TikTok 'ਤੇ 6 ਗੁਣਾ ਜ਼ਿਆਦਾ ਸਮਾਂ ਬਤੀਤ ਕਰ ਰਹੇ ਨੇ ਭਾਰਤੀ

02/01/2020 2:24:48 AM

ਗੈਜੇਟ ਡੈਸਕ—ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟਾਕ ਭਾਰਤ 'ਚ ਕਾਫੀ ਮਸ਼ਹੂਰ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਯੂਜ਼ਰਸ ਨੇ ਟਿਕਟਾਕ 'ਤੇ ਸਾਲ 2018 ਦੇ ਮੁਕਾਬਲੇ ਸਾਲ 2019 'ਚ 6 ਗੁਣਾ ਜ਼ਿਆਦਾ ਸਮਾਂ ਬਤੀਤ ਕੀਤਾ ਹੈ। ਅੰਕੜਿਆਂ ਦੀ ਮੰਨੀਏ ਤਾਂ 2019 'ਚ ਭਾਰਤੀਆਂ ਨੇ 5.5 ਅਰਬ ਘੰਟੇ ਟਿਕਟਾਕ 'ਤੇ ਬਤਾਏ ਹਨ। ਮੋਬਾਇਲ ਅਤੇ ਡਾਟਾ ਐਨਾਲਿਟਿਕਸ ਫਰਮ App Annie ਦੇ ਮੁਤਾਬਕ ਐਂਡ੍ਰਾਇਡ ਯੂਜ਼ਰਸ ਨੇ ਸਾਲ 2019 'ਚ ਕੁਲ 900 ਮਿਲੀਅਨ (9 ਕਰੋੜ) ਘੰਟੇ ਹੀ ਟਿਕ ਟਾਕ 'ਤੇ ਬਤਾਏ ਹਨ। ਦੱਸ ਦੇਈਏ ਕਿ ਗ੍ਰੋਥ ਦੇ ਮਾਮਲੇ 'ਚ ਟਿਕ ਟਾਕ ਨੇ ਫੇਸਬੁੱਕ ਨੂੰ ਵੀ ਪਿਛੇ ਛੱਡ ਦਿੱਤਾ ਹੈ।

ਟਿਕ ਟਾਕ ਯੂਜ਼ਰਸ 'ਚ 90 ਫੀਸਦੀ ਦਾ ਵਾਧਾ
ਦਸੰਬਰ 2019 'ਚ ਟਿਕ ਟਾਕ ਦੇ ਮੰਥਲੀ ਐਕਟੀਵ ਯੂਜ਼ਰਸ ਦੀ ਗਿਣਤੀ 81 ਮਿਲੀਅਨ ਹੋ ਗਈ। ਦਸੰਬਰ 2018 ਦੇ ਮੁਕਾਬਲੇ 90 ਫੀਸਦੀ ਦਾ ਵਾਧਾ ਹੋਇਆ। ਚੀਨ ਦੀ ਕੰਪਨੀ ਟਿਕ ਟਾਕ ਲਈ ਭਾਰਤ ਚੀਨ ਤੋਂ ਬਾਹਰ ਸਭ ਤੋਂ ਵੱਡੀ ਮਾਰਕੀਟ ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ। ਗੱਲ ਕਰੀਏ ਫੇਸਬੁੱਕ ਦੀ ਤਾਂ ਸਾਲ 2019 'ਚ ਇਸ 'ਤੇ ਭਾਰਤੀਆਂ ਨੇ 25.5 ਅਰਬ ਘੰਟੇ ਬਤੀਤ ਕੀਤੇ। ਇਸ ਤੋਂ ਪਹਿਲਾਂ ਸਾਲ ਦੇ ਮੁਕਾਬਲੇ ਇਹ ਸਿਰਫ 15 ਫੀਸਦੀ ਦੀ ਗ੍ਰੋਥ ਹੈ। ਇਸ ਦੇ ਨਾਲ ਹੀ ਦਸੰਬਰ 2019 'ਚ ਇਸ ਦੇ ਮੰਥਲੀ ਐਕਟੀਵ ਯੂਜ਼ਰਸ ਦੀ ਗਿਣਤੀ 'ਚ ਵੀ 15 ਫੀਸਦੀ ਦਾ ਹੀ ਵਾਧਾ ਹੋਇਆ ਹੈ। ਦੇਖਿਆ ਜਾਵੇ ਤਾਂ ਬਤੀਤ ਕੀਤੇ ਗਏ ਕੁਲ ਸਮੇਂ ਦੇ ਮਾਮਲੇ 'ਚ ਟਿਕ ਟਾਕ ਭਲੇ ਹੀ ਫੇਸਬੁੱਕ ਤੋਂ ਪਿਛੇ ਹੋਵੇ ਪਰ ਇਕ ਸਾਲ ਪਹਿਲੇ ਦੇ ਮੁਕਾਬਲੇ ਹੋਏ ਵਾਧੇ 'ਚ ਇਹ ਫੇਸਬੁੱਕ ਤੋਂ ਕਿਤੇ ਅਗੇ ਨਿਕਲ ਜਾਂਦਾ ਹੈ। ਦੱਸਣਯੋਗ ਹੈ ਕਿ ਟਿਕ ਟਾਕ ਐਪ ਨੂੰ ਸਤੰਬਰ 2017 'ਚ ਲਾਂਚ ਕੀਤਾ ਗਿਆ ਸੀ।

Karan Kumar

This news is Content Editor Karan Kumar