ਸਿੰਗਾਪੁਰ 'ਚ ਤਿਆਰ ਹੋਇਆ ਵਜ਼ਨ ਘਟਾਉਣ ਵਾਲਾ ਕੈਪਸੂਲ

04/25/2019 9:32:25 PM

ਗੈਜੇਟ ਡੈਸਕ—ਵਜ਼ਨ ਘਟਾਉਣ ਲਈ ਲੋਕ ਕਈ ਵੱਖ-ਵੱਖ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਜ਼ਿਆਦਾ ਤਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਵਿਗਿਆਨਕਾਂ ਨੇ ਇਕ ਅਜਿਹਾ ਕੈਪਸੂਲ ਤਿਆਰ ਕਰ ਲਿਆ ਹੈ ਜੋ ਵਜ਼ਨ ਘਟਾਉਣ 'ਚ ਕਾਫੀ ਮਦਦ ਕਰੇਗਾ। ਇਸ ਕੈਪਸੂਲ ਨੂੰ ਸਿੰਗਾਪੁਰ ਦੀ ਨਾਨਯਾਂਗ ਟੈਕਨਾਲੋਜੀ ਯੂਨੀਵਰਸਿਟੀ ਦੁਆਰਾ ਬਣਾਇਆ ਗਿਆ ਹੈ। ਇਸ ਦੀ ਨਿਰਮਾਤਾ ਟੀਮ ਨੇ ਦੱਸਿਆ ਕਿ "EndoPil" ਨਾਮਕ ਇਸ ਕੈਪਸੂਲ ਨੂੰ ਜਾਨਵਰਾਂ ਦੇ ਸਰੀਰ ਨਾਲ ਬਣਾਏ ਗਏ ਜੇਲਾਟੀਨ () ਮਟੀਰੀਅਰ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਕਾਫੀ ਅਸਰਦਾਰ ਵੀ ਹੈ।

ਇਸ ਤਰ੍ਹਾਂ ਕੰਮ ਕਰਦਾ ਹੈ "EndoPil" ਕੈਪਸੂਲ
ਇਸ ਕੈਪਸੂਲ ਨੂੰ ਦੋ ਲੇਅਰਸ ਨਾਲ ਬਣਾਇਆ ਗਿਆ ਹੈ। ਕੈਪਸੂਲ ਨੂੰ ਪਾਣੀ ਨਾਲ ਖਾਣ ਤੋਂ ਬਾਅਦ ਕੁਝ ਹੀ ਸੈਕਿੰਡਸ 'ਚ ਇਸ ਦੀ ਆਊਟਰ ਸ਼ੈਲ ਗੁੱਬਾਰੇ ਵਾਂਗ ਪੇਟ 'ਚ ਫੁਲ ਜਾਂਦੀ ਹੈ। ਇਸ ਤੋਂ ਬਾਅਦ ਪੇਟ ਦੇ ਉੱਤੇ ਇਕ 5-cm ਚੌੜੇ (ਲਗਭਗ 2 ਇੰਚ) ਸਾਈਜ਼ ਦੇ ਐਕਸਟਰਨਲ ਮੈਗਨੇਟ ਨੂੰ ਘੁਮਾਉਣ ਦੀ ਜ਼ਰੂਰਤ ਪੈਂਦੀ ਹੈ ਜੋ EndoPil ਕੈਪਸੂਲ ਦੀ ਦੂਜੀ ਲੇਅਰ 'ਚ ਲੱਗੇ ਮੈਗਨੈਟਿਕ ਵਾਲਵ ਨੂੰ ਓਪਨ ਕਰ ਦਿੰਦਾ ਹੈ।

ਦੂਜੀ ਲੇਅਰ 'ਚ ਸ਼ਾਮਲ ਹੈ ਦਵਾਈ
EndoPil ​​
ਕੈਪਸੂਲ ਦੀ ਦੂਜੀ ਲੇਅਰ ਦੀ ਇਕ ਸਾਈਡ ਨਾਲ ਨੁਕਸਾਨਦੇਹ ਐਸਿਡ ਨਿਕਦਾ ਹੈ ਉੱਥੇ ਦੂਜੇ ਪਾਸੇ ਨਮਕ ਨਿਕਲਦਾ ਹੈ ਜੋ ਕਿ ਗੁੱਬਾਰੇ ਦੇ ਅੰਦਰ ਹੀ ਮਿਕਸ ਹੋ ਜਾਂਦਾ ਹੈ। ਇਸ ਤੋਂ ਇਲਾਵਾ 120 ml ਕਾਰਬਨ ਡਾਈਆਕਸਾਈਡ ਗੈਮ ਵੀ ਰੀਲੀਜ਼ ਹੁੰਦੀ ਹੈ ਜੋ 3 ਮਿੰਟ 'ਚ ਇਸ ਗੁੱਬਾਰੇ ਨੂੰ ਭਰ ਦਿੰਦੀ ਹੈ। ਥੋੜੀ ਦੇਰ ਬਾਅਦ ਗੁੱਬਾਰਾ ਛੋਟਾ ਹੋ ਕੇ ਘੁੱਲ ਜਾਂਦਾ ਹੈ ਅਤੇ ਦਵਾਈ ਹਜ਼ਮ ਹੋ ਜਾਂਦੀ ਹੈ।

ਸਫਲ ਰਹੀ ਟੈਸਟਿੰਗ
ਤੁਹਾਨੂੰ ਦੱਸ ਦੇਈਏ ਕਿ EndoPil ਕੈਪਸੂਲ ਨੂੰ ਹੁਣ ਤਕ ਸੂਅਰ 'ਤੇ ਟੈਸਟ ਕੀਤਾ ਗਿਆ ਹੈ। ਇਸ ਦੌਰਾਨ ਜਿਸ ਸੂਅਰ ਨੂੰ ਇਹ ਦਵਾਈ ਦਿੱਤੀ ਗਈ ਹੈ ਉਸ ਦਾ 1 ਹਫਤੇ 'ਚ 1.5 ਕਿਲੋਗ੍ਰਾਮ ਵਜ਼ਨ ਘਟ ਹੋਇਆ ਹੈ। ਜਦਕਿ ਇਸ ਗਰੁੱਪ 'ਚ ਮੌਜੂਦ ਹੋਰ ਸੂਅਰਾਂ ਦਾ ਵਜ਼ਨ ਇਸ ਦੌਰਾਨ ਵਧਿਆ ਹੈ।

ਹੁਣ ਇਨਸਾਨਾਂ 'ਤੇ ਕੀਤਾ ਜਾਵੇਗਾ ਪ੍ਰੀਖਣ
ਇਸ ਰਿਸਚਰ ਨੂੰ ਰੀਡ ਕਰਨ ਵਾਲੇ ਪ੍ਰੋਫੈਸਰ ਲੁਇਸ ਫੀ (Louis Phee) ਅਤੇ ਲਾਰੇਂਸ ਹੋ (Lawrence Ho) ਨੇ ਦੱਸਿਆ ਕਿ ਆਉਣ ਵਾਲੇ ਸਾਲ ਅੰਦਰ ਇਸ ਕੈਪਸੂਲ ਦਾ ਇਨਸਾਨਾਂ 'ਤੇ ਪ੍ਰੀਖਣ ਕੀਤਾ ਜਾਵੇਗਾ।

ਅਜੇ ਹੋਰ ਬਿਹਤਰ ਬਣੇਗਾ ਕੈਪਸੂਲ
ਫਿਲਹਾਲ ਇਸ ਕੈਪਸੂਲ ਦਾ ਸਾਈਜ਼ 1 cm ਦਾ ਹੈ ਜਿਸ ਨੂੰ ਆਉਣ ਵਾਲੇ ਸਮੇਂ 'ਚ ਛੋਟਾ ਬਣਾਇਆ ਜਾਵੇਗਾ।
ਕੈਪਸੂਲ ਦੀ ਪਹਿਲੀ ਲੇਅਰ ਭਾਵ ਕੀ ਗੁੱਬਾਰੇ ਨੂੰ ਬਿਨਾਂ ਮੈਗਨੇਟ ਦੇ ਆਟੋਮੈਟਿਕਲੀ ਘੁੱਲਣ ਵਾਲਾ ਬਣਾਇਆ ਜਾਵੇਗਾ।

Karan Kumar

This news is Content Editor Karan Kumar