infinix ਸਮਾਰਟ 2 ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ 9.0 Pie ਅਪਡੇਟ

12/27/2018 1:43:24 PM

ਗੈਜੇਟ ਡੈਸਕ- ਇੰਫਿਨਿਕਸ ਸਮਾਰਟ 2 ਨੂੰ ਐਂਡ੍ਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇੰਫਿਨਿਕਸ ਸਮਾਰਟ 2 ਸਮਾਰਟਫੋਨ ਨੂੰ ਐਂਡਰਾਇਡ 8.1 ਓਰੀਓ 'ਤੇ ਅਧਾਰਿਤ ਐਕਸ. ਓ. ਐੱਸ 3.3.0 ਸਕਿਨ ਦੇ ਨਾਲ ਲਾਂਚ ਕੀਤਾ ਗਿਆ ਸੀ। ਭਾਰਤੀ ਬਾਜ਼ਾਰ 'ਚ infinix Smart 2 ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਨੂੰ ਐਂਡ੍ਰਾਇਡ 9.0 ਪਾਈ ਅਪਡੇਟ ਮਿਲੀ ਹੈ। ਯਾਦ ਕਰਾ ਦੇਈਏ ਕਿ infinix Note 5 ਤੇ Note 5 Stylus ਵੀ ਗੂਗਲ  ਦੇ ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹਨ। ਅਜਿਹੇ 'ਚ ਉਮੀਦ ਹੈ ਕਿ infinix Smart 2 ਤੋਂ ਬਾਅਦ ਇੰਫਿਨਿਕਸ ਨੋਟ 5 ਤੇ ਨੋਟ 5 ਸਟਾਈਲਸ ਲਈ ਵੀ ਅਪਡੇਟ ਨੂੰ ਜਾਰੀ ਕੀਤੀ ਜਾਵੇਗੀ। 

ਕੰਪਨੀ ਦੇ ਆਧਿਕਾਰਤ ਇੰਫਿਨਿਕਸ XOS ਫੇਸਬੁੱਕ ਪੇਜ 'ਤੇ ਇਕ ਪੋਸਟ ਰਾਹੀਂ ਇੰਫਿਨਿਕਸ ਸਮਾਰਟ 2 ਨੂੰ ਐਂਡ੍ਰਾਇਡ 9.0 ਪਾਈ ਅਪਡੇਟ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਓਵਰ-ਦ-ਏਅਰ (OTA) ਰਾਹੀਂ ਅਪਡੇਟ ਨੂੰ ਰੋਲ ਆਊਟ ਕੀਤੀ ਗਈ ਹੈ।
ਐਂਡ੍ਰਾਇਡ 9.0 ਪਾਈ ਅਪਡੇਟ ਦੇ ਨਾਲ ਫੋਨ 'ਚ ਜੈਸਚਰ ਅਧਾਰਿਤ ਨੈਵਿਗੇਸ਼ਨ ਸਿਸਟਮ, ਅਡੈਪਟਿਵ ਬੈਟਰੀ, ਅਡੈਪਟਿਵ ਬ੍ਰਾਈਟਨੈੱਸ, ਐਪ ਐਕਸ਼ਨ ਤੇ ਸਲਾਈਸ ਜਿਹੇ ਕਈ ਫੀਚਰਸ ਮਿਲਣਗੇ। ਯਾਦ ਕਰਾ ਦੇਈਏ ਕਿ ਇੰਫਿਨਿਕਸ ਸਮਾਰਟ 2 ਨੂੰ ਇਸ ਸਾਲ ਅਗਸਤ 'ਚ ਲਾਂਚ ਕੀਤਾ ਗਿਆ ਸੀ। 2 ਜੀ. ਬੀ ਰੈਮ ਤੇ 16 ਜੀ. ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 5,999 ਰੁਪਏ ਹੈ। 3 ਜੀ. ਬੀ ਰੈਮ ਤੇ 32 ਜੀ. ਬੀ. ਸਟੋਰੇਜ਼ ਵਾਲਾ ਵੇਰੀਐਂਟ 6,999 ਰੁਪਏ 'ਚ ਵੇਚਿਆ ਜਾਵੇਗਾ। ਹੈਂਡਸੈੱਟ ਨੂੰ ਅਪਡੇਟ ਮਿਲਣ ਦਾ ਐਲਾਨ ਸਭ ਤੋਂ ਪਹਿਲਾਂ XDA Developers ਨੇ XOS ਫੇਸਬੁੱਕ ਪੇਜ 'ਤੇ ਸਪਾਟ ਕੀਤਾ ਸੀ।