ਇੰਸਟਾਗ੍ਰਾਮ ’ਤੇ ਵੀ ਵੈੱਬ ਸੀਰੀਜ਼ ਬਣਾਉਣ ਦਾ ਮੌਕਾ, IGTV ’ਤੇ ਹੋਵੇਗਾ ਲਾਈਵ

10/24/2019 3:21:10 PM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਹੁਣ ਹੌਲੀ-ਹੌਲੀ ਵੀਡੀਓ ਪਲੇਟਫਾਰਮ ਵਲ ਵਧ ਰਿਹਾ ਹੈ। ਇੰਸਟਾਗ੍ਰਾਮ ਆਪਣੇ ਪਲੇਟਫਾਰਮ ’ਤੇ ਪਹਿਲਾਂ ਤੋਂ ਵੀਡੀਓ ਸੈਕਸ਼ਨ IGTV ਪੇਸ਼ ਕਰ ਚੁੱਕਾ ਹੈ ਜਿਸ ਵਿਚ ਲੰਬੇ ਸਮੇਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ। ਇੰਸਟਾਗ੍ਰਾਮ ਨੇ ਹੁਣ ਆਪਣੇ ਵੀਡੀਓ ਪਲੇਟਫਾਰਮ ਆਈ.ਜੀ.ਟੀਵੀ ’ਤੇ ਵੈੱਬ ਸੀਰੀਜ਼ ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਸ਼ੁਰੂਆਤ ਵੀਰਵਾਰ ਤੋਂ ਹੋ ਗਈ ਹੈ। ਇੰਸਟਾਗ੍ਰਾਮ ਦੇ ਆਈ.ਜੀ.ਟੀਵੀ ਸੈਕਸ਼ਨ ’ਚ ਵੀਡੀਓ ਕ੍ਰਿਏਟਰਸ ਵੈੱਬ ਸੀਰੀਜ਼ ਦੇ ਫਾਰਮੇਟ ’ਚ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਵੈੱਬ ਸੀਰੀਜ਼ ਲਈ ਖਾਸਤੌਰ ’ਤੇ ਇੰਸਟਾਗ੍ਰਾਮ ਨੇ ਨੋਟੀਫਿਕੇਸ਼ਨ ਫੀਚਰ ਜਾਰੀ ਕੀਤਾ ਹੈ। ਅਜਿਹੇ ’ਚ ਜਿਵੇਂ ਹੀ ਤੁਸੀਂ ਵੀਡੀਓ ਅਪਲੋਡ ਕਰੋਗੇ ਤਾਂ ਯੂਜ਼ਰਜ਼ ਨੂੰ ਯੂਟਿਊਬ ਦੀ ਤਰ੍ਹਾਂ ਨੋਟੀਫਿਕੇਸ਼ਨ ਮਿਲੇਗੀ। 

ਇੰਸਟਾਗ੍ਰਾਮ ਦੇ ਆਈ.ਜੀ.ਟੀਵੀ ’ਤੇ ਵੈੱਬ ਸੀਰੀਜ਼ ਅਪਲੋਡ ਕਰਨ ਲਈ ਵੀਡੀਓ ਕ੍ਰਿਏਟਰ ਆਪਣਾ ਚੈਨਲ ਬਣਾ ਸਕਦੇ ਹਨ। ਚੈਨਲ ’ਤੇ ਵੀਡੀਓ ਨੂੰ ਓਰਗਨਾਈਜ਼ ਕਰਨ ਦਾ ਵੀ ਆਪਸ਼ਨ ਮਿਲੇਗਾ। ਚੈਨਲ ਦੇ ਟਾਈਟਲ ਦੇ ਆਧਾਰ ’ਤੇ ਹੀ ਕ੍ਰਿਏਟਰਸ ਆਪਣੀ ਵੀਡੀਓ ਅਪਲੋਡ ਕਰ ਸਕਣਗੇ। ਦਰਅਸਲ ਇੰਸਟਾਗ੍ਰਾਮ ਨੇ ਚੈਨਲ ਨੂੰ ਕੈਟਾਗਰਾਈਜ਼ਡ ਕਰਨ ਲਈ ਕਈ ਕੈਟਾਗੀਰੀਆਂ ਬਣਾਈਆਂ ਹਨ। 

ਜ਼ਿਕਰਯੋਗ ਹੈ ਕਿ ਸਸਤੇ ਸਮਾਰਟਫੋਨ ਅਤੇ ਇੰਟਰਨੈੱਟ ਦੇ ਜ਼ਮਾਨੇ ’ਚ ਵੀਡੀਓ ਕੰਟੈਂਟ ਦਾ ਟਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ’ਚ ਆਈ.ਜੀ.ਟੀਵੀ ਵੈੱਬ ਸੀਰੀਜ਼ ਫਾਰਮੇਟ ਦਾ ਮੁਕਾਬਲਾ ਟਿਕਟਾਕ ਵਰਗੇ ਪਲੇਟਫਾਰਮ ਨਾਲ ਹੋਵੇਗਾ। ਹਾਲਾਂਕਿ, ਇੰਸਟਾਗ੍ਰਾਮ ਨੇ ਰੈਵੇਨਿਊ ਸ਼ੇਅਰਿੰਗ ਅਤੇ ਵਿਗਿਆਪਨ ਨੂੰ ਲੈ ਕੇ ਕੁਝ ਨਹੀਂ ਕਿਹਾ।