6000mAh ਬੈਟਰੀ ਨਾਲ ਇਨਫਿਕਿਸ ਲਾਂਚ ਕਰੇਗੀ ਇਹ ਸਮਾਰਟਫੋਨ

07/18/2020 11:01:32 PM

ਗੈਜੇਟ ਡੈਸਕ—ਇਨਫਿਨਿਕਸ ਭਾਰਤੀ ਬਾਜ਼ਾਰ 'ਚ ਨਵਾਂ ਸਮਾਰਟਫੋਨ ਸਮਾਰਟ 4 ਪਲੱਸ ਲਾਂਚ ਕਰਨ ਵਾਲੀ ਹੈ ਜੋ ਕਿ 21 ਜੁਲਾਈ ਨੂੰ ਦਸਤਕ ਦੇਵੇਗਾ। ਇਹ ਸਮਾਰਟਫੋਨ ਐਕਸਕਲੂਸੀਵ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ ਅਤੇ ਫਲਿੱਪਕਾਰਟ 'ਤੇ ਇਸ ਲਈ ਇਕ ਡੈਡੀਕੇਟੇਡ ਮਾਈਕ੍ਰੋ ਸਾਈਟ ਬਣਾਈ ਗਈ ਹੈ। ਜਿਥੇ ਅਪਕਮਿੰਗ ਸਮਾਰਟਫੋਨ ਦੇ ਕਈ ਫੀਚਰਸ ਰੀਲੀਵ ਕੀਤੇ ਗਏ ਹਨ। ਚਰਚਾ ਹੈ ਕਿ ਇਹ ਸਮਾਰਟਫੋਨ ਪਾਵਰਫੁਲ ਬੈਟਰੀ ਨਾਲ ਲਾਂਚ ਹੋਵੇਗਾ, ਉੱਥੇ ਹੁਣ ਇਸ ਦੀ ਬੈਟਰੀ ਸਮਰਥਾ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

ਫਲਿੱਪਕਾਰਟ 'ਤੇ ਜਾਰੀ ਕੀਤੇ ਗਏ ਟੀਜ਼ਰ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ Infinix Smart 4 Plus 'ਚ 6,000 ਐੱਮ.ਏ.ਐੱਚ. ਦੀ ਪਾਵਰਫੁਲ ਬੈਟਰੀ ਦਿੱਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਸਿੰਗਲ ਚਾਰਜ 'ਚ 23 ਘੰਟਿਆਂ ਦਾ ਵੀਡੀਓ ਪਲੇਅਬੈਕ, 44 ਘੰਟਿਆਂ ਦਾ ਮਿਊਜ਼ਿਕ ਪਲੇਅਬੈਕ, 23 ਘੰਟਿਆਂ ਦਾ ਸਫਰਿੰਗ ਅਤੇ 38 ਘੰਟਿਆਂ ਦਾ ਟਾਕਟਾਈਮ ਦੇਣ 'ਚ ਸਮਰਥ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਮਾਰਟਫੋਨ 'ਚ ਵੱਡੀ ਡਿਸਪਲੇਅ ਦਿੱਤੀ ਜਾਵੇਗੀ ਅਤੇ ਜਲਦ ਹੀ ਇਸ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਕੰਪਨੀ ਦੇ ਹੀ ਸਮਾਰਟ 3 ਪਲੱਸ ਦਾ ਅਪਗ੍ਰੇਡ ਵਰਜ਼ਨ ਹੋਵੇਗਾ, ਜਿਸ ਨੂੰ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ।

ਦੱਸ ਦੇਈਏ ਕਿ ਪਿਛਲੇ ਦਿਨੀਂ ਫਲਿੱਪਕਾਰਟ 'ਤੇ ਇਨਫਿਕਸ ਸਮਾਰਟ 4 ਪਲੱਸ ਦੇ ਡਿਜ਼ਾਈਨ ਦਾ ਵੀ ਖੁਲਾਸਾ ਕੀਤਾ ਗਿਆ ਸੀ। ਇਹ ਸਮਾਰਟਫੋਨ ਗ੍ਰੀਨ ਅਤੇ ਪਰਪਲ ਦੋ ਕਲਰ ਵੇਰੀਐਂਟਸ 'ਚ ਲਾਂਚ ਕੀਤਾ ਜਾਵੇਗਾ। ਇਸ 'ਚ ਸਕਿਓਰਟੀ ਲਈ ਫਿਗਰਪ੍ਰਿੰਟ ਸੈਂਸਰ ਉਪਲੱਬਧ ਹੋਵੇਗਾ। ਇਹ ਵੀ ਸਪੱਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਸਮਾਰਟਫੋਨ 'ਚ ਏ.ਆਈ. ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਲਈ ਵਾਟਰਡਰਾਪ ਨੌਚ ਮੌਜੂਦ ਹੈ। ਹੁਣ ਤੱਕ ਸਾਹਮਣੇ ਆਈ ਲੀਕਸ ਮੁਤਾਬਕ ਇਨਫਿਕਸ ਸਮਾਰਟ 4 ਪਲੱਸ ਐਂਡ੍ਰਾਇਡ 10 ਓ.ਐੱਸ. 'ਤੇ ਆਧਾਰਿਤ ਹੋਵੇਗਾ ਅਤੇ ਇਸ ਨੂੰ ਮੀਡੀਆਟੇਕ ਹੀਲੀਓ ਪੀ22 ਪ੍ਰੋਸੈਸਰ 'ਤੇ ਪੇਸ਼ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar