Infinix ਨੇ ਲਾਂਚ ਕੀਤਾ ਸਸਤਾ 5ਜੀ ਫੋਨ, 50MP ਕੈਮਰੇ ਨਾਲ ਮਿਲੇਗਾ ਫਾਸਟ ਪ੍ਰੋਸੈਸਰ

12/02/2022 12:36:10 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਇਨਫਿਨਿਕਸ ਨੇ ਆਪਣੇ ਸਸਤੇ 5ਜੀ ਫੋਨ Infinix Hot 20 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਧਾਕੜ ਕੈਮਰਾ ਅਤੇ ਦਮਦਾਰ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ। 

Infinix Hot 20 5G ਦੀ ਕੀਮਤ

Infinix Hot 20 5G ਨੂੰ ਰੇਸਿੰਗ ਬਲੈਕ, ਬਲਾਸਟਰ ਗਰੀਨ ਅਤੇ ਸਪੇਸ ਬਲਿਊ ਰੰਗ ’ਚ ਪੇਸ਼ ਕੀਤਾ ਗਿਆ ਹੈ। ਫੋਨ ਸਿੰਗਲ ਸਟੋਰੇਜ ਵੇਰੀਐਂਟ ’ਚ ਆਉਂਦਾ ਹੈ। ਇਸਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਫੋਨ ਨੂੰ 9 ਦਸੰਬਰ ਤੋਂ ਫਲਿਪਕਾਰਟ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ।

Infinix Hot 20 5G ਦੇ ਫੀਚਰਜ਼

Infinix Hot 20 5G ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਾ ਸਪੋਰਟ ਹੈ ਜੋ 120Hz ਰਿਫ੍ਰੈਸ਼ ਰੇਟ ਅਤੇ 180Hz ਟੱਚ ਸੈਂਪਲਿੰਗ ਰੇਟ ਦੇ ਨਾਲ ਆਉਂਦੀ ਹੈ। ਫੋਨ ’ਚ ਐਂਡਰਾਇਡ 12 ਆਧਾਰਿਤ XOS 10.6 ਦਾ ਸਪੋਰਟ ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦੀ ਪਾਵਰ ਅਤੇ 4 ਜੀ.ਬੀ. LPDDR4x ਰੈਮ ਦੇ ਨਾਲ 128 ਜੀ.ਬੀ. ਦਾ ਸਪੋਰਟ ਹੈ। ਰੈਮ ਨੂੰ ਵਰਚੁਅਲੀ 7 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। Infinix Hot 20 5G ਦੇ ਨਾਲ 5ਜੀ ਕੁਨੈਕਟਵਿਟੀ ਵੀ ਮਿਲਦੀ ਹੈ। ਫੋਨ ਦੇ ਨਾਲ ਬਾਇਓਨਿਕ ਬ੍ਰੀਦਿੰਗ ਕੂਲਿੰਗ ਤਕਨਾਲੋਜੀ ਦਾ ਸਪੋਰਟ ਮਿਲਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੇ ਨਾਲ 2 ਮਿੰਟਾਂ ’ਚ ਹੀ 5 ਡਿਗਰੀ ਹੀਟ ਨੂੰ ਘੱਟ ਕੀਤਾ ਜਾ ਸਕਦਾ ਹੈ।

ਫੋਨ ’ਚ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਸੈਂਸਰ ਮਿਲਦਾ ਹੈ। ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਦਾ ਸਪੋਰਟ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਗਿਆ ਹੈ।

ਫੋਨ ’ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 18 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ ਓ.ਟੀ.ਜੀ., ਯੂ.ਐੱਸ.ਬੀ. ਟਾੀਪ-ਸੀ ਪੋਰਟ, ਬਲੂਟੁੱਥ ਵੀ-5 ਅਤੇ ਵਾਈ-ਫਾਈ ਦਾ ਸਪੋਰਟ ਮਿਲਦਾ ਹੈ।

Rakesh

This news is Content Editor Rakesh