Infinix ਨੇ ਭਾਰਤ ’ਚ ਲਾਂਚ ਕੀਤਾ ਬਜਟ ਫੋਨ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

01/25/2023 5:45:02 PM

ਗੈਜੇਟ ਡੈਸਕ– ਇਨਫਿਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੇ ਇਕ ਨਵੇਂ ਅਤੇ ਬਟਨ ਫੋਨ Infinix Note 12i ਨੂੰ ਲਾਂਚ ਕਰ ਦਿੱਤਾ ਹੈ। Infinix Note 12i ’ਚ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 

Infinix Note 12i ਦੀ ਕੀਮਤ

Infinix Note 12i ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਇਕ ਹੀ ਸਟੋਰੇਜ ਅਤੇ ਰੈਮ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਫੋਰਸ ਬਲੈਕ ਅਤੇ ਮੇਟਾਵਰਸ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 30 ਜਨਵਰੀ ਤੋਂ ਫਲਿਪਕਾਰਟ ’ਤੇ ਹੋਵੇਗੀ। 

Infinix Note 12i ਦੇ ਫੀਚਰਜ਼

Infinix Note 12i ’ਚ ਐਂਡਰਾਇਡ 12 ਦੇ ਨਾਲ ਕੰਪਨੀ ਦਾ XOS 12.0 ਹੈ। ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦੇ ਨਾਲ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ। ਫੋਨ ’ਚ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਤੀਜਾ ਲੈੱਨਜ਼ QVGA ਹੈ। ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜਿਸਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਲਾਈਟ ਹੈ। ਕੈਮਰੇ ਦੇ ਨਾਲ ਕਈ ਮੋਡਸ ਮਿਲਣਗੇ। 

ਫੋਨ ’ਚ ਕੁਨੈਕਟੀਵਿਟੀ ਲਈ 4G, Wi-Fi, ਬਲੂਟੁੱਥ 5.0, GPS ਅਤੇ USB ਟਾਈਪ-ਸੀ ਪੋਰਟ ਮਿਲੇਗਾ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ 5000mAh ਦੀ ਬੈਟਰੀ ਹੈ ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

Rakesh

This news is Content Editor Rakesh