰਾਮ ਰੀਲਸ’ (Instagram Reels) ਫੀਚਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇੰਸਟਾਗ੍ਰਾਮ ਦੀ ਇਸ ਸੇਵਾਂ ’ਚ ਯੂਜ਼ਰਸ ਨੂੰ ਟਿਕਟਾਕ ਵਰਗੇ ਕਈ ਫਚਰਸ ਮਿਲਣਗੇ। ਇੰਸਟਾਗ੍ਰਾਮ ਦਾ ਇਹ ਫੀਚਰ ਐਪ ਦੇ ਅੰਦਰ ਹੀ ਮਿਲੇਗਾ। ਇਸ ਲਈ ਯੂਜ਼ਰਸ ਨੂੰ ਅਲੱਗ ਤੋਂ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। 

PunjabKesari

ਇੰਸਟਾਗ੍ਰਾਮ Reels ’ਚ ਕੀ ਹੈ ਖ਼ਾਸ
ਇੰਸਟਾਗ੍ਰਾਮ ਰੀਲਸ ਰਾਹੀਂ 15 ਸਕਿੰਟਾਂ ਦੀ ਸ਼ਾਰਟ ਵੀਡੀਓ ਬਣਾਈ ਜਾ ਸਕੇਗੀ। ਵੀਡੀਓ ਦੀ ਬੈਕਗ੍ਰਾਊਂਡ ਨੂੰ ਬਦਲਿਆ ਜਾ ਸਕਦਾ ਹੈ। ਉਥੇ ਹੀ ਟਿਕਟਾਕ ਦੀ ਤਰ੍ਹਾਂ ਹੀ ਸਪੀਡ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਸਰਵਿਸ ’ਚ ਟਿਕਟਾਕ ਦਾ 'Duet' ਫੀਚਰ ਵੀ ਯੂਜ਼ਰਸ ਨੂੰ ਮਿਲੇਗਾ। ਪੂਰੀ ਵੀਡੀਓ ਬਣਾਉਣ ਤੋਂ ਬਾਅਦ ਯੂਜ਼ਰਸ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝਾ ਵੀ ਕਰ ਸਕਣਗੇ। ਇਸ ਤੋਂ ਇਲਾਵਾ ਯੂਜ਼ਰ ਆਪਣੇ ਦੋਸਤਾਂ ਨੂੰ ਉਹ ਵੀਡੀਓ ਡਾਇਰੈਕਟ ਵੀ ਭੇਜ ਸਕਣਗੇ। 

ਇਸ ਤੋਂ ਪਹਿਲਾਂ ਖ਼ਬਰਾਂ ’ਚ ਦੱਸਿਆ ਗਿਆ ਸੀ ਕਿ ਇੰਸਟਾਗ੍ਰਾਮ ਨੇ ਇਸ ਫੀਚਰ ’ਚ ਮਿਊਜ਼ਿਕ ਲਈ ਭਾਰਤ ’ਚ ਸਾਰੇਗਾਮਾ ਨਾਲ ਸਾਂਝੇਦਾਰੀ ਕੀਤੀ ਹੈ। ਅਜਿਹੇ ’ਚ ਮਿਊਜ਼ਿਕ ਨਾਲ ਕਾਪੀਰਾਈਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ। 


Rakesh

Content Editor

Related News