Infinix ਨੇ ਲਾਂਚ ਕੀਤਾ 260W ਵਾਲਾ ਫਾਰਟ ਚਾਰਜਰ, 1 ਮਿੰਟ ''ਚ 25 ਫੀਸਦੀ ਤਕ ਚਾਰਜ ਕਰ ਦੇਵੇਗਾ ਫੋਨ

03/10/2023 5:40:43 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ Infinix ਨੇ ਫਾਸਟ ਚਾਰਜਿੰਗ ਲਈ ਨਵਾਂ 260W ਆਲ-ਰਾਊਂਡ ਫਾਸਟ ਚਾਰਜਰ (260W All-Round FastCharge) ਚਾਰਜਰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸਦੇ ਨਾਲ 110 ਵਾਟ ਵਾਇਰਲੈੱਸ ਆਲ-ਰਾਊਂਡ ਫਾਸਟਾ ਚਾਰਜਰ ਵੀ ਪੇਸ਼ ਕੀਤਾ ਹੈ। ਨਵੇਂ ਲਾਂਚ ਕੀਤੇ ਗਏ ਇਨਫਿਨਿਕਸ ਫਾਸਟ ਚਾਰਜਰ ਨੂੰ ਗਲੋਬਲ ਬਾਜ਼ਾਰ ਦਾ ਹੁਣ ਤਕ ਦਾ ਸਭ ਤੋਂ ਤੇਜ ਸਮਾਰਟਫੋਨ ਚਾਰਜਰ ਕਿਹਾ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ 260W ਆਲ-ਰਾਊਂਡ ਫਾਸਟ ਚਾਰਜਰ ਦੀ ਮਦਦ ਨਾਲ ਫੋਨ ਨੂੰ ਇਕ ਮਿੰਟ 'ਚ ਹੀ 0 ਤੋਂ 25 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। 

ਫੋਨ ਨੂੰ ਫਟਾਫਟ ਕਰ ਦੇਵੇਗਾ ਫੁਲ ਚਾਰਜ

ਕੰਪਨੀ ਮੁਤਾਬਕ, ਆਲ-ਰਾਊਂਡ ਫਾਸਟ ਚਾਰਜਰ ਤਕਨੀਕ ਫਾਸਟ ਚਾਰਜਿੰਗ ਲਈ ਇਕ ਨਵਾਂ ਬੈਂਚਮਾਰਕ ਸੈੱਟ ਕਰਦੀ ਹ। ਇਨਫਿਨਿਕਸ ਦਾ 260W ਵਾਇਰਡ ਚਾਰਜਿੰਗ ਹਲ ਇਕ ਮਿੰਟ 'ਚ ਬੈਟਰੀ ਨੂੰ 0 ਤੋਂ 25 ਫੀਸਦੀ ਅਤੇ 8 ਮਿੰਟਾਂ 'ਚ 100 ਫੀਸਦੀ ਤਕ ਚਾਰਜ ਕਰ ਸਕਦਾ ਹੈ। ਉੱਥੇ ਹੀ ਵਾਇਰਲੈੱਸ ਆਲ-ਰਾਊਂਡ ਫਾਸਟ ਚਾਰਜਰ ਦੇ ਨਾਲ ਕੰਪਨੀ 16 ਮਿੰਟਾਂ 'ਚ ਡਿਵਾਈਸ ਨੂੰ 0 ਤੋਂ 100 ਫੀਸਦੀ ਤਕ ਚਾਰਜ ਕਰਨ ਦਾ ਦਾਅਵਾ ਕਰਦੀ ਹੈ। 

ਇੰਝ ਕੰਮ ਕਰਦੀ ਹੈ ਫਾਸਟ ਚਾਰਜਿੰਗ ਤਕਨੀਕ

ਨਵੀਂ ਤਕਨੀਕ 'ਚ 4-ਪੰਪ ਅੰਬੈਡਿਡ ਸਿਸਟਮ ਵਾਲੀ ਇਕ 12ਸੀ ਬੈਟਰੀ ਸ਼ਾਮਲ ਹੈ, ਜੋ ਲੋੜ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਕਰਦੀ ਹੈ। ਇਨਫਿਨਿਕਸ ਦੀ ਨਵੀਂ ਆਲ-ਰਾਊਂਟ ਫਾਸਟ ਚਾਰਜ ਚਾਰਜਿੰਗ ਸਿਸਟਮ ਦੀ ਚਾਰਜਿੰਗ ਸਮਰੱਥਾ 98.5 ਫੀਸਦੀ ਹੈ। ਉੱਥੇ ਹੀ ਫਾਸਟ ਚਾਰਜਿੰਗ ਦੀ ਟੈਸਟਿੰਗ ਦੌਰਾਨ 4,400 ਐੱਮ.ਏ.ਐੱਚ. ਦੀ ਬੈਟਰੀ ਦੀ ਵਰਤੋਂ ਕੀਤੀ ਗਈ ਸੀ। ਫੋਨ ਨੂੰ 1,000 ਵਾਰ ਚਾਰਜ ਅਤੇ ਡਿਸਚਾਰਜ ਕਰਨ ਤੋਂ ਬਾਅਦ ਵੀ ਬੈਟਰੀ ਦੀ ਸਮਰੱਥਾ 90 ਫੀਸਦੀ ਰਹੀ। 

ਕੰਪਨੀ ਦਾ ਕਹਿਣਾ ਹੈ ਕਿ ਇਹ ਚਾਰਜਿੰਗ ਹਲ ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਦੇ ਨਾਲ ਰਿਵਰਸ ਚਾਰਜਿੰਗ, ਬਾਈਪਾਸ ਚਾਰਜਿੰਗ ਅਤੇ ਮਲਟੀ-ਪ੍ਰੋਟੋਕਾਲ ਚਾਰਜਿੰਗ ਦੀ ਸੁਵਿਧਾ ਵੀ ਦਿੰਦੀ ਹੈ। ਇਸਦੀ ਮਦਦ ਨਾਲ ਪਾਵਰ ਡਿਲਿਵਰੀ 3.0 ਦਾ ਸਪੋਰਟ ਵੀ ਮਿਲਦਾ ਹੈ।

Rakesh

This news is Content Editor Rakesh