ਇੰਸਟਾਗ੍ਰਾਮ ’ਤੇ ‘ਪੋਰਨ’ ਦਾ ਸਾਇਆ, ਬੋਟ ਅਕਾਊਂਟਸ ਰਾਹੀਂ ਫੈਲ ਰਿਹੈ ਅਸ਼ਲੀਲ ਕੰਟੈਂਟ

08/13/2019 1:36:28 PM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦੁਨੀਆ ਭਰ ’ਚ ਬੇਹੱਦ ਪ੍ਰਸਿੱਧ ਹੈ। ਵੱਡੇ ਯੂਜ਼ਰਬੇਸ ਵਾਲੇ ਇਸ ਐਪ ’ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਤਰ੍ਹਾਂ ਹੀ ਕਰੀਬ 15 ਕਰੋੜ ਫੇਕ ਅਕਾਊਂਟਸ ਹਨ। Engadget ਦੀ ਇਕ ਰਿਪੋਰਟ ਮੁਤਾਬਕ, ਸੋਸ਼ਲ ਮੀਡੀਆ ਪਲੇਟਫਾਰਮ ਇਕ ‘ਪੋਰਨ ਸਮੱਸਿਆ’ ਦਾ ਸਾਹਮਣਾ ਕਰ ਰਿਹਾ ਹੈ, ਜੋ ਦੂਰ ਹੋਣ ਦਾ ਨਾਂ ਨਹੀਂ ਲੈ ਰਹੀ। ਸਾਈਬਰ ਸਕਿਓਰਿਟੀ ਫਰਮ Tenable ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ‘ਪੋਰਨ ਬੋਟ’ ਇੰਸਟਾਗ੍ਰਾਮ ਲਈ ਇਕ ਵੱਡੀ ਸਮੱਸਿਆ ਬਣ ਗਏ ਹਨ। ਰਿਪੋਰਟ ਮੁਤਾਬਕ, ਜਦੋਂ ਤਕ ਇੰਸਟਾਗ੍ਰਾਮ ’ਤੇ ਇੰਨੀ ਵੱਡੀ ਗਿਣਤੀ ’ਚ ਐਕਟਿਵ ਯੂਜ਼ਰਜ਼ ਰਹਿਣਗੇ, ਇਹ ਪੋਰਨ ਬੋਟ ਸਕੈਮਰਸ ਲਈ ਪਸੰਦੀਦਾ ਪਲੇਟਫਾਰਮ ਬਣਿਆ ਰਹੇਗਾ। 

ਸਾਈਬਰ ਸਕਿਓਰਿਟੀ ਫਰਮ ਨੇ ਰਿਪੋਰਟ ’ਚ ਕਿਹਾ ਹੈ ਕਿ ਪੋਰਨ ਬੋਟਸ ਢੇਰ ਸਾਰੇ ਪਾਪ ਕਲਚਰ ਰਿਫਰੈਂਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਇੰਸਟਾਗ੍ਰਾਮ ਯੂਜ਼ਰਜ਼ ਉਨ੍ਹਾਂ ’ਚ ਅਤੇ ਆਥੈਂਟਿਕ ਯੂਜ਼ਰਜ਼ ਵਿਚਾਲੇ ਫਰਕ ਨਾ ਕਰ ਸਕਣ। Tenable ਮੁਤਾਬਕ, ਇਹ ਪੋਰਨ ਬੋਟਸ ਇੰਸਟਾਗ੍ਰਾਮ ’ਤੇ 2016 ਤੋਂ ਹੀ ਲਗਾਤਾਰ ਬਣੇ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ’ਤੇ ਇਨ੍ਹਾਂ ਪੋਰਨ ਬੋਟਸ ਦੀ ਐਕਟੀਵਿਟੀਜ਼ ਬਾਕੀ ਅਕਾਊਂਟ ਹੋਲਡਰਾਂ ਨੂੰ ਫਾਅਲੋ ਕਰਨ, ਉਨ੍ਹਾਂ ਦੀਆਂ ਫੋਟੋਜ਼ ਲਾਈਕ ਕਰਨ ਤੋਂ ਲੈ ਕੇ ਫੋਟੋਜ਼ ’ਤੇ ਕੁਮੈਂਟਸ ਕਰਨ ਅਤੇ ਉਨ੍ਹਾਂ ਦੇ ਨਾਲ ਡਾਇਰੈਕਟ ਮੈਸੇਜਿਸ ਐਕਸਚੇਂਜ ਕਰਨ ਤਕ ਫੈਲੀਆਂ ਹੋਈਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੋਰਨ ਬੋਟਸ ਦਾ ਰੈਗੁਲਰ ਯੂਜ਼ਰਜ਼ ਦੇ ਨਾਲ ਅਜਿਹੇ ਇੰਗੇਜਮੈਂਟ ਉਨ੍ਹਾਂ ਨੂੰ ਕਿਸੇ ਸਕੈਮ ਦਾ ਸ਼ਿਕਾਰ ਵੀ ਬਣਾ ਸਕਦਾ ਹੈ। 

Paytm ਟ੍ਰਾਂਸਫਰ ਦੇ ਬਦਲੇ ਵਰਚੁਅਲ ਸੈਕਸ
ਭਾਰਤ ’ਚ ਵੀ ਇਹ ਸਮੱਸਿਆ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਦੀ ਹੈ। ਇਸ ਸਾਲ ਦੀ ਸ਼ੁਰੂਆਤ ’ਚ Economic Times ਨੇ ਰਿਪੋਰਟ ’ਚ ਕਿਹਾ ਸੀ ਕਿ ਵਰਚੁਅਲ ਸੈਕਸੁਅਲ ਫੇਵਰਸ ਦੇ ਬਦਲੇ ਭਾਰਤ ’ਚ ਬਹੁਤ ਸਾਰੇ ਯੂਜ਼ਰਜ਼ ਪੇ.ਟੀ.ਐੱਮ. ਦੀ ਮਦਦ ਨਾਲ ਪੈਸਿਆਂ ਦਾ ਲੈਣ-ਦੇਣ ਕਰ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ’ਤੇ #paytmgirl ਅਤੇ #paytmgirls ਹੈਸ਼ਟੈਗ ਦੇ ਨਾਲ ਕਰੀਬ 14 ਹਜ਼ਾਰ ਪੋਸਟ ਮਿਲੇ। ਅਜਿਹੇ ’ਚ ਪੋਸਟ ਕਰਨ ਵਾਲੇ ਜ਼ਿਆਦਾਤਰ ਅਕਾਊਂਟਸ ’ਤੇ ਮਹਿਲਾਵਾਂ ਦੀਆਂ ਅਸ਼ਲੀਲ, ਟਾਪਲੈੱਸ ਅਤੇ ਸੈਕਸੁਅਲ ਜੈਸਚਰਜ਼ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਅਜਿਹੇ ’ਚ ਢੇਰ ਸਾਰੇ ਅਕਾਊਂਟਸ ਇੰਸਟਾਗ੍ਰਾਮ ’ਤੇ ਐਕਟਿਵ ਹਨ। 

ਫੇਸਬੁੱਕ ਅਪਗ੍ਰੇਡ ਕਰ ਰਹੀ ਹੈ ਸਿਸਟਮ
ਫੇਸਬੁੱਕ ਨੇ Engadget ਨੂੰ ਦੱਸਿਆ ਕਿ ਪਲੇਟਫਾਰਮ ਇਸ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। Engadgets ਮੁਤਾਬਕ, ਸੋਸ਼ਲ ਮੀਡੀਆ ਕੰਪਨੀ ਰਿਸਰਚ ’ਤੇ ਵੱਡਾ ਇਨਵੈਸਟਮੈਂਟ ਕਰ ਰਹੀ ਹੈ ਅਤੇ ਅਜਿਹੇ ਟੂਲਸ ਬਣਾਉਣ ’ਤੇ ਕੰਮ ਕਰ ਰਹੀ ਹੈ, ਜਿਸ ਦੀ ਮਦਦ ਨਲ ਅਜਿਹੇ ਪੋਰਨ ਬੋਟਸ ਨੂੰ ਆਸਾਨੀ ਨਾਲ ਅਤੇ ਠੀਕ ਢੰਗ ਨਾਲ ਹਟਾਇਆ ਜਾ ਸਕੇ। ਫੇਸਬੁੱਕ ਨੇ ਕਿਹਾ ਕਿ ਪਲੇਟਫਾਰਮ ’ਤੇ ਇਹ ਬੋਟਸ ਕੀ ਚਾਹੁੰਦੇ ਹਨ, ਇਹ ਸਮਝਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਕੰਪਨੀ ਦੀ ਅਬਿਊਜ਼ ਫਾਈਟਿੰਗ ਟੀਮ ਆਪਣੇ ਸਿਸਟਮ ਨੂੰ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਅਪਗ੍ਰੇਡ ਕਰ ਰਹੀ ਹੈ।