ਵਟਸਐਪ ਦੀ ਤਰਾਂ ਇੰਸਟਾਗ੍ਰਾਮ ''ਚ ਵੀ ਆਇਆ voice message ਫੀਚਰ

12/12/2018 1:39:31 PM

ਗੈਜੇਟ ਡੈਸਕ- ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ। ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਦੇ ਰਾਹੀਂ ਯੂਜ਼ਰਸ WhatsApp ਦੀ ਤਰ੍ਹਾਂ ਹੀ ਇੰਸਟਾਗ੍ਰਾਮ 'ਤੇ ਵੁਆਈਸ ਮੈਸੇਜ ਰਿਕਾਰਡ ਕਰ ਕੇ ਆਪਣੇ ਫਰੈਂਡਜ਼ ਤੇ ਫੈਮਿਲੀ ਮੈਂਬਰਸ ਨੂੰ ਭੇਜ ਸਕੋਗੇ। ਦੱਸ ਦੇਈਏ ਕਿ ਇੰਸਟਾਗ੍ਰਾਮ ਦਾ ਇਹ ਨਵਾਂ ਫੀਚਰ ਐਂਡ੍ਰਾਇਡ ਤੇ ਆਈ. ਓ. ਐੱਸ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਦਾ ਫ਼ਾਇਦਾ ਚੁਕਣ ਲਈ ਯੂਜ਼ਰਸ ਨੂੰ ਪਹਿਲਾਂ ਆਪਣੇ ਇੰਸਟਾਗ੍ਰਾਮ ਐਪ ਨੂੰ ਅਪਡੇਟ ਕਰਨੀ ਹੋਵੇਗੀ।ਇੰਸਟਾਗ੍ਰਾਮ ਨੇ ਇਕ ਆਫਿਸ਼ੀਅਲ ਟਵੀਟ ਜਾਰੀ ਕਰ ਕੰਫਰਮ ਕੀਤਾ ਕਿ ਹੁਣ ਇਸ ਐਪ ਦੇ ਰਾਹੀਂ ਯੂਜ਼ਰਸ ਡਾਇਰੈਕਟ ਵੁਆਈਸ ਮੈਸੇਜ ਭੇਜ ਸਕਣਗੇ। ਇਸ ਦੇ ਲਈ ਯੂਜ਼ਰਸ ਹੁਣ ਵੀ ਆਪਣੇ ਚੈਟ ਆਪਸ਼ਨ 'ਚ ਜਾਣਗੇ ਉਨ੍ਹਾਂ ਨੂੰ ਉਥੇ ਉਪਰ ਇਕ ਮਾਈਕ ਦਾ ਆਈਕਨ ਵਿਖੇਗਾ। ਯੂਜ਼ਰਸ ਇਸ ਆਇਕਨ ਨੂੰ ਲਾਂਗ ਪ੍ਰੈਸ ਕਰਕੇ ਆਪਣਾ ਵੁਆਈਸ ਮੈਸੇਜ ਰਿਕਾਰਡ ਕਰ ਸਕਣਗੇ। ਜੇਕਰ ਯੂਜ਼ਰਸ ਨੂੰ ਲਗੇ ਕਿ ਵੁਆਈਸ ਮੈਸੇਜ ਰਿਕਾਰਡ ਹੋਣ 'ਚ ਕੋਈ ਗੜਬੜੀ ਹੋ ਗਈ ਹੈ, ਤਾਂ ਉਹ ਲੈਫਟ ਸਵਾਈਪ ਕਰ ਇਸ ਮੇਸੇਜ ਨੂੰ ਕੈਂਸਲ ਵੀ ਕਰ ਸਕਦੇ ਹੈ। ਇੰਟਾਗ੍ਰਾਮ ਦੇ ਇਸ ਨਵੇਂ ਵੁਆਇਸ ਮੈਸੇਜ ਫੀਚਰ ਦੀ ਇਕ ਖਾਸ ਗੱਲ ਇਹ ਹੈ ਕਿ ਯੂਜ਼ਰਸ ਆਪਣੇ ਵਲੋਂ ਭੇਜੇ ਗਏ ਕਿਸੇ ਵੁਆਈਸ ਮੈਸੇਜ ਨੂੰ ਅਨਸੈਂਡ ਵੀ ਕਰ ਸਕਦੇ ਹਨ।  ਇਸ ਦੇ ਲਈ ਯੂਜ਼ਰਸ ਨੂੰ ਆਪਣੇ ਵਲੋਂ ਭੇਜੇ ਗਏ ਵੁਆਈਸ ਮੈਸੇਜ ਨੂੰ ਲਾਂਗ ਪ੍ਰੈਸ ਕਰਨਾ ਹੋਵੇਗਾ। ਅਜਿਹਾ ਕਰਨ 'ਤੇ ਅਨਸੈਂਡ ਵੁਆਈਸ ਮੈਸੇਜ ਦੀ ਆਪਸ਼ਨ ਆ ਜਾਵੇਗਾ।