Infinix Zero 5 ਸਮਾਰਟਫੋਨ ਦੀ ਸੇਲ ਹੋਈ ਸ਼ੁਰੂ

11/22/2017 12:53:41 PM

ਜਲੰਧਰ- ਇਨਫਿਨਿਕਸ ਨੇ ਪਿਛਲੇ ਹਫਤੇ ਭਾਰਤ 'ਚ ਆਪਣਾ ਸਮਾਰਟਫੋਨ Infinix Zero 5 ਲਾਂਚ ਕੀਤਾ ਸੀ। ਇਹ ਫੋਨ ਕੰਪਨੀ ਨੇ ਦੋ ਇੰਟਰਨਲ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਹੈ। ਇਸ ਲੇਟੈਸਟ ਸਮਾਰਟਫੋਨ ਨੂੰ ਕੰਪਨੀ ਨੇ ਫਲਿੱਪਕਾਰਟ ਐਕਸਕਲੁਜ਼ਿਵ ਪੇਸ਼ ਕੀਤਾ ਹੈ ਅਤੇ ਅੱਜ ਪਹਿਲੀ ਵਾਰ ਭਾਰਤ 'ਚ ਇਹ ਸੇਲ ਲਈ ਉਪਲੱਬਧ ਹੋਵੇਗਾ। ਇਸ ਫੋਨ ਦੀ ਸੇਲ 12 ਤੋਂ ਸ਼ੁਰੂ ਹੈ। ਇਨਫਿਨਿਕਸ ਜ਼ੀਰੋ 5 ਕੰਪਨੀ ਦਾ ਤੀਜਾ ਸਮਾਰਟਫੋਨ ਹੈ। 

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.98 ਇੰਚ ਦੀ FHD 1080p ਡਿਸਪਲੇਅ ਹੈ। ਇਸ ਦਾ ਅਸਪੈਕਟ ਰੇਸ਼ਿਓ 16:9 ਹੈ। ਦੱਸ ਦੱਈਏ ਕਿ ਇਨ੍ਹਾਂ ਦਿਨੀਂ ਸਮਾਰਟਫੋਨ ਅਸਪੈਕਟ ਰੇਸ਼ਿਓ 18:9 ਡਿਸਪਲੇਅ ਨਾਲ ਹੈ। ਫੋਨ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ 'ਚ ਮੀਡੀਆਟੈੱਕ ਹੇਲਿਓ ਪੀ25 ਐੱਸ. ਓ. ਸੀ. ਦਿੱਤਾ ਗਿਅ ਹੈ। ਇਹ ਸਮਾਰਟਫੋਨ ਐਂਡ੍ਰਾਇਡ ਨੂਗਟ 'ਤੇ ਕੰਮ ਕਰਦਾ ਹੈ। ਇਸ 'ਚ ਕੰਪਨੀ ਦਾ XOS UI ਦਿੱਤਾ ਗਿਆ ਹੈ। ਇਸ ਫੋਨ 'ਚ 4G VoLTE, ਵਾਈ-ਫਾਈ, ਬਲੂਟੁੱਥ, GPS, ਡਿਊਲ ਸਿਮ ਸਪੋਰਟ ਵਰਗੇ ਆਪਸ਼ਨ ਵੀ ਹਨ। ਇਸ ਫੋਨ ਦੀ ਬੈਟਰੀ 4350 ਐੱਮ. ਏ. ਐੱਚ. ਦੀ ਹੈ, ਨਾਲ ਹੀ ਇਹ ਕਵਿੱਕ ਚਾਰਜ ਸਪੋਰਟ ਨਾਲ ਆਉਂਦਾ ਹੈ।

ਇਸ ਸਮਾਰਟਫਓਨ 'ਚ ਦੋ ਵੇਰੀਐਂਟ ਸਾਹਮਣੇ ਆਏ ਹਨ, ਜਿੰਨ੍ਹਾਂ 'ਚ ਰੈਗੂਲਰ ਸਮਾਰਟਫੋਨ ਹੈ, ਜੋ 6 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਇਸ ਫੋਨ ਦੀ ਕੀਮਤ 17,999 ਰੁਪਏ ਹੈ, ਜਦਕਿ ਇਸ ਦਾ ਹਾਈ ਐਂਡ ਵੇਰੀਐਂਟ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਸਟੋਰੇਜ ਨਾਲ ਆਵੇਗਾ। ਇਸ ਦੀ ਕੀਮਤ 19,999 ਰੁਪਏ ਹੋਵੇਗੀ।