ਕਰੋੜਾਂ ਭਾਰਤੀ ਯੂਜ਼ਰਸ ਨੂੰ ਹੈ ਵਟਸਐਪ ਦੇ ਇਨ੍ਹਾਂ ਫੀਚਰਸ ਦਾ ਇੰਤਜ਼ਾਰ

01/19/2020 2:01:23 AM

ਗੈਜੇਟ ਡੈਸਕ—ਵਟਸਐਪ ਦੇ ਭਾਰਤ 'ਚ ਕਰੋੜਾਂ ਯੂਜ਼ਰਸ ਹਨ। ਇਸ ਸਮੇਂ ਫੇਸਬੁੱਕ ਦੀ ਮਲਕੀਅਤ ਵਾਲੀ ਇਸ ਇੰਸਟੈਂਟ ਮੈਸੇਜਿੰਗ ਐਪ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੱਜ ਤੋਂ ਕਰੀਬ 10 ਸਾਲ ਪਹਿਲਾਂ ਲਾਂਚ ਹੋਈ ਇਸ ਐਪ ਨੇ ਟੈਕਸਟ ਮੈਸੇਜਜ਼ ਨੂੰ ਰਿਪਲੇਸ ਕਰ ਦਿੱਤਾ ਹੈ। ਇਹ ਨਹੀਂ, ਇਸ ਐਪ ਨੂੰ ਸਭ ਤੋਂ ਸਕਿਓਰ ਮੈਸੇਜਿੰਗ ਐਪ ਵੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ 'ਚ ਇਸ ਐਪ 'ਚ ਕਈ ਨਵੇਂ ਫੀਚਰਸ ਜੋੜੇ ਗਏ ਹਨ। ਇਹ ਫੀਚਰਸ ਯੂਜ਼ਰਸ ਦੀ ਫੀਡਬੈਕ ਦੇ ਆਧਾਰ 'ਤੇ ਜੋੜੇ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਇਹ ਫੀਚਰਸ ਕਾਫੀ ਪਸੰਦ ਵੀ ਆ ਰਹੇ ਹਨ। ਇਸ ਸਾਲ ਇਸ ਐਪ 'ਤੇ ਇਹ 5ਨਵੇਂ ਫੀਚਰਸ ਜੋੜੇ ਜਾ ਸਕਦੇ ਹਨ। ਇਨ੍ਹਾਂ ਫੀਚਰਸ ਦਾ ਇੰਤਜ਼ਾਰ ਯੂਜ਼ਰਸ ਨੂੰ ਕਾਫੀ ਲੰਬੇ ਸਮੇਂ ਤੋਂ ਹੈ।

1.Dark Mode
ਇਹ ਇੰਸਟੈਂਟ ਮੈਸੇਜਿੰਗ ਐਪ ਦਾ ਮੋਸਟ ਅਵੇਟੇਡ ਫੀਚਰ ਹੈ। ਪਿਛਲੇ ਸਾਲ ਤੋਂ ਹੀ ਇਸ ਫੀਚਰ ਦਾ ਇੰਤਜ਼ਾਰ ਇਸ ਐਪ ਦੇ ਕਰੋੜਾਂ ਯੂਜ਼ਰਸ ਨੂੰ ਹੈ। ਇਸ ਫੀਚਰ ਦੀ ਪਿਛਲੇ ਕਈ ਮਹੀਨਿਆਂ ਤੋਂ ਬੀਟਾ ਟੈਸਟਿੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਸ ਫੀਚਰ ਦੇ ਆਧਿਕਾਰਿਤ ਤੌਰ 'ਤੇ ਰੋਲ ਆਊਟ ਕਰਨ ਲਈ ਕੋਈ ਟਾਈਮ ਲਾਈਨ ਸੈੱਟ ਨਹੀਂ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀਆਂ ਅੱਖਾਂ 'ਤੇ ਅਸਰ ਨਹੀਂ ਪਵੇਗਾ ਅਤੇ ਉਹ ਰਾਤ ਨੂੰ ਵੀ ਆਰਾਮ ਨਾਲ ਇਸ ਐਪ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਸਮਾਰਟਫੋਨ ਦੀ ਬੈਟਰੀ ਵੀ ਇਸ ਫੀਚਰ ਦੀ ਮਦਦ ਨਾਲ ਬਚੇਗੀ।

2.Self-destruct messages
ਇਹ ਫੀਚਰ ਇਸ ਇੰਸਟੈਂਟ ਮੈਸੇਜਿੰਗ ਐਪ ਦੇ ਮੁੱਖ ਵਿਰੋਧੀ ਐਪ ਟੈਲੀਗ੍ਰਾਮ 'ਚ ਉਪਲੱਬਧ ਹੈ। ਜਲਦ ਹੀ ਇਸ ਫੀਚਰ ਨੂੰ ਵਟਸਐਪ 'ਚ ਵੀ ਦੇਖਿਆ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇਕ ਤੈਅ ਸਮੇਂ ਤੋਂ ਬਾਅਦ ਮੈਸੇਜ ਆਪਣੇ ਆਪ ਡਿਲਿਟ ਹੋ ਜਾਂਦੇ ਹਨ। ਇਸ ਫੀਚਰ ਦਾ ਇੰਤਜ਼ਾਰ ਵੀ ਯੂਜ਼ਰਸ ਕਾਫੀ ਸਮੇਂ ਤੋਂ ਕਰ ਰਹੇ ਹਨ।

3.Message pinning in group chats
ਗਰੁੱਪ ਚੈੱਟਸ ਲਈ ਪਿਛਲੇ ਸਾਲ ਕਈ ਨਵੇਂ ਫੀਚਰਸ ਜੋੜੇ ਗਏ ਹਨ ਜਿਨ੍ਹਾਂ 'ਚ ਗਰੁੱਪ ਐਡਮਿਨ ਲਈ ਕਈ ਖਾਸ ਫੀਚਰਸ ਸ਼ਾਮਲ ਹੈ। ਉੱਥੇ ਗਰੁੱਪ 'ਚ ਪ੍ਰਾਈਵੇਟ ਰਿਪਲਾਈ ਦਾ ਵੀ ਫੀਚਰ ਜੋੜਿਆ ਗਿਆ ਹੈ। ਹੁਣ ਗਰੁੱਪ ਚੈੱਟ ਲਈ ਮੈਸੇਜ ਨੂੰ ਪਿਨ ਕਰਨ ਵਾਲਾ ਫੀਚਰ ਵੀ ਜਲਦ ਜੋੜਿਆ ਜਾ ਸਕਦਾ ਹੈ। ਇਸ ਫੀਚਰ ਕਾਰਨ ਗਰੁੱਪ ਦੇ ਪੁਰਾਣੇ ਮੈਸੇਜ ਨੂੰ ਵੀ ਤੁਸੀਂ ਪ੍ਰਾਇਰਾਰਟੀ ਬੇਸਿਸ 'ਤੇ ਦੇਖ ਸਕੋਗੇ।

4.Cross Platform Support
ਇਸ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ ਐਂਡ੍ਰਾਇਡ ਯੂਜ਼ਰਸ ਲਈ ਗੂਗਲ ਡਰਾਈਵ ਅਤੇ ਆਈ.ਓ.ਐੱਸ. ਯੂਜ਼ਰਸ ਦੇ ਲਈ ਆਈਕਲਾਊਡ ਦੀ ਜਗ੍ਹਾਂ ਇਕ ਕਾਮਨ ਸਰਵਰ 'ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਐਂਡ੍ਰਾਇਡ ਯੂਜ਼ਰਸ ਆਪਣੇ ਵਟਸਐਪ ਚੈੱਟਸ ਨੂੰ ਆਈਫੋਨ 'ਚ ਵੀ ਰਿਟਵਿਟ ਕਰ ਸਕਣਗੇ।

5.Full Length Video
ਇਸ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਯੂਜ਼ਰਸ ਨੂੰ ਫੁਲ ਲੈਂਥ ਵੀਡੀਓ ਨੂੰ ਸ਼ੇਅਰ ਕਰ ਸਕਣਗੇ। ਫਿਲਹਾਲ ਯੂਜ਼ਰਸ ਸਿਰਫ 3 ਮਿੰਟ ਜਾਂ 16ਐੱਮ.ਬੀ. ਸਾਈਜ਼ ਦੀ ਵੀਡੀਓ ਹੀ ਸ਼ੇਅਰ ਕਰ ਪਾਂਦੇ ਹਨ।

Karan Kumar

This news is Content Editor Karan Kumar